ਬੰਦ ਹੋਣ ਵਾਲਾ ਸੀ ਈਰਾਨ ਦਾ ਏਅਰਸਪੇਸ, ਸਹੀ ਸਮੇਂ 'ਤੇ ਨਿਕਲਿਆ ਇੰਡੀਗੋ ਦਾ ਜਹਾਜ਼; ਜਾਰਜੀਆ ਤੋਂ ਭਾਰਤ ਪਰਤਿਆ
ਈਰਾਨ ਨੇ ਆਪਣਾ ਏਅਰਸਪੇਸ 11 ਤੋਂ 12 ਜਨਵਰੀ ਦੀ ਦਰਮਿਆਨੀ ਰਾਤ 3 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ। ਉੱਥੇ ਹੀ ਇੰਡੀਗੋ ਦਾ ਜਹਾਜ਼ ਰਾਤ 2 ਵਜ ਕੇ 35 ਮਿੰਟ 'ਤੇ ਈਰਾਨ ਦੇ ਏਅਰਸਪੇਸ ਵਿੱਚੋਂ ਲੰਘਿਆ। ਰਾਤ 3 ਵਜੇ ਤੋਂ ਬਾਅਦ ਈਰਾਨਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਫਲਾਈਟ ਨੂੰ ਇਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ।
Publish Date: Thu, 15 Jan 2026 03:34 PM (IST)
Updated Date: Thu, 15 Jan 2026 03:35 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕਾ ਤੇ ਈਰਾਨ ਵਿਚਕਾਰ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਦੇ ਚਲਦਿਆਂ ਈਰਾਨ ਨੇ ਆਪਣਾ ਏਅਰਸਪੇਸ (ਹਵਾਈ ਖੇਤਰ) ਬੰਦ ਕਰ ਦਿੱਤਾ। ਈਰਾਨ ਦਾ ਏਅਰਸਪੇਸ ਬੰਦ ਹੋਣ ਤੋਂ ਮਹਿਜ਼ ਕੁਝ ਮਿੰਟ ਪਹਿਲਾਂ ਜਾਰਜੀਆ ਤੋਂ ਭਾਰਤ ਆ ਰਿਹਾ ਜਹਾਜ਼ ਇਸ ਦੇ ਉੱਪਰੋਂ ਲੰਘਿਆ।
ਈਰਾਨ ਦੇ ਏਅਰਸਪੇਸ ਬੰਦ ਹੋਣ ਕਾਰਨ ਇਸ ਦੇਸ਼ ਦੇ ਉੱਪਰੋਂ ਕਿਸੇ ਹੋਰ ਦੇਸ਼ ਦਾ ਜਹਾਜ਼ ਨਹੀਂ ਜਾ ਸਕਦਾ। ਉੱਥੇ ਹੀ ਜਾਰਜੀਆ ਤੋਂ ਭਾਰਤ ਆ ਰਿਹਾ ਇੱਕ ਜਹਾਜ਼ ਈਰਾਨ ਦਾ ਏਅਰਸਪੇਸ ਬੰਦ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਉੱਥੋਂ ਸੁਰੱਖਿਅਤ ਗੁਜ਼ਰ ਗਿਆ।
ਈਰਾਨ ਦੇ ਉੱਪਰੋਂ ਲੰਘਿਆ ਭਾਰਤੀ ਜਹਾਜ਼
ਫਲਾਈਟ ਟ੍ਰੈਕਿੰਗ ਡਾਟਾ ਦੀ ਰਿਪੋਰਟ ਅਨੁਸਾਰ, ਇੰਡੀਗੋ ਦੀ ਫਲਾਈਟ 6E1808 ਨੇ ਜਾਰਜੀਆ ਦੀ ਰਾਜਧਾਨੀ ਤਬਿਲਿਸੀ (Tbilisi) ਤੋਂ 14 ਜਨਵਰੀ ਦੀ ਰਾਤ 11 ਵਜ ਕੇ 45 ਮਿੰਟ 'ਤੇ ਉਡਾਣ ਭਰੀ ਸੀ। ਜਾਰਜੀਆ ਤੋਂ ਭਾਰਤ ਆਉਣ ਦਾ ਰਸਤਾ ਈਰਾਨ ਦੇ ਏਅਰਸਪੇਸ ਤੋਂ ਹੋ ਕੇ ਹੀ ਜਾਂਦਾ ਹੈ।
ਈਰਾਨ ਨੇ ਆਪਣਾ ਏਅਰਸਪੇਸ 11 ਤੋਂ 12 ਜਨਵਰੀ ਦੀ ਦਰਮਿਆਨੀ ਰਾਤ 3 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ। ਉੱਥੇ ਹੀ ਇੰਡੀਗੋ ਦਾ ਜਹਾਜ਼ ਰਾਤ 2 ਵਜ ਕੇ 35 ਮਿੰਟ 'ਤੇ ਈਰਾਨ ਦੇ ਏਅਰਸਪੇਸ ਵਿੱਚੋਂ ਲੰਘਿਆ। ਰਾਤ 3 ਵਜੇ ਤੋਂ ਬਾਅਦ ਈਰਾਨਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਫਲਾਈਟ ਨੂੰ ਇਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ।
ਈਰਾਨ-ਅਮਰੀਕਾ ਵਿਚਾਲੇ ਵਧ ਰਿਹਾ ਤਣਾਅ
ਈਰਾਨ ਵਿੱਚ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਸਰਕਾਰ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿੱਚ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨੀ ਅਧਿਕਾਰੀਆਂ ਨੇ ਖੁਦ ਮੰਨਿਆ ਹੈ ਕਿ ਦੇਸ਼ ਵਿਆਪੀ ਪ੍ਰਦਰਸ਼ਨਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਈਰਾਨ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਆਪਣਾ ਸਮਰਥਨ ਦੇ ਚੁੱਕੇ ਹਨ। ਈਰਾਨ ਨੇ ਅਮਰੀਕਾ ਦੀ ਧਮਕੀ ਨੂੰ ਦੇਖਦੇ ਹੋਏ ਅਤੇ ਦੇਸ਼ ਵਿੱਚ ਵਧਦੇ ਤਣਾਅ ਕਾਰਨ ਆਪਣਾ ਏਅਰਸਪੇਸ ਬੰਦ ਕਰਨ ਦਾ ਫੈਸਲਾ ਲਿਆ।