- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Iran ਕੋਲ ਪਹਿਲਾਂ ਤੋਂ ਆਪਣੀ ਆਰਮੀ ਸੀ ਪਰ IRGC ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿਉਂਕਿ ਕ੍ਰਾਂਤੀ ਤੋਂ ਬਾਅਦ ਦੀ ਲੀਡਰਸ਼ਿਪ ਨੂੰ ਕ੍ਰਾਂਤੀ ਤੋਂ ਪਹਿਲਾਂ ਦੀ ਫ਼ੌਜ ਦੀ ਵਫ਼ਾਦਾਰੀ 'ਤੇ ਭਰੋਸਾ ਨਹੀਂ ਸੀ ਅਤੇ ਉਹ ਇਕ ਅਜਿਹੀ ਫ਼ੌਜ ਚਾਹੁੰਦੇ ਸਨ ਜੋ ਨਵੀਂ ਸਰਕਾਰ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹੋਵੇ।

ਡਿਜੀਟਲ ਡੈਸਕ, ਨਵੀਂ ਦਿੱਲੀ : ਈਰਾਨ ਕੋਲ ਰੈਗੂਲਰ ਮਿਲਟਰੀ ਰਵਾਇਤੀ ਆਰਮਡ ਫੋਰਸ ਵੀ ਹਨ ਜੋ ਦੇਸ਼ ਦੀ ਰੱਖਿਆ ਕਰਦੀ ਹੈ। ਉੱਥੇ ਹੀ ਇਸ ਦੇਸ਼ ਕੋਲ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਵੀ ਹੈ ਜਿਸ ਦਾ ਸਿੱਧਾ ਸੰਪਰਕ ਈਰਾਨ ਦੇ ਸੁਪਰੀਮ ਲੀਡਰ ਨਾਲ ਹੁੰਦਾ ਹੈ।
ਈਰਾਨ ਕੋਲ ਪਹਿਲਾਂ ਤੋਂ ਆਪਣੀ ਆਰਮੀ ਸੀ, ਪਰ IRGC ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿਉਂਕਿ ਕ੍ਰਾਂਤੀ ਤੋਂ ਬਾਅਦ ਦੀ ਲੀਡਰਸ਼ਿਪ ਨੂੰ ਕ੍ਰਾਂਤੀ ਤੋਂ ਪਹਿਲਾਂ ਦੀ ਫ਼ੌਜ ਦੀ ਵਫ਼ਾਦਾਰੀ 'ਤੇ ਭਰੋਸਾ ਨਹੀਂ ਸੀ ਅਤੇ ਉਹ ਇਕ ਅਜਿਹੀ ਫ਼ੌਜ ਚਾਹੁੰਦੇ ਸਨ ਜੋ ਨਵੀਂ ਸਰਕਾਰ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹੋਵੇ।
ਈਰਾਨ ਦੀ ਰੈਗੂਲਰ ਮਿਲਟਰੀ ਰਵਾਇਤੀ ਆਰਮਡ ਫੋਰਸ ਹੈ, ਜਿਸ ਨੂੰ ਅਕਸਰ ਈਰਾਨੀ ਆਰਮੀ ਜਾਂ ਆਰਟੇਸ਼ ਕਿਹਾ ਜਾਂਦਾ ਹੈ। ਇਸ ਦਾ ਮੁੱਖ ਕੰਮ ਇਰਾਨ ਦੇ ਇਲਾਕੇ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨਾ ਹੈ। ਈਰਾਨ ਦੀ ਰੈਗੂਲਰ ਮਿਲਟਰੀ ਸਰਹੱਦਾਂ ਨੂੰ ਵਿਦੇਸ਼ੀ ਹਮਲੇ ਜਾਂ ਵੱਡੇ ਪੱਧਰ 'ਤੇ ਰਵਾਇਤੀ ਜੰਗ ਤੋਂ ਬਚਾਉਣ ਦਾ ਕੰਮ ਕਰਦੀ ਹੈ। ਈਰਾਨ ਦੀ ਆਰਮੀ ਵੀ ਦੂਜੇ ਦੇਸ਼ਾਂ ਦੀ ਮਿਲਟਰੀ ਵਾਂਗ ਸੰਗਠਿਤ ਹੈ, ਜਿਸ ਵਿਚ ਵੱਖ-ਵੱਖ ਆਰਮੀ, ਨੇਵੀ ਅਤੇ ਏਅਰ ਫੋਰਸ ਬ੍ਰਾਂਚਾਂ ਹਨ। ਇਹ ਈਰਾਨ ਦੇ ਰੱਖਿਆ ਮੰਤਰਾਲੇ ਦੇ ਅਧਿਕਾਰ ਹੇਠ ਕੰਮ ਕਰਦੀ ਹੈ ਅਤੇ ਰਾਜਨੀਤੀ ਦੀ ਬਜਾਏ ਰਵਾਇਤੀ ਫ਼ੌਜੀ ਭੂਮਿਕਾ 'ਤੇ ਧਿਆਨ ਕੇਂਦਰਿਤ ਕਰਦੀ ਹੈ।
IRGC ਨੂੰ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਇਕ ਵੱਖਰੀ ਸਮਾਨਾਂਤਰ ਫੋਰਸ (Parallel Force) ਵਜੋਂ ਬਣਾਇਆ ਗਿਆ ਸੀ ਤਾਂ ਜੋ ਸਿਰਫ਼ ਦੇਸ਼ ਦੀਆਂ ਸਰਹੱਦਾਂ ਦੀ ਹੀ ਨਹੀਂ, ਸਗੋਂ ਕ੍ਰਾਂਤੀਕਾਰੀ ਸ਼ਾਸਨ ਦੀ ਵੀ ਰੱਖਿਆ ਕੀਤੀ ਜਾ ਸਕੇ। ਰੈਗੂਲਰ ਮਿਲਟਰੀ ਤੋਂ ਉਲਟ, IRGC ਸਿੱਧੇ ਈਰਾਨ ਦੇ ਸੁਪਰੀਮ ਲੀਡਰ ਨੂੰ ਰਿਪੋਰਟ ਕਰਦੀ ਹੈ। ਇਸ ਦਾ ਆਪਣਾ ਕਮਾਂਡ ਸਟਰੱਕਚਰ ਹੈ, ਜੋ ਰੱਖਿਆ ਮੰਤਰਾਲੇ ਤੋਂ ਵੱਖਰਾ ਹੈ। ਇਸ ਦੀਆਂ ਆਪਣੀਆਂ ਜ਼ਮੀਨੀ, ਜਲ ਅਤੇ ਹਵਾਈ ਬ੍ਰਾਂਚਾਂ ਹਨ, ਨਾਲ ਹੀ ਦੂਜੀਆਂ ਜ਼ਰੂਰੀ ਇਕਾਈਆਂ ਵੀ ਹਨ :
ਕੁਦਸ ਫੋਰਸ: ਵਿਦੇਸ਼ਾਂ 'ਚ ਆਪ੍ਰੇਸ਼ਨ ਕਰਦੀ ਹੈ ਅਤੇ ਵਿਦੇਸ਼ੀ ਸਹਿਯੋਗੀ ਗਰੁੱਪਾਂ ਨੂੰ ਸਪੋਰਟ ਕਰਦੀ ਹੈ।
ਬਾਸੀਜ: ਇਕ ਵੱਡੀ ਵਲੰਟੀਅਰ ਮਿਲੀਸ਼ੀਆ ਹੈ ਜਿਸਦੀ ਵਰਤੋਂ ਅੰਦਰੂਨੀ ਸੁਰੱਖਿਆ ਅਤੇ ਵਿਰੋਧ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ।
IRGC ਦਾ ਮਿਸ਼ਨ ਰਵਾਇਤੀ ਰੱਖਿਆ ਤੋਂ ਅੱਗੇ ਵਧ ਕੇ ਸਰਕਾਰ ਦੀ ਵਿਚਾਰਧਾਰਕ ਸੁਰੱਖਿਆ, ਅੰਦਰੂਨੀ ਸੁਰੱਖਿਆ ਅਤੇ ਅਸਮਾਨ (Asymmetric) ਜਾਂ ਗੈਰ-ਰਵਾਇਤੀ ਯੁੱਧ ਨੂੰ ਵੀ ਸ਼ਾਮਲ ਕਰਦਾ ਹੈ। ਇਹ ਈਰਾਨ ਦੇ ਅੰਦਰ ਕਾਫ਼ੀ ਰਾਜਨੀਤਕ ਅਤੇ ਆਰਥਿਕ ਸ਼ਕਤੀ ਵੀ ਰੱਖਦੀ ਹੈ।
| ਵਿਸ਼ਾ | ਆਰਟੇਸ਼ (Artesh) | IRGC |
| ਮਕਸਦ | ਰਾਸ਼ਟਰੀ ਰੱਖਿਆ ਅਤੇ ਸਰਹੱਦੀ ਸੁਰੱਖਿਆ। | ਇਸਲਾਮਿਕ ਕ੍ਰਾਂਤੀ ਅਤੇ ਸ਼ਾਸਨ ਦੀ ਰੱਖਿਆ। |
| ਰਿਪੋਰਟਿੰਗ | ਰੱਖਿਆ ਮੰਤਰਾਲੇ ਨੂੰ ਰਿਪੋਰਟ ਕਰਦੀ ਹੈ। | ਸਿੱਧੇ ਇਰਾਨ ਦੇ ਸੁਪਰੀਮ ਲੀਡਰ ਨੂੰ ਰਿਪੋਰਟ ਕਰਦੀ ਹੈ। |
| ਢਾਂਚਾ | ਆਰਮੀ, ਨੇਵੀ ਅਤੇ ਏਅਰ ਫੋਰਸ। | ਜ਼ਮੀਨੀ, ਨੇਵੀ, ਏਅਰ ਬ੍ਰਾਂਚ + ਕੁਦਸ, ਬਾਸੀਜ। |
| ਯੁੱਧ ਨੀਤੀ | ਰਵਾਇਤੀ ਯੁੱਧ (Conventional Warfare)। | ਵਿਚਾਰਧਾਰਕ, ਗੈਰ-ਰਵਾਇਤੀ ਅਤੇ ਅੰਦਰੂਨੀ ਸੁਰੱਖਿਆ। |
| ਰਾਜਨੀਤੀ | ਰਾਜਨੀਤੀ ਵਿੱਚ ਸੀਮਤ ਭੂਮਿਕਾ। | ਆਰਥਿਕਤਾ ਅਤੇ ਰਾਜਨੀਤੀ ਵਿੱਚ ਅਹਿਮ ਭੂਮਿਕਾ। |