ਈਰਾਨ-ਇਜ਼ਰਾਈਲ ਜੰਗ ਦਾ ਭਿਆਨਕ ਮੰਜ਼ਰ: ਹੁਣ ਤੱਕ 1332 ਈਰਾਨੀ ਨਾਗਰਿਕਾਂ ਦੀ ਮੌਤ, ਹਜ਼ਾਰਾਂ ਜ਼ਖ਼ਮੀ
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਮੁਲਾਂਕਣ ਤੋਂ ਸੰਕੇਤ ਮਿਲਦਾ ਹੈ ਕਿ ਇਨ੍ਹਾਂ ’ਚੋਂ ਕੁਝ ਘਟਨਾਵਾਂ ਅਮਰੀਕੀ ਰੱਖਿਆ ਪ੍ਰਣਾਲੀ ਵੱਲੋਂ ਵਿਰੋਧ ਜਾਂ ਦਖ਼ਲ ਕਾਰਨ ਹੋਈਆਂ ਹੋਣਗੀਆਂ, ਜਿਸ ਨਾਲ ਉਹ ਮਿੱਥੇ ਟੀਚੇ ਤੋਂ ਭਟਕ ਸਕਦਾ ਸੀ।
Publish Date: Sun, 08 Mar 2026 08:33 AM (IST)
Updated Date: Sun, 08 Mar 2026 08:36 AM (IST)
ਵਾਸ਼ਿੰਗਟਨ (ਰਾਇਟਰ) : ਅਮਰੀਕਾ ਤੇ ਇਜ਼ਰਾਈਲ ਨਾਲ ਸੰਘਰਸ਼ ’ਚ ਹੁਣ ਤੱਕ 1332 ਈਰਾਨੀ ਨਾਗਰਿਕ ਮਾਰੇ ਗਏ ਹਨ ਤੇ ਹਜ਼ਾਰਾਂ ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਈਰਾਨ ਦੇ ਸੰਯੁਕਤ ਰਾਸ਼ਟਰ ਰਾਜਦੂਤ ਅਮੀਰ ਸਈਦ ਇਰਾਵਾਨੀ ਨੇ ਸ਼ੁੱਕਰਵਾਰ ਨੂੰ ਦਿੱਤੀ। ਇਰਾਵਾਨੀ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਇਜ਼ਰਾਈਲ ਨੇ ਜਾਣਬੁੱਝ ਕੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ, ਜਦਕਿ ਈਰਾਨ ਨੇ ਫ਼ੌਜੀ ਸਥਾਨਾਂ ਨੂੰ ਨਿਸ਼ਾਨਾ ਬਣਿਆ, ਨਾ ਕਿ ਨਾਗਰਿਕਾਂ ਨੂੰ। ਉਥੇ ਹੀ, ਅਮਰੀਕਾ ਤੇ ਇਜ਼ਰਾਈਲ ਨੇ ਇਸਦੇ ਉਲਟ ਗੱਲਾਂ ਕਹੀਆਂ ਹਨ। ਇਰਾਵਾਨੀ ਨੇ ਕਿਹਾ ਕਿ ਈਰਾਨ ਗੁਆਂਢੀ ਦੇਸ਼ਾਂ ਦੇ ਹਿੱਤਾਂ ਨੂੰ ਵੀ ਨਿਸ਼ਾਨਾ ਨਹੀਂ ਬਣਾ ਰਿਹਾ ਤੇ ਉਹ ਉਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਕਿ ਉਸਨੇ ਗ਼ੈਰ-ਫ਼ੌਜੀ ਥਾਵਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਮੁਲਾਂਕਣ ਤੋਂ ਸੰਕੇਤ ਮਿਲਦਾ ਹੈ ਕਿ ਇਨ੍ਹਾਂ ’ਚੋਂ ਕੁਝ ਘਟਨਾਵਾਂ ਅਮਰੀਕੀ ਰੱਖਿਆ ਪ੍ਰਣਾਲੀ ਵੱਲੋਂ ਵਿਰੋਧ ਜਾਂ ਦਖ਼ਲ ਕਾਰਨ ਹੋਈਆਂ ਹੋਣਗੀਆਂ, ਜਿਸ ਨਾਲ ਉਹ ਮਿੱਥੇ ਟੀਚੇ ਤੋਂ ਭਟਕ ਸਕਦਾ ਸੀ।