ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਈਰਾਨ ਨਾਲ ਤਣਾਅ ਖ਼ਤਮ ਕਰਨ ਲਈ ਗੱਲਬਾਤ ਚੰਗੀ ਚੱਲ ਰਹੀ ਹੈ, ਪਰ ਤਹਿਰਾਨ ਨੇ ਅਰਥਪੂਰਨ ਸਮਝੌਤਾ ਕਰਨ ਦੀ ਮੰਗ ਕੀਤੀ ਹੈ। ਵਾਸ਼ਿੰਗਟਨ ’ਚ ਗਾਜ਼ਾ ਬਾਰੇ ਗਠਿਤ ਬੋਰਡ ਆਫ ਪੀਸ ਦੀ ਪਹਿਲੀ ਬੈਠਕ ’ਚ ਉਨ੍ਹਾਂ ਕਿਾਹ ਕਿ ਨਹੀਂ ਤਾਂ ਬੁਰੇ ਨਤੀਜੇ ਭੁਗਤਣੇ ਪੈਣਗੇ।

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਆਪਣੇ ਪਰਮਾਣੂ ਪ੍ਰੋਗਰਾਮ ਬਾਰੇ ਸਮਝੌਤਾ ਕਰਨ ਲਈ ਮਿਆਦ ਤੈਅ ਕਰ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਸ ਨੂੰ ਸਮਝੌਤਾ ਕਰਨਾ ਪਵੇਗਾ ਨਹੀਂ ਤਾਂ ਬੁਰੇ ਨਤੀਜੇ ਹੋਣਗੇ। ਟਰੰਪ ਨੇ ਸਮਝੌਤੇ ਲਈ 10-15 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ’ਤੇ ਤਹਿਰਾਨ ਨੇ ਵੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਹਮਲਾ ਕੀਤਾ ਗਿਆ ਤਾਂ ਉਹ ਬਦਲਾ ਲੈਣ ਲਈ ਇਲਾਕੇ ’ਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਗੇ। ਦੋਵਾਂ ਦੇਸ਼ਾਂ ਵਿਚਕਾਰ ਇਹ ਤਣਾਅ ਅਜਿਹੇ ਸਮੇਂ ਵਧ ਰਿਹਾ ਹੈ, ਜਦੋਂ ਉਨ੍ਹਾਂ ਵਿਚਾਕਰ ਦੋ ਦੌਰ ਦੀ ਸਿੱਧੀ ਗੱਲਬਾਤ ਹੋ ਚੁੱਕੀ ਹੈ। ਇਨ੍ਹਾਂ ਸਭ ਘਟਨਾਵਾਂ ਵਿਚਾਲੇ ਪੱਛਮੀ ਏਸ਼ੀਆ ’ਚ ਅਮਰੀਕੀ ਫ਼ੌਜ ਦੀ ਮੌਜੂਦਗੀ ਵੀ ਕਾਫੀ ਵਧ ਗਈ ਹੈ।
ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਈਰਾਨ ਨਾਲ ਤਣਾਅ ਖ਼ਤਮ ਕਰਨ ਲਈ ਗੱਲਬਾਤ ਚੰਗੀ ਚੱਲ ਰਹੀ ਹੈ, ਪਰ ਤਹਿਰਾਨ ਨੇ ਅਰਥਪੂਰਨ ਸਮਝੌਤਾ ਕਰਨ ਦੀ ਮੰਗ ਕੀਤੀ ਹੈ। ਵਾਸ਼ਿੰਗਟਨ ’ਚ ਗਾਜ਼ਾ ਬਾਰੇ ਗਠਿਤ ਬੋਰਡ ਆਫ ਪੀਸ ਦੀ ਪਹਿਲੀ ਬੈਠਕ ’ਚ ਉਨ੍ਹਾਂ ਕਿਾਹ ਕਿ ਨਹੀਂ ਤਾਂ ਬੁਰੇ ਨਤੀਜੇ ਭੁਗਤਣੇ ਪੈਣਗੇ। ਮੈਨੂੰ ਲੱਗਦਾ ਹੈ ਕਿ (ਸਮਝੌਤੇ ਲਈ) 10-15 ਦਿਨ ਦਾ ਸਮਾਂ ਕਾਫੀ ਹੋਵੇਗਾ। ਏਧਰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰਤ ਨੂੰ ਲਿਖੇ ਪੱਤਰ ’ਚ ਤਹਿਰਾਨ ਨੇ ਕਿਹਾ ਕਿ ਉਹ ਕਿਸੇ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ, ਪਰ ਉਸ ਨੂੰ ਕਿਸੇ ਹਮਲੇ ਦਾ ਸਾਹਮਣਾ ਕਰਨਾ ਪਿਆ ਤਾਂ ਈਰਾਨ ਆਤਮ ਰੱਖਿਆ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਫ਼ੈਸਲਾਕੁੰਨ ਜਵਾਬ ਦੇਵੇਗਾ। ਇਲਾਕੇ ’ਚ ਦੁਸ਼ਮਣ ਫ਼ੌਜਾਂ ਦੇ ਸਾਰੇ ਟਿਕਾਣੇ, ਸਹੂਲਤਾਂ ਤੇ ਜਾਇਦਾਦਾਂ ਨਿਸਾਨੇ ’ਤੇ ਹੋਣਗੀਆਂ।
ਦੋ ਦੌਰ ਦੀ ਹੋ ਚੁੱਕੀ ਹੈ ਗੱਲਬਾਤ
ਜਨੇਵਾਬ ’ਚ ਬੀਤੇ ਮੰਗਲਵਾਰ ਨੂੰ ਅਮਰੀਕਾ ਤੇ ਈਰਾਨ ਵਿਚਕਾਰ ਪਰਮਾਣੂ ਗੱਲਬਾਤ ਹੋਈ ਸੀ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਸੀ ਕਿ ਅਮਰੀਕਾ ਨਾਲ ਗੱਲਬਾਤ ਤਰੱਕੀ ਵੱਲ ਹੈ। ਸਾਡੇ ਵਿਚਕਾਰ ਕੁਝ ਸਿਧਾਤਾਂ ’ਤੇ ਆਮ ਸਹਿਤਮੀ ਬਣੀ ਹੈ। ਇਨ੍ਹਾਂ ਦੇ ਆਧਾਰ ’ਤੇ ਅਸੀਂ ਸੰਭਾਵਤ ਸਮਝੌਤੇ ਵੱਲ ਵਧਾਂਗੇ। ਜਦਕਿ ਵ੍ਹਾਈਟ ਹਾਊਸ ਦੀ ਤਜਰਮਾਨ ਕੈਰੋਲਿਨ ਲੇਵਿਟ ਨੇ ਬੁੱਧਵਾਰ ਨੂੰ ਕਿਹਾ ਕਿ ਦੋਵਾਂ ਧਿਰਾਂ ਦਾ ਕੁਝ ਮੁੱਦਿਆਂ ’ਤੇ ਵੱਖਘ-ਵੱਖ ਰੁਖ਼ ਹੈ। ਉਨ੍ਹਾਂ ਵਿਚਕਾਰ ਇਸ ਮਹੀਨੇ ਦੇ ਸ਼ੁਰੂ ’ਛ ਪਹਿਲੇ ਦੌਰ ਦੀ ਸਿੱਧੀ ਗੱਲਬਾਤ ਓਮਾਨ ’ਚ ਹੋਈ ਸੀ।
ਈਰਾਨ-ਰੂਸ ਨੇ ਕੀਤਾ ਫ਼ੌਜੀ ਅਭਿਆਸ
ਆਈਏਐੱਨਐੱਸ ਮੁਤਾਬਕ ਅਮਰੀਕੀ ਫ਼ੌਜ ਦੇ ਹਮਲੇ ਦੇ ਵਧਦੇ ਖ਼ਤਰੇ ਤੇ ਸਮਝੌਤੇ ਲਈ ਟਰੰਪ ਵੱਲੋਂ ਤੈਅ ਮਿਆਦ ਤੈਅ ਕੀਤੇ ਜਾਣ ਵਿਚਾਲੇ ਈਰਾਨ ਤੇ ਰੂਸ ਦੀ ਨੇਵੀ ਨੇ ਓਮਾਨ ਦੀ ਖਾੜੀ ’ਚ ਸਾਂਝੀਆਂ ਫ਼ੌਜੀ ਮਸ਼ਕਾਂ ਕੀਤੀਆਂ ਹਨ। ਇਸ ’ਚ ਦੋਵਾਂ ਦੇਸ਼ਾਂ ਦੇ ਕਈ ਜੰਗੀ ਬੇੜਿਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਈਰਾਨ ਦੇ ਸਿਖਰਲੇ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਨੇ ਹੋਰਮੁਜ ਸਟੇਟ ’ਚ ਅਭਿਆਸ ਕੀਤਾ ਸੀ।
ਬੋਰਡ ਆਫ ਪੀਸ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹਨ ਟਰੰਪ
ਆਈਏਐੱਨਐੱਸ, ਗਾਜ਼ਾ ਬਾਰੇ ਗਠਿਤ ਬੋਰਡ ਆਫ ਪੀਸ ਦੀ ਵਾਸ਼ਿੰਗਟਨ ’ਚ ਵੀਰਵਾਰ ਨੂੰ ਪਹਿਲੀ ਬੈਠਕ ਹੋਈ। ਟਰੰਪ ਨੇ ਆਪਣੇ ਇਸ ਸਮੂਹ ਨੂੰ ਇਕ ਅਜਿਹੇ ਸੁਪਰ ਕੌਮਾਂਤਰੀ ਸੰਗਠਨ ਦੇ ਰੂਪ ’ਚ ਸਥਾਪਤ ਕਰਨ ਦਾ ਯਤਨ ਕਰ ਰਹੇ ਹਨ, ਜੋ ਸੰਯੁਕਤ ਰਾਸ਼ਟਰ (ਯੂਐੱਨ) ਦੀ ਨਿਗਰਾਨੀ ਕਰ ਕਸਕੇ। ਉਨ੍ਹਾਂ ਕਿਹਾ ਕਿ ਬੋਰਡ ਆਪ ਪੀਸ ਯੂਐਨ ’ਤੇ ਨਜ਼ਰ ਰੱਖਣ ਵਾਲਾ ਬਣੇਗਾ ਤੇ ਇਹ ਯਕੀਨੀ ਬਣਾਏਗਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰੇ। ਇਕ ਹੋਰ ਮੌਕੇ ’ਤੇ ਟਰੰਪ ਨੇ ਦਵਾਈਆਂ ਦੀਆਂ ਕੀਮਤਾਂ ਬਾਰੇ ਫਰੈਂਚ ਵਾਈਨ ’ਤੇ 100 ਫ਼ੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਸੇ ਦੌਰਾਨ ਉਨ੍ਹਾਂ ਨੇ ਵੋਟਰ ਪਛਾਣ ਪੱਤਰ ਤੇ ਨਾਗਰਿਕਤਾ ਦੇ ਸਬੂਤਾਂ ਨੂੰ ਜ਼ਰੂਰੀ ਕਰਨ ਦੀ ਆਪਣੀ ਗੱਲ ਵੀ ਦੁਹਰਾਈ ਹੈ।