ਪੁਲਿਸ ਅਫ਼ਸਰ ਬਣ ਕੇ ਨੌਕਰਾਣੀ ਨਾਲ ਕੀਤਾ ਜਬਰ ਜਨਾਹ, ਭਾਰਤੀ ਮੂਲ ਦੇ ਵਿਅਕਤੀ ਨੂੰ 12 ਸਾਲ ਜੇਲ੍ਹ ਤੇ 12 ਕੋੜੇ ਮਾਰਨ ਦੀ ਸਜ਼ਾ
ਦ ਸਟ੍ਰੇਟਸ ਟਾਈਮਜ਼ ਦੀ ਵੀਰਵਾਰ ਦੀ ਰਿਪੋਰਟ ਦੇ ਮੁਤਾਬਕ, ਪੀੜਤਾ ਉਸ ਸਮੇਂ ਆਪਣੇ ਦੋਸਤਾਂ ਨਾਲ ਸੀ, ਪਰ ਚੈੱਟੀ ਉਸਨੂੰ ਫੁਸਲਾ ਕੇ ਨਾਲ ਲੈ ਗਿਆ। ਚੈੱਟੀ ਨੇ ਸ਼ੁਰੂ ’ਚ ਉਸਨੇ ਅਪਰਾਧ ਸਵੀਕਾਰ ਕਰ ਲਿਆ।
Publish Date: Fri, 27 Feb 2026 03:46 PM (IST)
Updated Date: Fri, 27 Feb 2026 03:51 PM (IST)
ਸਿੰਗਾਪੁਰ, ਪੀਟੀਆਈ : ਸਿੰਗਾਪੁਰ ’ਚ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨੂੰ ਇਕ ਘਰੇਲੂ ਮਹਿਲਾ ਨੌਕਰਾਣੀ ਨਾਲ ਜਬਰ ਜਨਾਹ ਦੇ ਮਾਮਲੇ ’ਚ 12 ਸਾਲ ਜੇਲ੍ਹ ਤੇ 12 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ। ਉਸਨੇ ਔਰਤ ਨੂੰ ਪੁਲਿਸ ਅਧਿਕਾਰੀ ਹੋਣ ਦਾ ਭਰਮ ਦਿਖਾ ਕੇ ਰੇਲਵੇ ਸਟੇਸ਼ਨ ਦੇ ਬਾਹਰ ਜਬਰ ਜਨਾਹ ਕੀਤਾ ਸੀ।
48 ਸਾਲਾ ਸ਼ਾਰਵੀਨ ਚੈੱਟੀ ਨੇ ਚਾਰ ਫਰਵਰੀ ਨੂੰ ਆਪਣਾ ਜੁਰਮ ਕਬੂਲ ਕਰ ਲਿਆ। ਉਸਨੇ 11 ਜੁਲਾਈ 2022 ਨੂੰ ਲਿਟਲ ਇੰਡੀਆ ਮਾਸ ਰੈਪਿਡ ਟਰਾਂਜ਼ਿਟ ਸਟੇਸ਼ਨ ਦੇ ਬਾਹਰ 35 ਸਾਲਾ ਇੰਡੋਨੇਸ਼ਿਆਈ ਔਰਤ ਨਾਲ ਜਬਰ ਜਨਾਹ ਕੀਤਾ ਸੀ। ਦ ਸਟ੍ਰੇਟਸ ਟਾਈਮਜ਼ ਦੀ ਵੀਰਵਾਰ ਦੀ ਰਿਪੋਰਟ ਦੇ ਮੁਤਾਬਕ, ਪੀੜਤਾ ਉਸ ਸਮੇਂ ਆਪਣੇ ਦੋਸਤਾਂ ਨਾਲ ਸੀ, ਪਰ ਚੈੱਟੀ ਉਸਨੂੰ ਫੁਸਲਾ ਕੇ ਨਾਲ ਲੈ ਗਿਆ। ਚੈੱਟੀ ਨੇ ਸ਼ੁਰੂ ’ਚ ਉਸਨੇ ਅਪਰਾਧ ਸਵੀਕਾਰ ਕਰ ਲਿਆ।