ਸ਼ੋਸ਼ਲ ਮੀਡੀਆ ਨੂੰ ਲੈ ਕੇ ਇਹ ਦੇਸ਼ ਵੀ ਹੋਇਆ ਸਖ਼ਤ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਲਾਈ ਪਾਬੰਦੀ
ਹਾਫਿਦਾ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਕ ਸਰਕਾਰੀ ਨਿਯਮ ’ਤੇ ਹਸਤਾਖ਼ਰ ਕੀਤੇ ਹਨ, ਜਿਸ ਮੁਤਾਬਕ 16 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਯੂਟਿਊਬ, ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਐਕਸ, ਬਿਗੋ ਲਾਈਵ ਵਰਗੇ ਉੱਚ ਜੋਖਮ ਵਾਲੇ ਡਿਜੀਟਲ ਪਲੇਟਫਾਰਮ ’ਤੇ ਆਪਣਾ ਅਕਾਊਂਟ ਨਹੀਂ ਰੱਖ ਸਕਣਗੇ।
Publish Date: Sat, 07 Mar 2026 08:20 AM (IST)
Updated Date: Sat, 07 Mar 2026 08:25 AM (IST)
ਜਕਾਰਤਾ (ਏਜੰਸੀ) : ਇੰਡੋਨੇਸ਼ੀਆ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋਣ ਜਾ ਰਿਹਾ ਹੈ, ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ਦੇ ਇਸਤੇਮਾਲ ’ਤੇ ਪਾਬੰਦੀ ਲਗਾ ਚੁੱਕੇ ਹਨ। ਇੰਡੋਨੇਸ਼ੀਆ ਦੇ ਸੰਚਾਰ ਤੇ ਡਿਜੀਟਲ ਮਾਮਲਿਆਂ ਦੀ ਮੰਤਰੀ ਮਿਊਟ੍ਰਿਆ ਹਾਫਿਦਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਗਾਏਗਾ। ਹਾਫਿਦਾ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਕ ਸਰਕਾਰੀ ਨਿਯਮ ’ਤੇ ਹਸਤਾਖ਼ਰ ਕੀਤੇ ਹਨ, ਜਿਸ ਮੁਤਾਬਕ 16 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਯੂਟਿਊਬ, ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਐਕਸ, ਬਿਗੋ ਲਾਈਵ ਵਰਗੇ ਉੱਚ ਜੋਖਮ ਵਾਲੇ ਡਿਜੀਟਲ ਪਲੇਟਫਾਰਮ ’ਤੇ ਆਪਣਾ ਅਕਾਊਂਟ ਨਹੀਂ ਰੱਖ ਸਕਣਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਉਸ ਨੇ ਬੀਤੇ ਦਸੰਬਰ ’ਚ ਇਸ ਨਿਯਮ ਨੂੰ ਅਸਰਦਾਰ ਕੀਤਾ ਸੀ। ਇਸ ਤੋਂ ਬਾਅਦ ਸਪੇਨ, ਫਰਾਂਸ, ਡੈਨਮਾਰਕ ਤੇ ਮਲੇਸ਼ੀਆ ਸਮੇਤ ਕਈ ਦੇਸ਼ਾਂ ਨੇ ਇਸ ਤਰ੍ਹਾਂ ਦੇ ਉਪਾਅ ਕੀਤੇ ਜਾਂ ਇਸ ਦਿਸ਼ਾ ’ਚ ਕਦਮ ਚੁੱਕ ਰਹੇ ਹਨ।