Middle East ਤਣਾਣ ਦੌਰਾਨ ਕਤਰ 'ਚ ਹੈਲੀਕਾਪਟਰ ਕ੍ਰੈਸ਼, 6 ਲੋਕਾਂ ਦੀ ਮੌਤ; ਇਕ ਲਾਪਤਾ
ਕਤਰ ਦੇ ਰੱਖਿਆ ਮੰਤਰਾਲੇ ਦੀ ਰਿਪੋਰਟ ਅਨੁਸਾਰ, ਹੈਲੀਕਾਪਟਰ ਕਰੈਸ਼ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀਆਂ ਵਿਸ਼ੇਸ਼ ਟੀਮਾਂ ਦੇਸ਼ ਦੇ ਖੇਤਰੀ ਪਾਣੀਆਂ ਵਿੱਚ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ। ਇਹ ਮੁਹਿੰਮ 'ਕੋਸਟਸ ਅਤੇ ਬਾਰਡਰਜ਼ ਸਕਿਓਰਿਟੀ' ਦੇ ਜਨਰਲ ਡਾਇਰੈਕਟੋਰੇਟ ਦੀ ਸਮੁੰਦਰੀ ਤਲਾਸ਼ੀ ਅਤੇ ਬਚਾਅ ਟੀਮ, ਅਤੇ ਅੰਦਰੂਨੀ ਸੁਰੱਖਿਆ ਬਲ ਦੇ 'ਕਤਰ ਅੰਤਰਰਾਸ਼ਟਰੀ ਤਲਾਸ਼ੀ ਅਤੇ ਬਚਾਅ ਸਮੂਹ' ਦੇ ਨਾਲ ਮਿਲ ਕੇ, ਆਪਸੀ ਤਾਲਮੇਲ ਨਾਲ ਚਲਾਈ ਜਾ ਰਹੀ ਹੈ।
Publish Date: Sun, 22 Mar 2026 02:38 PM (IST)
Updated Date: Sun, 22 Mar 2026 03:06 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਿਡਲ ਈਸਟ 'ਚ ਜਾਰੀ ਤਣਾਅ ਦੇ ਵਿਚਕਾਰ ਕਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕਤਰ ਦੇ ਖੇਤਰੀ ਪਾਣੀਆਂ 'ਚ ਐਤਵਾਰ ਤੜਕੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਸਥਾਨਕ ਪ੍ਰਸ਼ਾਸਨ ਅਤੇ ਏਪੀ ਦੀ ਰਿਪੋਰਟ ਅਨੁਸਾਰ ਇਸ ਹਾਦਸੇ 'ਚ ਇਕ ਵਿਅਕਤੀ ਅਜੇ ਵੀ ਲਾਪਤਾ ਹੈ ਜਿਸ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਖਾੜੀ ਦੇਸ਼ ਦੇ ਅਧਿਕਾਰੀਆਂ ਨੇ ਹੁਣ ਤਕ ਛੇ ਮੌਤਾਂ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।
ਕਤਰ ਦੇ ਰੱਖਿਆ ਮੰਤਰਾਲੇ ਦੀ ਰਿਪੋਰਟ ਅਨੁਸਾਰ, ਹੈਲੀਕਾਪਟਰ ਕਰੈਸ਼ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀਆਂ ਵਿਸ਼ੇਸ਼ ਟੀਮਾਂ ਦੇਸ਼ ਦੇ ਖੇਤਰੀ ਪਾਣੀਆਂ 'ਚ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ। ਇਹ ਮੁਹਿੰਮ 'ਕੋਸਟਸ ਅਤੇ ਬਾਰਡਰਜ਼ ਸਕਿਓਰਿਟੀ' ਦੇ ਜਨਰਲ ਡਾਇਰੈਕਟੋਰੇਟ ਦੀ ਸਮੁੰਦਰੀ ਤਲਾਸ਼ੀ ਅਤੇ ਬਚਾਅ ਟੀਮ, ਅਤੇ ਅੰਦਰੂਨੀ ਸੁਰੱਖਿਆ ਬਲ ਦੇ 'ਕਤਰ ਅੰਤਰਰਾਸ਼ਟਰੀ ਤਲਾਸ਼ੀ ਅਤੇ ਬਚਾਅ ਸਮੂਹ' ਦੇ ਨਾਲ ਮਿਲ ਕੇ, ਆਪਸੀ ਤਾਲਮੇਲ ਨਾਲ ਚਲਾਈ ਜਾ ਰਹੀ ਹੈ।
ਕਤਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਸਮੁੰਦਰੀ ਇਲਾਕੇ 'ਚ ਹੋਏ ਹੈਲੀਕਾਪਟਰ ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਤੇ ਬਚਾਅ ਲਈ ਚੱਲ ਰਹੇ ਆਪ੍ਰੇਸ਼ਨ ਤਹਿਤ ਹੈਲੀਕਾਪਟਰ 'ਚ ਸਵਾਰ ਸੱਤ ਵਿੱਚੋਂ ਛੇ ਲੋਕ ਮਿਲ ਗਏ ਹਨ। ਜਿਹੜੇ ਲੋਕ ਮਿਲੇ ਹਨ, ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਜਦਕਿ ਵਿਸ਼ੇਸ਼ ਟੀਮਾਂ ਆਖਰੀ ਲਾਪਤਾ ਵਿਅਕਤੀ ਨੂੰ ਲੱਭਣ ਲਈ ਆਪਣੀ ਤੀਬਰ ਮੁਹਿੰਮ (ਇੰਟੈਂਸਿਵ ਆਪ੍ਰੇਸ਼ਨ) ਜਾਰੀ ਰੱਖ ਰਹੀਆਂ ਹਨ।