ਈਰਾਨ ਦੇ ਹਮਲੇ 'ਚ UAE-ਜੌਰਡਨ ਨੂੰ ਭਾਰੀ ਨੁਕਸਾਨ, US-ਮੇਡ ਰਡਾਰ ਸਿਸਟਮ ਤਬਾਹ; ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ
ਰਡਾਰ ਹਾਈ-ਐਂਡ ਮਿਜ਼ਾਈਲ ਇੰਟਰਸੈਪਟਰ ਸਿਸਟਮ ਲਈ ਇਕ ਜ਼ਰੂਰੀ ਤੱਤ ਹੈ ਜਿਸਦੀ ਵਰਤੋਂ ਬੈਲਿਸਟਿਕ ਮਿਜ਼ਾਈਲਾਂ ਨੂੰ ਉਨ੍ਹਾਂ ਦੇ ਟਾਰਗੇਟ (ਨਿਸ਼ਾਨੇ) ਵੱਲ ਉੱਡਦੇ ਸਮੇਂ ਰੋਕਣ ਅਤੇ ਖਤਮ ਕਰਨ ਲਈ ਕੀਤੀ ਜਾਂਦੀ ਹੈ।
Publish Date: Fri, 06 Mar 2026 01:41 PM (IST)
Updated Date: Fri, 06 Mar 2026 01:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਿਡਲ ਈਸਟ 'ਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਈਰਾਨ ਦੇ ਹਮਲੇ ਨਾਲ ਸੰਯੁਕਤ ਅਰਬ ਅਮੀਰਾਤ (UAE) ਤੇ ਜੌਰਡਨ ਨੂੰ ਭਾਰੀ ਨੁਕਸਾਨ ਹੋਇਆ ਹੈ। ਈਰਾਨ ਨੇ ਇਨ੍ਹਾਂ ਦੇਸ਼ਾਂ ਦੇ ਰਡਾਰ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਜੋ ਕਿ ਅਮਰੀਕਾ ਦੇ ਬਣਾਏ ਹੋਏ ਸਨ।
ਅਰਬ ਪੈਨਿਨਸੁਲਾ ਦੇ ਮਿਲਟਰੀ ਬੇਸ ਤੋਂ ਮਿਲੀ ਨਵੀਂ ਸੈਟੇਲਾਈਟ ਇਮੇਜ ਤੋਂ ਪਤਾ ਲੱਗਦਾ ਹੈ ਕਿ ਈਰਾਨ, ਮਿਜ਼ਾਈਲਾਂ ਤੇ ਡਰੋਨਾਂ ਦਾ ਪਤਾ ਲਗਾਉਣ ਵਾਲੇ US-ਮੇਡ ਰਡਾਰਾਂ ਨੂੰ ਖਤਮ ਕਰ ਕੇ ਏਅਰ ਡਿਫੈਂਸ ਨੂੰ ਕਮਜ਼ੋਰ ਕਰ ਰਿਹਾ ਹੈ।
ਈਰਾਨ ਦਾ ਰਡਾਰ ਸਿਸਟਮ 'ਤੇ ਨਿਸ਼ਾਨਾ
ਸੋਮਵਾਰ ਨੂੰ ਲਈ ਗਈ ਇਕ ਸੈਟੇਲਾਈਟ ਇਮੇਜ ਤੋਂ ਪਤਾ ਲੱਗਦਾ ਹੈ ਕਿ ਈਰਾਨ ਨੇ US-ਇਜ਼ਰਾਈਲੀ ਹਮਲਿਆਂ ਦੇ ਸ਼ੁਰੂਆਤੀ ਦਿਨਾਂ 'ਚ ਜੌਰਡਨ 'ਚ ਇਕ ਅਮਰੀਕੀ THAAD ਮਿਜ਼ਾਈਲ ਬੈਟਰੀ ਦੇ ਰਡਾਰ ਸਿਸਟਮ 'ਤੇ ਹਮਲਾ ਕੀਤਾ ਅਤੇ ਉਸਨੂੰ ਤਬਾਹ ਕਰ ਦਿੱਤਾ।
ਸੀਐਨਐਨ (CNN) ਦੀ ਰਿਪੋਰਟ ਮੁਤਾਬਕ, ਯੂਨਾਈਟਿਡ ਅਰਬ ਅਮੀਰਾਤ 'ਚ ਦੋ ਥਾਵਾਂ 'ਤੇ ਅਜਿਹੇ ਹੀ ਰਡਾਰ ਸਿਸਟਮ ਵਾਲੀਆਂ ਬਿਲਡਿੰਗਾਂ 'ਤੇ ਵੀ ਹਮਲਾ ਹੋਇਆ, ਪਰ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਇਕੁਇਪਮੈਂਟ (ਸਾਜ਼ੋ-ਸਾਮਾਨ) ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ।
ਕਿਉਂ ਜ਼ਰੂਰੀ ਹੈ ਰਡਾਰ ਸਿਸਟਮ?
ਰਡਾਰ ਹਾਈ-ਐਂਡ ਮਿਜ਼ਾਈਲ ਇੰਟਰਸੈਪਟਰ ਸਿਸਟਮ ਲਈ ਇਕ ਜ਼ਰੂਰੀ ਤੱਤ ਹੈ, ਜਿਸਦੀ ਵਰਤੋਂ ਬੈਲਿਸਟਿਕ ਮਿਜ਼ਾਈਲਾਂ ਨੂੰ ਉਨ੍ਹਾਂ ਦੇ ਟਾਰਗੇਟ (ਨਿਸ਼ਾਨੇ) ਵੱਲ ਉੱਡਦੇ ਸਮੇਂ ਰੋਕਣ ਅਤੇ ਖਤਮ ਕਰਨ ਲਈ ਕੀਤੀ ਜਾਂਦੀ ਹੈ।
ਅਮਰੀਕਾ ਅੱਠ THAAD ਬੈਟਰੀਆਂ ਆਪਰੇਟ ਕਰਦਾ ਹੈ ਜਦਕਿ UAE ਦੋ ਅਤੇ ਸਾਊਦੀ ਅਰਬ ਇਕ ਆਪਰੇਟ ਕਰਦਾ ਹੈ। ਇਹ (ਜਿਸ 'ਤੇ ਹਮਲਾ ਹੋਇਆ) ਜੌਰਡਨ 'ਚ ਮੁਵਫਾਕ ਸਾਲਟੀ ਏਅਰ ਬੇਸ 'ਤੇ ਸੀ, ਜੋ ਈਰਾਨ ਤੋਂ 500 ਮੀਲ ਤੋਂ ਜ਼ਿਆਦਾ ਦੂਰੀ 'ਤੇ ਹੈ।