ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਹਨ ਸਮਲਿੰਗੀ, ਟਰੰਪ ਨੇ ਨਵਾਂ ਵਿਵਾਦਿਤ ਦਾਅਵਾ
ਟਰੰਪ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਜਿਹੀ ਜਾਣਕਾਰੀ ਸਹੀ ਹੈ ਤਾਂ ਈਰਾਨ ਵਰਗੇ ਦੇਸ਼ ’ਚ, ਜਿਥ•ੇ ਸਮਲਿੰਗੀ ਹੋਣਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ, ਇਹ ਅਗਵਾਈ ਦੀ ਸ਼ੁਰੂਆਤ ਲਈ ਗ਼ੈਰ-ਬਰਾਬਰ ਹਾਲਤ ਹੋਵੇਗੀ। ਜ਼ਿਕਰਯੋਗ ਹੈ ਕਿ ਈਰਾਨ ’ਚ ਸ਼ਰੀਆ ਆਧਾਰਿਤ ਸਜ਼ਾ ਪ੍ਰਬੰਧ ਦੇ ਤਹਿਤ ਸਮਲਿੰਗੀ ਸਬੰਧ ਨਾਜਾਇਜ਼ ਹਨ ਤੇ ਦੋਸ਼ ਸਾਬਿਤ ਹੋਣ ’ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਮੁੱਦਾ ਹਾਲ ਹੀ ਦੀ ਖੁਫ਼ੀਆ ਬ੍ਰੀਫਿੰਗ ’ਚ ਸਾਹਮਣੇ ਆਇਆ, ਜਿਥੇ ਟਰੰਪ ਨੇ ਹੈਰਾਨੀ ਜ਼ਾਹਿਰ ਕੀਤੀ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਜਾਂ ਸੀਆਈਏ ਨੇ ਇਸ ਵਿਸ਼ੇ ’ਤੇ ਕੋਈ ਰਸਮੀ ਜਨਤਕ ਟਿੱਪਣੀ ਜਾਰੀ ਨਹੀਂ ਕੀਤੀ। ਇਸ ਕਾਰਨ
Publish Date: Sat, 28 Mar 2026 12:29 PM (IST)
Updated Date: Sat, 28 Mar 2026 12:33 PM (IST)
ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਨੂੰ ਲੈ ਕੇ ਇਕ ਵਿਵਾਦਿਤ ਦਾਅਵਾ ਕੀਤਾ ਹੈ। ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੀ ਬ੍ਰੀਫਿੰਗ ’ਚ ਮੋਜਤਬਾ ਖਾਮਨੇਈ ਦੇ ਸਮਲਿੰਗੀ ਹੋਣ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ, ਟਰੰਪ ਨੇ ਇਸ ਦਾਅਵੇ ਦੇ ਸਮਰਥਨ ’ਚ ਕੋਈ ਆਜ਼ਾਦ ਸਬੂਤ ਪੇਸ਼ ਨਹੀਂ ਕੀਤਾ। ਇਸ ’ਤੇ ਈਰਾਨ ਵੱਲੋਂ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਟਰੰਪ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਜਿਹੀ ਜਾਣਕਾਰੀ ਸਹੀ ਹੈ ਤਾਂ ਈਰਾਨ ਵਰਗੇ ਦੇਸ਼ ’ਚ, ਜਿਥ•ੇ ਸਮਲਿੰਗੀ ਹੋਣਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ, ਇਹ ਅਗਵਾਈ ਦੀ ਸ਼ੁਰੂਆਤ ਲਈ ਗ਼ੈਰ-ਬਰਾਬਰ ਹਾਲਤ ਹੋਵੇਗੀ। ਜ਼ਿਕਰਯੋਗ ਹੈ ਕਿ ਈਰਾਨ ’ਚ ਸ਼ਰੀਆ ਆਧਾਰਿਤ ਸਜ਼ਾ ਪ੍ਰਬੰਧ ਦੇ ਤਹਿਤ ਸਮਲਿੰਗੀ ਸਬੰਧ ਨਾਜਾਇਜ਼ ਹਨ ਤੇ ਦੋਸ਼ ਸਾਬਿਤ ਹੋਣ ’ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਮੁੱਦਾ ਹਾਲ ਹੀ ਦੀ ਖੁਫ਼ੀਆ ਬ੍ਰੀਫਿੰਗ ’ਚ ਸਾਹਮਣੇ ਆਇਆ, ਜਿਥੇ ਟਰੰਪ ਨੇ ਹੈਰਾਨੀ ਜ਼ਾਹਿਰ ਕੀਤੀ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਜਾਂ ਸੀਆਈਏ ਨੇ ਇਸ ਵਿਸ਼ੇ ’ਤੇ ਕੋਈ ਰਸਮੀ ਜਨਤਕ ਟਿੱਪਣੀ ਜਾਰੀ ਨਹੀਂ ਕੀਤੀ। ਇਸ ਕਾਰਨ ਦਾਅਵੇ ਦੀ ਆਜ਼ਾਦ ਪੁਸ਼ਟੀ ਨਹੀਂ ਹੋ ਸਕੀ ਹੈ।
ਇਸੇ ਇੰਟਰਵਿਊ ’ਚ ਟਰੰਪ ਨੇ ਈਰਾਨ ਦੇ ਖ਼ਿਲਾਫ਼ ਫ਼ੌਜੀ ਮੋਰਚੇ ’ਤੇ ਅਮਰੀਕੀ ਬੜ੍ਹਤ ਦਾ ਦਾਅਵਾ ਦੁਹਰਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਜਲ ਸੈਨਾ ਤੇ ਹਵਾਈ ਫ਼ੌਜ ਨੇ ਈਰਾਨ ਦੀ ਰਣਨੀਤਕ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ ਤੇ ਉਸਦੀ ਮਿਜ਼ਾਈਲ ਸਮਰੱਥਾ ਕਾਫੀ ਕਮਜ਼ੋਰ ਹੋਈ ਹੈ•। ਹਾਲਾਂਕਿ, 154 ਜਹਾਜ਼ ਡੋਬਣ ਵਰਗੇ ਦਾਅਵਿਆਂ ਦੀ ਆਜ਼ਾਦ ਪੁਸ਼ਟੀ ਉਪਲੱਬਧ ਨਹੀਂ ਹੈ। ਟਰੰਪ ਨੇ ਇਹ ਵੀ ਕਿਹਾ ਕਿ ਤਹਿਰਾਨ ਗੱਲਬਾਤ ਲਈ ਦਬਾਅ ’ਚ ਹੈ ਤੇ ਅਮਰੀਕੀ ਪੱਖ ਨੇ ਗੱਲਬਾਤ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੋਈ ਹੈ।