ਭਾਰਤ ਸਰਕਾਰ ਦਾ ਵੱਡਾ ਫੈਸਲਾ: ਦੇਸ਼ 'ਚ ਫਸੇ ਵਿਦੇਸ਼ੀਆਂ ਲਈ ਵੀਜ਼ਾ ਮਿਆਦ 30 ਦਿਨ ਵਧੀ, ਜੁਰਮਾਨਾ ਵੀ ਮਾਫ਼
ਅਧਿਕਾਰੀਆਂ ਨੇ ਕਿਹਾ ਕਿ 28 ਫਰਵਰੀ ਦੇ ਬਾਅਦ ਇਸ ਜੰਗ ਦੇ ਕਾਰਨ ਪ੍ਰਭਾਵਿਤ ਵਿਦੇਸ਼ੀ ਨਾਗਰਿਕਾਂ ਵਲੋਂ ਤੈਅ ਸਮੇਂ ਤੋਂ ਜ਼ਿਆਦਾ ਠਹਿਰਣ ’ਤੇ ਲੱਗਣ ਵਾਲਾ ਜੁਰਮਾਨਾ ਮਾਫ਼ ਕਰ ਦਿੱਤਾ ਜਾਏਗਾ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਯਾਤਰਾ ’ਚ ਰੁਕਾਵਟ ਨਾਲ ਪ੍ਰਭਾਵਿਤ ਵਿਦੇਸ਼ੀ ਨਾਗਰਿਕਾਂ ਨੂੰ ਨਿਕਾਸ ਪਰਮਿਟ ਮੁਫ਼ਤ ਜਾਰੀ ਕੀਤੇ ਜਾਣਗੇ, ਤਾਂ ਜੋ ਰਸਤਾ ਖੁੱਲ੍ਹਣ ’ਤੇ ਉਹ ਭਾਰਤ ਛੱਡ ਸਕਣ।
Publish Date: Sun, 15 Mar 2026 11:23 AM (IST)
Updated Date: Sun, 15 Mar 2026 11:24 AM (IST)
ਦੁਬਈ (ਏਐੱਨਆਈ) :ਭਾਰਤ ਨੇ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਦੇ ਕਾਰਨ ਦੇਸ਼ ’ਚ ਫਸੇ ਵਿਦੇਸ਼ੀਆਂ ਲਈ ਵੀਜ਼ੇ ਦੀ ਮਿਆਦ ਵਧਾਉਣ ਤੇ ਤੈਅ ਸਮੇਂ ਤੋਂ ਜ਼ਿਆਦਾ ਠਹਿਰਣ ’ਤੇ ਲੱਗਣ ਵਾਲੇ ਜੁਰਮਾਨੇ ਨੂੰ ਮਾਫ਼ ਕਰਨ ਦਾ ਐਲਾਨ ਕੀਤਾ ਹੈ। ਦੁਬਈ ਸਥਿਤ ਭਾਰਤੀ ਵਣਜ ਦੂਤਘਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਵੀਜ਼ਿਆਂ ਤੇ ਈ-ਵੀਜ਼ਿਆਂ ਦੀ ਮਿਆਦ ਖ਼ਤਮ ਹੋ ਰਹੀ ਹੈ ਜਾਂ ਜਲਦੀ ਹੀ ਖ਼ਤਮ ਹੋਣ ਵਾਲੀ ਹੈ, ਉਨ੍ਹਾਂ ਨੂੰ ਸਬੰਧਤ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ (ਐੱਫਆਰਆਰਓ) ਲਈ ਇਕ ਮਹੀਨੇ ਲਈ ਮੁਫ਼ਤ ਵਧਾ ਦਿੱਤਾ ਜਾਏਗਾ।
ਅਧਿਕਾਰੀਆਂ ਨੇ ਕਿਹਾ ਕਿ 28 ਫਰਵਰੀ ਦੇ ਬਾਅਦ ਇਸ ਜੰਗ ਦੇ ਕਾਰਨ ਪ੍ਰਭਾਵਿਤ ਵਿਦੇਸ਼ੀ ਨਾਗਰਿਕਾਂ ਵਲੋਂ ਤੈਅ ਸਮੇਂ ਤੋਂ ਜ਼ਿਆਦਾ ਠਹਿਰਣ ’ਤੇ ਲੱਗਣ ਵਾਲਾ ਜੁਰਮਾਨਾ ਮਾਫ਼ ਕਰ ਦਿੱਤਾ ਜਾਏਗਾ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਯਾਤਰਾ ’ਚ ਰੁਕਾਵਟ ਨਾਲ ਪ੍ਰਭਾਵਿਤ ਵਿਦੇਸ਼ੀ ਨਾਗਰਿਕਾਂ ਨੂੰ ਨਿਕਾਸ ਪਰਮਿਟ ਮੁਫ਼ਤ ਜਾਰੀ ਕੀਤੇ ਜਾਣਗੇ, ਤਾਂ ਜੋ ਰਸਤਾ ਖੁੱਲ੍ਹਣ ’ਤੇ ਉਹ ਭਾਰਤ ਛੱਡ ਸਕਣ।
ਦੂਤਘਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਨਾਗਰਿਕ ਨਿਕਾਸ ਪਰਮਿਟ ਤੇ ਵੀਜ਼ਾ ਵਿਸਥਾਰ ਲਈ ਅਪਲਾਈ ਕਰਨ ’ਚ ਅਸਮਰੱਥ ਹੈ, ਤਾਂ ਇਸ ਨੂੰ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾ ਨਹੀਂ ਮੰਨਿਆ ਜਾਏਗਾ। ਅਧਿਕਾਰੀਆਂ ਨੇ ਕਿਹਾ ਕਿ ਉਡਾਣਾਂ ਦੇ ਰਸਤੇ ਬਦਲਣ ਦੇ ਕਾਰਨ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਮੁਫ਼ਤ ਆਰਜ਼ੀ ਲੈਂਡਿੰਗ ਪਰਮਿਟ ਵੀ ਦਿੱਤਾ ਜਾਏਗਾ।