ਸਵਿਟਜ਼ਰਲੈਂਡ 'ਚ ਵੱਡਾ ਹਾਦਸਾ: ਬਰਫ਼ੀਲੇ ਤੂਫ਼ਾਨ ਕਾਰਨ 80 ਯਾਤਰੀਆਂ ਨੂੰ ਲਿਜਾ ਰਹੀ ਰੇਲਗੱਡੀ ਲੀਹੋਂ ਲੱਥੀ, ਕਈ ਜ਼ਖ਼ਮੀ
BLS ਨੇ ਦੱਸਿਆ ਕਿ ਇਸ ਹਾਦਸੇ ਕਾਰਨ ਗੋਪੇਨਸਟੀਨ ਅਤੇ ਬ੍ਰਿਗ ਦੇ ਵਿਚਕਾਰ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਇਹ ਸੇਵਾਵਾਂ ਘੱਟੋ-ਘੱਟ ਮੰਗਲਵਾਰ ਤਕ ਬੰਦ ਰਹਿਣ ਦੀ ਉਮੀਦ ਹੈ।
Publish Date: Mon, 16 Feb 2026 04:25 PM (IST)
Updated Date: Mon, 16 Feb 2026 04:30 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦੱਖਣੀ ਸਵਿਟਜ਼ਰਲੈਂਡ 'ਚ ਸੋਮਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ 80 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਪੈਸੰਜਰ ਟ੍ਰੇਨ ਗੋਪੇਨਸਟੀਨ ਪਿੰਡ ਨੇੜੇ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਪਟੜੀ ਤੋਂ ਉਤਰ ਗਈ।
ਸਵਿਸ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਫਿਲਹਾਲ ਹਾਦਸੇ 'ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਹੀ ਹੈ।
ਨਿਊਜ਼ ਏਜੰਸੀ AFP ਮੁਤਾਬਕ, ਸਵੇਰੇ 10:00 ਵਜੇ ਤਕ ਪ੍ਰਭਾਵਿਤ ਡੱਬਿਆਂ 'ਚੋਂ 30 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਜਦਕਿ ਐਂਬੂਲੈਂਸ ਅਤੇ ਬਚਾਅ ਹੈਲੀਕਾਪਟਰਾਂ ਰਾਹੀਂ ਰਾਹਤ ਕਾਰਜ ਲਗਾਤਾਰ ਜਾਰੀ ਸਨ। ਸਵਿਸ ਰੇਲ ਕੰਪਨੀ BLS ਦੇ ਇਕ ਬੁਲਾਰੇ ਨੇ '20 ਮਿਨਟਨ' ਨੂੰ ਦੱਸਿਆ, "ਸਟਾਕਗ੍ਰਾਬੇਨ ਇਲਾਕੇ 'ਚ ਬਰਫ਼ੀਲੇ ਤੂਫ਼ਾਨ ਕਾਰਨ ਟ੍ਰੇਨ ਪਟਰੀ ਤੋਂ ਉਤਰ ਗਈ ਹੈ।"
ਰੇਲ ਆਵਾਜਾਈ ਮੰਗਲਵਾਰ ਤੱਕ ਪ੍ਰਭਾਵਿਤ
'ਦਿ ਇੰਡੀਪੈਂਡੈਂਟ' ਅਨੁਸਾਰ, ਇਸ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਬਚਾਅ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਸਵੇਰੇ 6:12 ਵਜੇ ਸਪੀਜ਼ (Spiez) ਤੋਂ ਨਿਕਲੀ ਸੀ ਅਤੇ ਹਾਦਸੇ ਦੇ ਸਮੇਂ ਬ੍ਰਿਗ (Brig) ਵੱਲ ਦੱਖਣ ਦਿਸ਼ਾ ਵਿੱਚ ਜਾ ਰਹੀ ਸੀ।
BLS ਨੇ ਦੱਸਿਆ ਕਿ ਇਸ ਹਾਦਸੇ ਕਾਰਨ ਗੋਪੇਨਸਟੀਨ ਅਤੇ ਬ੍ਰਿਗ ਦੇ ਵਿਚਕਾਰ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਇਹ ਸੇਵਾਵਾਂ ਘੱਟੋ-ਘੱਟ ਮੰਗਲਵਾਰ ਤਕ ਬੰਦ ਰਹਿਣ ਦੀ ਉਮੀਦ ਹੈ।