ਇੰਡੋਨੇਸ਼ੀਆ ’ਚ ਭਾਰੀ ਬਾਰਿਸ਼ ਦਾ ਕਹਿਰ, ਢਿਹਾ ਕੂੜੇ ਦਾ ਪਹਾੜ, ਪੰਜ ਦੀ ਮੌਤ
ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਵੀ ਇਹ ਪੁਸ਼ਟੀ ਕਰਨ ਲਈ ਅੰਕੜੇ ਇਕੱਠੇ ਕਰ ਰਹੇ ਹਾਂ ਕਿ ਮਲਬੇ ਦੇ ਹੇਠਾਂ ਕਿੰਨੇ ਵਾਹਨ ਤੇ ਮੁਲਾਜ਼ਮ ਫਸੇ ਹੋਏ ਹਨ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓ ’ਚ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਢਹਿ ਚੁੱਕੇ ਟੀਲੇ ਨੂੰ ਪੁੱਟਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਜਿੱਥੇ ਕਈ ਕੂੜਾ ਟਰੱਕ ਤੇ ਛੋਟੇ ਖਾਣੇ ਦੇ ਸਟਾਲ ਦੱਬੇ ਹੋਏ ਹਨ।
Publish Date: Tue, 10 Mar 2026 11:12 AM (IST)
Updated Date: Tue, 10 Mar 2026 11:14 AM (IST)
ਜਕਾਰਤਾ (ਏਪੀ) : ਇੰਡੋਨੇਸ਼ੀਆ ’ਚ ਭਾਰੀ ਬਾਰਿਸ਼ ਕਾਰਨ ਕੂੜੇ ਦਾ ਪਹਾੜ ਢਹਿਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲਾਪਤਾ ਹੋ ਗਏ। ਜਕਾਰਤਾ ਦੇ ਬੰਤਰਗੇਬਾਂਗ ਏਕੀਕ੍ਰਿਤ ਵੇਸਟ ਟ੍ਰੀਟਮੈਂਟ ਪਲਾਂਟ ’ਚ ਐਤਵਾਰ ਦੇਰ ਰਾਤ 300 ਤੋਂ ਵੱਧ ਖੋਜ ਤੇ ਬਚਾਅ ਮੁਲਾਜ਼ਮਾਂ ਨੂੰ ਲਾਇਆ ਗਿਆ। ਜਕਾਰਤਾ ਦੇ ਖੋਜ ਤੇ ਬਚਾਅ ਦਫ਼ਤਰ ਦੀ ਮੁਖੀ ਦੇਸੀਆਨਾ ਕਾਰਤਿਕਾ ਬਾਹਰੀ ਨੇ ਦੱਸਿਆ ਕਿ ਬਚਾਅ ਮੁਲਾਜ਼ਮ ਕੂੜੇ ਦੇ ਢੇਰਾਂ ਵਿਚਾਲੇ ਚੌਕਸੀ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਕੂੜੇ ਵਾਲਾ ਟਰੱਕ ਚਲਾਉਣ ਵਾਲਾ ਡਰਾਈਵਰ ਤੇ ਦੋ ਸਟਾਲ ਵਿਕਰੇਤਾ ਸ਼ਾਮਲ ਸਨ, ਜੋ ਡੰਪਿੰਗ ਵਾਲੀ ਥਾਂ ਦੇ ਕੋਲ ਕੰਮ ਕਰ ਰਹੇ ਸਨ ਜਾਂ ਆਰਾਮ ਕਰ ਰਹੇ ਸਨ। ਚਾਰ ਲੋਕ ਇਸ ਆਫ਼ਤ ਤੋਂ ਬਚਣ ’ਚ ਕਾਮਯਾਬ ਰਹੇ। ਬਾਹਰੀ ਨੇ ਦੱਸਿਆ ਕਿ ਪੁਲਿਸ, ਫ਼ੌਜ ਤੇ ਸਵੈ-ਸੇਵੀਆਂ ਸਮੇਤ ਬਚਾਅ ਮੁਲਾਜ਼ਮ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਵੀ ਇਹ ਪੁਸ਼ਟੀ ਕਰਨ ਲਈ ਅੰਕੜੇ ਇਕੱਠੇ ਕਰ ਰਹੇ ਹਾਂ ਕਿ ਮਲਬੇ ਦੇ ਹੇਠਾਂ ਕਿੰਨੇ ਵਾਹਨ ਤੇ ਮੁਲਾਜ਼ਮ ਫਸੇ ਹੋਏ ਹਨ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓ ’ਚ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਢਹਿ ਚੁੱਕੇ ਟੀਲੇ ਨੂੰ ਪੁੱਟਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਜਿੱਥੇ ਕਈ ਕੂੜਾ ਟਰੱਕ ਤੇ ਛੋਟੇ ਖਾਣੇ ਦੇ ਸਟਾਲ ਦੱਬੇ ਹੋਏ ਹਨ।