'ਹਰ ਪਾਸੇ ਸਿਰਫ਼ ਦਿਖਾਵਾ ਤੇ ਕਾਗਜ਼ੀ ਖੇਡ', ਅਮਰੀਕੀ ਬਾਂਡਾਂ ਦੇ 'Safe-Haven' ਹੋਣ ਦੇ ਪੁਰਾਣੇ ਦਾਅਵਿਆਂ 'ਤੇ ਈਰਾਨੀ ਸਪੀਕਰ ਨੇ ਕਸਿਆ ਤਿੱਖਾ ਤਨਜ
ਗਾਲੀਬਾਫ ਨੇ ਆਪਣੇ ਤਰਕ ਵਿੱਚ ਅਮਰੀਕੀ ਟ੍ਰੇਜ਼ਰੀ ਬਾਂਡਾਂ ਦੀ ਤੁਲਨਾ ਕੱਚੇ ਤੇਲ (Dated Brent) ਨਾਲ ਕੀਤੀ। ਉਨ੍ਹਾਂ ਕਿਹਾ ਕਿ ਤੇਲ ਬਾਜ਼ਾਰ ਵਿੱਚ ਭਾਵੇਂ ਕਿੰਨਾ ਵੀ ਉਤਾਰ-ਚੜ੍ਹਾਅ ਕਿਉਂ ਨਾ ਹੋਵੇ, ਉਸ ਦੇ ਪਿੱਛੇ ਇੱਕ 'ਭੌਤਿਕ ਅਧਾਰ' (Physical Base) ਹੁੰਦਾ ਹੈ ਜੋ ਕੀਮਤਾਂ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ
Publish Date: Mon, 20 Apr 2026 11:21 AM (IST)
Updated Date: Mon, 20 Apr 2026 11:26 AM (IST)
ਨਵੀਂ ਦਿੱਲੀ: ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਾਲੀਬਾਫ ਨੇ ਅਮਰੀਕੀ ਸਰਕਾਰੀ ਬਾਂਡਾਂ ਦੀ ਭਰੋਸੇਯੋਗਤਾ 'ਤੇ ਤਿੱਖਾ ਹਮਲਾ ਕਰਦਿਆਂ ਇਨ੍ਹਾਂ ਨੂੰ ਮਹਿਜ਼ ਇੱਕ 'ਦਿਖਾਵਾ' ਕਰਾਰ ਦਿੱਤਾ ਹੈ। 'X' 'ਤੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਹਮਲੇ ਵਿੱਚ ਗਾਲੀਬਾਫ ਨੇ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਉਸ ਦਹਾਕਿਆਂ ਪੁਰਾਣੀ ਧਾਰਨਾ ਨੂੰ ਵੰਗਾਰਿਆ ਹੈ, ਜਿਸ ਵਿੱਚ ਭੂ-ਰਾਜਨੀਤਿਕ ਤਣਾਅ ਦੇ ਸਮੇਂ ਅਮਰੀਕੀ ਬਾਂਡਾਂ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ (Safe-Haven) ਮੰਨਿਆ ਜਾਂਦਾ ਹੈ।
ਤੇਲ ਨਾਲ ਕੀਤੀ ਤੁਲਨਾ, ਬਾਂਡਾਂ ਨੂੰ ਦੱਸਿਆ ਅਧਾਰਹੀਣ
ਗਾਲੀਬਾਫ ਨੇ ਆਪਣੇ ਤਰਕ ਵਿੱਚ ਅਮਰੀਕੀ ਟ੍ਰੇਜ਼ਰੀ ਬਾਂਡਾਂ ਦੀ ਤੁਲਨਾ ਕੱਚੇ ਤੇਲ (Dated Brent) ਨਾਲ ਕੀਤੀ। ਉਨ੍ਹਾਂ ਕਿਹਾ ਕਿ ਤੇਲ ਬਾਜ਼ਾਰ ਵਿੱਚ ਭਾਵੇਂ ਕਿੰਨਾ ਵੀ ਉਤਾਰ-ਚੜ੍ਹਾਅ ਕਿਉਂ ਨਾ ਹੋਵੇ, ਉਸ ਦੇ ਪਿੱਛੇ ਇੱਕ 'ਭੌਤਿਕ ਅਧਾਰ' (Physical Base) ਹੁੰਦਾ ਹੈ ਜੋ ਕੀਮਤਾਂ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਇਸ ਦੇ ਉਲਟ ਅਮਰੀਕੀ ਬਾਂਡਾਂ ਦਾ ਕੋਈ ਠੋਸ ਭੌਤਿਕ ਅਧਾਰ ਨਹੀਂ ਹੈ ਅਤੇ ਇਹ ਸਿਰਫ਼ ਕਾਗਜ਼ਾਂ 'ਤੇ ਹੀ ਸਹੀ ਜਾਪਦੇ ਹਨ। ਉਨ੍ਹਾਂ ਅਨੁਸਾਰ, ਨਿਵੇਸ਼ਕਾਂ ਦਾ ਇਨ੍ਹਾਂ ਬਾਂਡਾਂ ਵੱਲ ਰੁਝਾਨ ਤੱਥਾਂ ਦੀ ਬਜਾਏ 'ਆਦਤ' ਅਤੇ 'ਭਾਵਨਾਵਾਂ' ਤੋਂ ਵੱਧ ਪ੍ਰੇਰਿਤ ਹੈ।
ਕੀ ਸਿਰਫ਼ ਬਾਜ਼ਾਰੀ ਮਾਨਸਿਕਤਾ ਹੈ 'ਸੇਫ-ਹੇਵਨ' ਟੈਗ
ਈਰਾਨੀ ਸਪੀਕਰ ਨੇ ਸਵਾਲ ਉਠਾਇਆ ਕਿ ਕੀ ਅਮਰੀਕੀ ਬਾਂਡਾਂ ਦੀ ਮੰਗ ਵਿੱਤੀ ਬੁਨਿਆਦੀ ਸਿਧਾਂਤਾਂ 'ਤੇ ਟਿਕੀ ਹੈ ਜਾਂ ਸਿਰਫ਼ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਾਨਸਿਕਤਾ 'ਤੇ। ਆਮ ਤੌਰ 'ਤੇ ਜਦੋਂ ਦੁਨੀਆ ਵਿੱਚ ਕੋਈ ਸੰਕਟ ਜਾਂ ਜੰਗ ਵਰਗੀ ਸਥਿਤੀ ਬਣਦੀ ਹੈ ਤਾਂ ਨਿਵੇਸ਼ਕ ਸ਼ੇਅਰ ਬਾਜ਼ਾਰ ਵਿੱਚੋਂ ਪੈਸਾ ਕੱਢ ਕੇ ਅਮਰੀਕੀ ਟ੍ਰੇਜ਼ਰੀ ਬਾਂਡ ਖਰੀਦਦੇ ਹਨ ਕਿਉਂਕਿ ਅਮਰੀਕਾ ਦੇ ਦਿਵਾਲੀਆ ਹੋਣ ਦੀ ਸੰਭਾਵਨਾ ਬਹੁਤ ਘੱਟ ਮੰਨੀ ਜਾਂਦੀ ਹੈ।
ਹਾਲਾਂਕਿ, ਗਾਲੀਬਾਫ ਨੇ ਇਸ ਵਿਵਹਾਰ 'ਤੇ ਤੰਜ਼ ਕਸਦਿਆਂ ਕਿਹਾ ਕਿ ਇਹ ਸਿਰਫ਼collective market faith (ਸਮੂਹਿਕ ਬਾਜ਼ਾਰ ਵਿਸ਼ਵਾਸ) ਹੈ, ਜਿਸ ਦਾ ਕੋਈ ਅਸਲ ਮੁੱਲ ਨਹੀਂ ਹੈ। ਈਰਾਨ ਵੱਲੋਂ ਦਿੱਤਾ ਗਿਆ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗਲੋਬਲ ਬਾਜ਼ਾਰ ਵਿੱਚ ਅਮਰੀਕੀ ਡਾਲਰ ਅਤੇ ਬਾਂਡਾਂ ਦੀ ਸਰਦਾਰੀ ਨੂੰ ਲੈ ਕੇ ਲਗਾਤਾਰ ਬਹਿਸ ਚੱਲ ਰਹੀ ਹੈ।