ਕੁਆਲਾਲੰਪੁਰ 'ਚ PM ਮੋਦੀ ਦੀ 'ਕਾਰ ਡਿਪਲੋਮੇਸੀ', ਮੁਸਕਰਾਉਂਦੇ ਦਿਖੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ
Prime Minister ਦੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਗੱਲਬਾਤ ਦੌਰਾਨ ਰੱਖਿਆ ਅਤੇ ਸੁਰੱਖਿਆ 'ਚ ਸਹਿਯੋਗ ਨੂੰ ਅੱਗੇ ਵਧਾਉਣ, ਆਰਥਿਕ ਅਤੇ ਇਨੋਵੇਸ਼ਨ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਆਪਸੀ ਹਿੱਤ ਦੇ ਉੱਭਰ ਰਹੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਧਿਆਨ ਦਿੱਤਾ ਜਾਵੇਗਾ।
Publish Date: Sat, 07 Feb 2026 04:28 PM (IST)
Updated Date: Sat, 07 Feb 2026 04:33 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੋ ਦਿਨਾ ਅਧਿਕਾਰਤ ਯਾਤਰਾ 'ਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਪਹੁੰਚ ਚੁੱਕੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਦੀ ਤੀਜੀ ਅਧਿਕਾਰਤ ਯਾਤਰਾ ਹੈ ਤੇ ਦੁਵੱਲੇ ਸਬੰਧਾਂ ਦੇ ਵਧਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਮਲੇਸ਼ੀਆ ਪਹੁੰਚਣ 'ਤੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਉਨ੍ਹਾਂ ਦਾ ਸਵਾਗਤ ਕਰਨ ਲਈ ਖੁਦ ਪਹੁੰਚੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਕੁਆਲਾਲੰਪੁਰ ਪਹੁੰਚ ਗਿਆ ਹਾਂ। ਹਵਾਈ ਅੱਡੇ 'ਤੇ ਮੇਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੱਲੋਂ ਕੀਤੇ ਗਏ ਗਰਮਜੋਸ਼ੀ ਭਰੇ ਸਵਾਗਤ ਤੋਂ ਮੈਂ ਬੇਹੱਦ ਖੁਸ਼ ਹਾਂ। ਮੈਂ ਸਾਡੀ ਗੱਲਬਾਤ ਅਤੇ ਭਾਰਤ ਤੇ ਮਲੇਸ਼ੀਆ ਵਿਚਾਲੇ ਦੋਸਤੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹਾਂ।"
ਪੀਐਮ ਮੋਦੀ ਨੇ ਅਨਵਰ ਇਬਰਾਹਿਮ ਨਾਲ ਸਾਂਝੀ ਕੀਤੀ ਕਾਰ ਵਾਲੀ ਤਸਵੀਰ
ਨਾਲ ਹੀ ਉਨ੍ਹਾਂ ਨੇ ਅਨਵਰ ਇਬਰਾਹਿਮ ਨਾਲ ਕਾਰ ਵਿੱਚ ਫੋਟੋ ਵੀ ਸਾਂਝੀ ਕਰਦਿਆਂ ਕਿਹਾ, "ਭਾਰਤ-ਮਲੇਸ਼ੀਆ ਦੇ ਲੋਕਾਂ ਵਿਚਾਲੇ ਸਬੰਧਾਂ ਦਾ ਜਸ਼ਨ ਮਨਾ ਰਹੇ ਹਾਂ! ਮੈਂ ਅਤੇ ਪੀਐਮ ਅਨਵਰ ਇਬਰਾਹਿਮ ਕੁਆਲਾਲੰਪੁਰ 'ਚ ਕਮਿਊਨਿਟੀ ਪ੍ਰੋਗਰਾਮ 'ਚ ਜਾ ਰਹੇ ਹਾਂ।"
ਪੀਐਮ ਮੋਦੀ ਨੇ ਦੱਸਿਆ ਕਿਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
ਪ੍ਰਧਾਨ ਮੰਤਰੀ ਦੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਗੱਲਬਾਤ ਦੌਰਾਨ ਰੱਖਿਆ ਅਤੇ ਸੁਰੱਖਿਆ 'ਚ ਸਹਿਯੋਗ ਨੂੰ ਅੱਗੇ ਵਧਾਉਣ, ਆਰਥਿਕ ਅਤੇ ਇਨੋਵੇਸ਼ਨ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਆਪਸੀ ਹਿੱਤ ਦੇ ਉੱਭਰ ਰਹੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਧਿਆਨ ਦਿੱਤਾ ਜਾਵੇਗਾ।
ਅੱਜ ਸ਼ਾਮ ਪ੍ਰਧਾਨ ਮੰਤਰੀ ਮੋਦੀ ਕੁਆਲਾਲੰਪੁਰ ਵਿੱਚ "ਸੇਲਾਮਤ ਦਾਤੰਗ ਮੋਦੀ ਜੀ" ਨਾਮ ਦੇ ਇਕ ਕਮਿਊਨਿਟੀ ਰਿਸੈਪਸ਼ਨ 'ਚ ਸ਼ਾਮਲ ਹੋਣਗੇ, ਜਿਸ ਵਿਚ ਭਾਰਤੀ ਮੂਲ ਦੇ ਲਗਪਗ 15,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।