ਕੈਨੇਡਾ 'ਚ ਗੁਜਰਾਤੀ ਵਿਦਿਆਰਥਣ ਦਾ ਕਤਲ, ਲੁੱਟ ਦਾ ਵਿਰੋਧ ਕਰਨ 'ਤੇ ਚਾਕੂ ਨਾਲ ਹਮਲਾ; ਮੁਲਜ਼ਮ ਗ੍ਰਿਫ਼ਤਾਰ
ਕੰਮ ਅਤੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ 'ਤੇ ਹਮਲਿਆਂ ਅਤੇ ਕਤਲ ਦੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਵਿੱਚ ਲੁੱਟ ਦੇ ਇਰਾਦੇ ਨਾਲ ਇੱਕ ਭਾਰਤੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ।
Publish Date: Thu, 28 May 2026 11:56 AM (IST)
Updated Date: Thu, 28 May 2026 12:13 PM (IST)
ਨਵੀਂ ਦਿੱਲੀ : ਕੰਮ ਅਤੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ 'ਤੇ ਹਮਲਿਆਂ ਅਤੇ ਕਤਲ ਦੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਵਿੱਚ ਲੁੱਟ ਦੇ ਇਰਾਦੇ ਨਾਲ ਇੱਕ ਭਾਰਤੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਬੋਰਸਦ ਦੀ ਰਹਿਣ ਵਾਲੀ ਵਿਧੀ ਕਲਪੇਸ਼ਕੁਮਾਰ ਮੇਘਾ ਨਾਮ ਦੀ ਕੁੜੀ 4 ਸਾਲ ਪਹਿਲਾਂ ਕੈਨੇਡਾ ਗਈ ਸੀ, ਜਿੱਥੇ ਉਹ ਨਿਆਗਰਾ ਵਿੱਚ ਪੜ੍ਹਾਈ ਕਰ ਰਹੀ ਸੀ।
ਬੋਰਸਦ ਦੀ ਕੁੜੀ ਦਾ ਕਤਲ
ਨਿਆਗਰਾ ਵਿੱਚ ਪੜ੍ਹਾਈ ਦੇ ਨਾਲ-ਨਾਲ ਉਹ ਵਰਕ ਪਰਮਿਟ ਦੀ ਤਿਆਰੀ ਵੀ ਕਰ ਰਹੀ ਸੀ। ਲੰਘੀ 15 ਮਈ ਨੂੰ 22 ਸਾਲਾ ਵਿਧੀ ਜਦੋਂ ਆਪਣੇ ਘਰ ਤੋਂ ਬਾਹਰ ਜਾ ਰਹੀ ਸੀ ਤਾਂ ਲੁੱਟ ਦੇ ਇਰਾਦੇ ਨਾਲ ਇੱਕ ਵਿਅਕਤੀ ਨੇ ਉਸ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਕੁੜੀ ਉੱਥੇ ਹੀ ਲਹੂ-ਲੁਹਾਨ ਹਾਲਤ ਵਿੱਚ ਡਿੱਗ ਗਈ ਕਿਉਂਕਿ ਇਹ ਘਟਨਾ ਇੱਕ ਜਨਤਕ ਥਾਂ 'ਤੇ ਵਾਪਰੀ, ਇਸ ਲਈ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ।
ਮੁਲਜ਼ਮ ਗ੍ਰਿਫ਼ਤਾਰ
ਸਥਾਨਕ ਲੋਕ ਕੁੜੀ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ।