ਹੈਰਾਨੀਜਨਕ! 20 ਸਾਲਾ ਸਿੱਖ ਔਰਤ ਨਾਲ ਜਬਰ-ਜਨਾਹ ਮਾਮਲੇ ’ਚ ਦੋ ਗ੍ਰਿਫ਼ਤਾਰ
ਪਿਛਲੇ ਮਹੀਨੇ ਬਰਤਾਨੀਆ ਦੇ ਵੈਸਟ ਮਿਡਲੈਂਡਸ ਦੇ ਓਲਡਬਰੀ ਵਿਚ ਇਕ ਬਰਤਾਨਵੀ ਸਿੱਖ ਔਰਤ ਨਾਲ ਨਸਲੀ ਕਾਰਨਾਂ ਕਰ ਕੇ ਜਬਰ ਜਨਾਹ ਦੇ ਸ਼ੱਕ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੈਸਟ ਮਿਡਲੈਂਡਸ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੈਂਡਵੈਲ ਨਿਵਾਸੀ 49 ਸਾਲਾ ਪੁਰਸ਼
Publish Date: Sun, 19 Oct 2025 10:05 AM (IST)
Updated Date: Sun, 19 Oct 2025 10:06 AM (IST)
ਲੰਡਨ : ਪਿਛਲੇ ਮਹੀਨੇ ਬਰਤਾਨੀਆ ਦੇ ਵੈਸਟ ਮਿਡਲੈਂਡਸ ਦੇ ਓਲਡਬਰੀ ਵਿਚ ਇਕ ਬਰਤਾਨਵੀ ਸਿੱਖ ਔਰਤ ਨਾਲ ਨਸਲੀ ਕਾਰਨਾਂ ਕਰ ਕੇ ਜਬਰ ਜਨਾਹ ਦੇ ਸ਼ੱਕ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੈਸਟ ਮਿਡਲੈਂਡਸ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੈਂਡਵੈਲ ਨਿਵਾਸੀ 49 ਸਾਲਾ ਪੁਰਸ਼ ਅਤੇ 65 ਸਾਲਾ ਔਰਤ ਵੀਰਵਾਰ ਰਾਤ ਹੇਲਸਓਵੇਨ ਵਿਚ 30 ਸਾਲਾ ਇਕ ਔਰਤ ’ਤੇ ਹੋਏ ਇਕ ਵੱਖਰੇ ਜਿਨਸੀ ਹਮਲੇ ਨਾਲ ਵੀ ਜੁੜੇ ਹਨ।
ਹਾਲਾਂਕਿ ਉਸ ਘਟਨਾ ਨੂੰ ਨਸਲੀ ਨਹੀਂ ਮੰਨਿਆ ਜਾ ਰਿਹਾ ਹੈ। 20 ਸਾਲਾ ਬਰਤਾਨਵੀ ਸਿੱਖ ਮਹਿਲਾ ’ਤੇ ਹਮਲਾ ਨੌਂ ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ ’ਤੇ ਹੋਇਆ ਸੀ। ਦੋ ਗੋਰੇ ਹਮਲਾਵਰਾਂ ਨੇ ਪੀੜਤਾ ਨੂੰ ਕਿਹਾ ਸੀ ਕਿ ‘ਤੂੰ ਇਸ ਦੇਸ਼ ਦੀ ਨਹੀਂ ਹੈ, ਇੱਥੋਂ ਚਲੀ ਜਾ।’ ਇਸ ਘਟਨਾ ਨਾਲ ਪੂਰੇ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਫੈਲ ਗਈ ਸੀ।