ਈਰਾਨ ਦੇ ਚੋਟੀ ਦੇ ਅਧਿਕਾਰੀ ਅਲੀ ਲਾਰੀਜਾਨੀ 'ਤੇ ਇਜ਼ਰਾਈਲੀ ਹਮਲਾ, IDF ਦਾ ਵੱਡਾ ਦਾਅਵਾ
ਈਰਾਨ ਨੇ ਲਾਰੀਜਾਨੀ 'ਤੇ ਕਿਸੇ ਵੀ ਹਮਲੇ ਦੀਆਂ ਰਿਪੋਰਟਾਂ 'ਤੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਰਿਪੋਰਟਾਂ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਦੇ ਉਸ ਸੰਦੇਸ਼ ਤੋਂ ਇੱਕ ਦਿਨ ਬਾਅਦ ਆਈਆਂ ਹਨ, ਜਿਸ ਵਿਚ ਉਨ੍ਹਾਂ ਨੇ ਮੁਸਲਿਮ ਜਗਤ ਨੂੰ ਕਿਹਾ ਸੀ ਕਿ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਇਸ ਲੜਾਈ 'ਚ ਤਹਿਰਾਨ ਅਟੱਲ (ਦ੍ਰਿੜ) ਹੈ।
Publish Date: Tue, 17 Mar 2026 02:25 PM (IST)
Updated Date: Tue, 17 Mar 2026 02:27 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਇਜ਼ਰਾਈਲੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੂੰ ਨਿਸ਼ਾਨਾ ਬਣਾਇਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਮੌਤ ਹੋਈ ਹੈ ਜਾਂ ਉਹ ਜ਼ਖਮੀ ਹੋਏ ਹਨ।
ਈਰਾਨ ਨੇ ਲਾਰੀਜਾਨੀ 'ਤੇ ਕਿਸੇ ਵੀ ਹਮਲੇ ਦੀਆਂ ਰਿਪੋਰਟਾਂ 'ਤੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਰਿਪੋਰਟਾਂ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਦੇ ਉਸ ਸੰਦੇਸ਼ ਤੋਂ ਇੱਕ ਦਿਨ ਬਾਅਦ ਆਈਆਂ ਹਨ, ਜਿਸ ਵਿਚ ਉਨ੍ਹਾਂ ਨੇ ਮੁਸਲਿਮ ਜਗਤ ਨੂੰ ਕਿਹਾ ਸੀ ਕਿ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਇਸ ਲੜਾਈ 'ਚ ਤਹਿਰਾਨ ਅਟੱਲ (ਦ੍ਰਿੜ) ਹੈ।
ਮੁਸਲਿਮ ਦੇਸ਼ਾਂ ਦਾ ਸਮਰਥਨ ਨਾ ਮਿਲਣ 'ਤੇ ਪ੍ਰਗਟਾਈ ਸੀ ਨਿਰਾਸ਼ਾ
ਲਾਰੀਜਾਨੀ ਨੇ ਇਸ ਗੱਲ 'ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਕਿ ਜਦੋਂ ਈਰਾਨ 'ਤੇ ਹਮਲਾ ਹੋਇਆ ਤਾਂ ਉਨ੍ਹਾਂ ਨੂੰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਉਮੀਦ ਅਨੁਸਾਰ ਸਮਰਥਨ ਨਹੀਂ ਮਿਲਿਆ। ਉਨ੍ਹਾਂ ਸੋਮਵਾਰ ਨੂੰ ਕਿਹਾ, 'ਈਰਾਨ 'ਤੇ ਧੋਖੇ ਨਾਲ ਅਮਰੀਕੀ-ਇਜ਼ਰਾਈਲੀ ਹਮਲਾ ਕੀਤਾ ਗਿਆ, ਜੋ ਗੱਲਬਾਤ ਦੌਰਾਨ ਹੋਇਆ ਸੀ ਅਤੇ ਜਿਸ ਦਾ ਮਕਸਦ ਈਰਾਨ ਨੂੰ ਤਬਾਹ ਕਰਨਾ ਸੀ। ਇਸ ਹਮਲੇ ਕਾਰਨ ਇਸਲਾਮੀ ਕ੍ਰਾਂਤੀ ਦੇ ਮਹਾਨ ਅਤੇ ਆਤਮ-ਬਲੀਦਾਨੀ ਨੇਤਾ ਦੇ ਨਾਲ-ਨਾਲ ਕਈ ਨਾਗਰਿਕਾਂ ਅਤੇ ਫੌਜੀ ਕਮਾਂਡਰਾਂ ਨੂੰ ਸ਼ਹਾਦਤ ਮਿਲੀ।'