ਕੋਰੋਨਾ ਵਾਇਰਸ ਦੀ ਦਹਿਸ਼ਤ ਦੌਰਾਨ ਅਸਾਂਜੇ ਨੂੰ ਜ਼ਮਾਨਤ ਤੋਂ ਇਨਕਾਰ
48 ਸਾਲਾ ਜੂਲੀਅਨ ਅਸਾਂਜੇ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦੇ ਖ਼ਤਰੇ ਦੇ ਬਾਵਜੂਦ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਲੰਡਨ ਦੇ ਬੇਲਮਾਰਸ਼ ਜੇਲ੍ਹ 'ਚ ਹੀ ਰਹਿਣ ਲਈ ਕਿਹਾ ਗਿਆ। ਬਰਤਾਨੀਆ 'ਚ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਤੇ ਅਸਾਂਜੇ ਨੂੰ ਪਿਛਲੇ ਸਾਲ ਮਈ ਮਹੀਨੇ 'ਚ ਇਕ ਅਦਾਲਤ ਨੇ 50 ਹਫ਼ਤੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਸੀ।
Publish Date: Thu, 26 Mar 2020 02:20 PM (IST)
Updated Date: Thu, 26 Mar 2020 02:23 PM (IST)
ਲੰਡਨ, ਜੇਐੱਨਐੱਨ: 48 ਸਾਲਾ ਜੂਲੀਅਨ ਅਸਾਂਜੇ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦੇ ਖ਼ਤਰੇ ਦੇ ਬਾਵਜੂਦ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਲੰਡਨ ਦੇ ਬੇਲਮਾਰਸ਼ ਜੇਲ੍ਹ 'ਚ ਹੀ ਰਹਿਣ ਲਈ ਕਿਹਾ ਗਿਆ। ਬਰਤਾਨੀਆ 'ਚ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਤੇ ਅਸਾਂਜੇ ਨੂੰ ਪਿਛਲੇ ਸਾਲ ਮਈ ਮਹੀਨੇ 'ਚ ਇਕ ਅਦਾਲਤ ਨੇ 50 ਹਫ਼ਤੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸ ਤੋਂ ਪਹਿਲਾਂ ਅਪ੍ਰੈਲ 2019 'ਚ ਉਨ੍ਹਾਂ ਨੂੰ ਲੰਡਨ 'ਚ ਐਕਵਾਡੋਰ ਦੇ ਦੂਤਵਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐਕਵਾਡੋਰ ਵੱਲੋਂ ਸਿਆਸੀ ਸ਼ਰਣ ਦਾ ਦਰਜਾ ਵਾਪਸ ਲੈਣ ਕਾਰਨ ਅਸਾਂਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਕਵਾਡੋਰ ਦੂਤਵਾਸ 'ਚ ਉਹ ਸਾਲ 2012 ਤੋਂ ਹੀ ਸਨ ਜਿੱਥੇ ਸਵੀਡਨ 'ਚ ਲਗਾਏ ਗਏ ਯੌਨ ਸ਼ੋਸ਼ਣ ਦੇ ਮਾਮਲੇ ਤੋਂ ਬਚਣ ਲਈ ਉਨ੍ਹਾਂ ਨੇ ਸ਼ਰਣ ਲੈ ਰੱਖੀ ਸੀ।
ਦੱਸ ਦੇਈਏ ਕਿ ਫਰਵਰੀ ਮਹੀਨੇ 'ਚ ਅਜਿਹੀ ਸੰਭਾਵਨਾ ਜਤਾਈ ਸੀ ਕਿ ਅਸਾਂਜੇ ਫ਼ਰਾਂਸ 'ਚ ਸ਼ਰਣ ਮੰਗ ਸਕਦੇ ਹਨ। ਉਨ੍ਹਾਂ ਦੇ ਵਕੀਲ ਐਰਿਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਰਾਂਸੀਸੀ ਸ਼ਰਣ ਬੇਨਤੀ ਮਨੁੱਖੀ ਤੇ ਸਿਹਤ ਅਧਾਰ 'ਤੇ ਕੀਤੀ ਜਾਵੇਗੀ। ਅਸਾਂਜੇ ਸੰਯੁਕਤ ਰਾਜ ਅਮਰੀਕਾ 'ਚ 18 ਸੂਬਿਆਂ 'ਚ ਜਾਸੂਸੀ ਤੇ ਕੰਪਿਊਟਰ ਹੈਕਿੰਗ ਦੇ ਮਾਮਲਿਆਂ 'ਚ ਲੋੜੀਂਦੇ ਹਨ। ਅਸਾਂਜੇ ਦੀ ਕਾਨੂੰਨੀ ਟੀਮ ਫ਼ਰਾਂਸ 'ਚ ਸ਼ਰਣ ਲੈਣ ਲਈ ਫ਼ਰਾਂਸੀਸੀ ਰਾਸ਼ਟਰਪਤੀ ਦੇ ਸੰਪਰਕ 'ਚ ਹੈ। ਅਸਾਂਜੇ ਨੇ ਵੀ ਕਿਹਾ ਕਿ ਉਨ੍ਹਾਂ ਦੇ ਸਭ ਤੋਂ ਛੋਟੋ ਬੱਚੇ ਦੀ ਮਾਂ ਵੀ ਫ਼ਰਾਂਸੀਸੀ ਹੈ।
ਵਕੀਲ ਨੇ ਦੱਸਿਆ ਕਿ ਸੰਵਿਧਾਨ ਦੀ ਧਾਰਾ-53 ਵੀ ਫ਼ਰਾਂਸ ਨੂੰ ਇਕ ਅਜਿਹੇ ਵਿਅਕਤੀ ਨੂੰ ਸ਼ਰਣ ਦੇਣ ਦੀ ਇਜਾਜ਼ਤ ਦਿੰਦੀ ਹੈ ਜਿਸ ਨੂੰ ਉਸ ਦੀ ਸੁਤੰਤਰਤਾ ਦੇ ਕਾਰਨਾਂ 'ਤੇ ਖ਼ਤਰਾ ਲੱਗਦਾ ਹੋਵੋ। ਦੱਸਣਾ ਬਣਦਾ ਹੈ ਕਿ 48 ਸਾਲਾ ਅਸਾਂਜੇ ਨੇ ਪਿਛਲੇ ਸਾਲ ਅਪ੍ਰੈਲ 'ਚ ਜੇਲ੍ਹ 'ਚ ਲਿਆਂਦੇ ਜਾਣ ਤੋਂ ਪਹਿਲਾਂ ਐਕਵਾਡੋਰ ਦੇ ਲੰਡਨ ਦੂਤਵਾਸ 'ਚ ਸੱਤ ਸਾਲ ਬਿਤਾਏ ਸਨ। ਜੇਕਰ ਉਹ ਦੋਸ਼ੀ ਠਹਿਰਾਏ ਜਾਂਦੇ ਹਨ ਤਾਂ ਉਹ ਦਹਾਕਿਆਂ ਤਕ ਸਲ਼ਾਖ਼ਾ ਪਿੱਛੇ ਰਹਿ ਸਕਦੇ ਹਨ। ਹਾਲਾਂਕਿ 2015 'ਚ ਤਤਕਾਲੀਨ ਫ਼ਰਾਂਸੀਸੀ ਸਰਕਾਰ ਨੇ ਅਸਾਂਜੇ ਦੀ ਸ਼ਰਣ ਲੈਣ ਦੀ ਮੰਗ ਨੂੰ ਠੁਕਰਾ ਦਿੱਤਾ ਸੀ।