ਅੱਤਵਾਦੀ ਦੀ ਵਾਰਦਾਤ ਤੋਂ ਬਾਅਦ ਮੁਕਾਬਲੇ ਲਈ ਮੁੜ ਖੜ੍ਹਾ ਹੋਇਆ ਫਰਾਂਸ, ਕਿਹਾ- ਇਸਲਾਮਿਕ ਅੱਤਵਾਦ ਦੇ ਅੱਗੇ ਨਹੀਂ ਝੁਕਾਂਗੇ
ਪੈਰਿਸ (ਏਐੱਨਆਈ) : ਇਸਲਾਮਿਕ ਅੱਤਵਾਦੀ ਦੀ ਵਾਰਦਾਤ ਦੇ ਬਾਅਦ ਇਕ ਵਾਰੀ ਮੁੜ ਫਰਾਂਸ ਮੁਕਾਬਲੇ ਲਈ ਖੜ੍ਹਾ ਹੋ ਗਿਆ ਹੈ। ਪੈਰਿਸ 'ਚ ਮਹਿਲਾ ਪੁਲਿਸ ਅਫਸਰ ਦਾ ਗਲਾ ਵੱਢ ਕੇ ਹੱਤਿਆ ਕਰਨ ਦੇ ਮਾਮਲੇ 'ਚ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਇਸਲਾਮਿਕ ਅੱਤਵਾਦ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਸਾਡੀ ਇਹ ਲੜਾਈ ਜਾਰੀ ਰਹੇਗੀ। ਫਰਾਂਸ 'ਚ ਸ਼ੁੱਕਰਵਾਰ ਨੂੰ ਪੈਰਿਸ ਦੇ ਪੁਲਿਸ ਸਟੇਸ਼ਨ 'ਚ ਅੱਤਵਾਦੀ ਨੇ 49 ਸਾਲਾ ਪੁਲਿਸ ਅਫਸਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ
Publish Date: Sat, 24 Apr 2021 04:57 PM (IST)
Updated Date: Sun, 25 Apr 2021 12:08 AM (IST)
ਪੈਰਿਸ (ਏਐੱਨਆਈ) : ਇਸਲਾਮਿਕ ਅੱਤਵਾਦੀ ਦੀ ਵਾਰਦਾਤ ਦੇ ਬਾਅਦ ਇਕ ਵਾਰੀ ਮੁੜ ਫਰਾਂਸ ਮੁਕਾਬਲੇ ਲਈ ਖੜ੍ਹਾ ਹੋ ਗਿਆ ਹੈ। ਪੈਰਿਸ 'ਚ ਮਹਿਲਾ ਪੁਲਿਸ ਅਫਸਰ ਦਾ ਗਲਾ ਵੱਢ ਕੇ ਹੱਤਿਆ ਕਰਨ ਦੇ ਮਾਮਲੇ 'ਚ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਇਸਲਾਮਿਕ ਅੱਤਵਾਦ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਸਾਡੀ ਇਹ ਲੜਾਈ ਜਾਰੀ ਰਹੇਗੀ।
ਫਰਾਂਸ 'ਚ ਸ਼ੁੱਕਰਵਾਰ ਨੂੰ ਪੈਰਿਸ ਦੇ ਪੁਲਿਸ ਸਟੇਸ਼ਨ 'ਚ ਅੱਤਵਾਦੀ ਨੇ 49 ਸਾਲਾ ਪੁਲਿਸ ਅਫਸਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ 'ਚ ਹਮਲਾਵਰ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ ਗਿਆ। ਮਰਨ ਵਾਲੀ ਪੁਲਿਸ ਅਫਸਰ ਦਾ ਨਾਂ ਸਟੈਫਨੀ ਦੱਸਿਆ ਗਿਆ ਹੈ।
ਫਰਾਂਸ ਦੇ ਰਾਸ਼ਟਰਪਤੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੂਰਾ ਫਰਾਂਸ ਮਹਿਲਾ ਅਫਸਰ ਦੇ ਪਰਿਵਾਰ, ਸਾਥੀਆਂ ਤੇ ਸੁਰੱਖਿਆ ਦਸਤਿਆਂ ਦੇ ਨਾਲ ਹੈ।
ਹਮਲੇ 'ਚ ਮਾਰੀ ਗਈ ਸਟੈਫਨੀ ਪੁਲਿਸ ਸਟੇਸ਼ਨ 'ਚ ਪ੍ਰਸ਼ਾਸਨਿਕ ਸਹਾਇਕ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਫਰਾਂਸ ਦੇ ਅੱਤਵਾਦ ਵਿਰੋਧੀ ਵਕੀਲ ਨੇ ਕਿਹਾ ਕਿ ਹਮਲੇ 'ਚ ਤਿੰਨ ਸ਼ੱਕੀ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ 'ਚ ਇੰਟੈਲੀਜੈਂਸ ਸਰਵਿਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਫਰਾਂਸ-24 ਮੁਤਾਬਕ ਜਾਂਚ ਨਾਲ ਜੁੜੇ ਇਕ ਅਫਸਰ ਨੇ ਦੱਸਿਆ ਕਿ ਮਹਿਲਾ ਅਫਸਰ ਦੀ ਹੱਤਿਆ ਦੌਰਾਨ ਹਮਲਾਵਰ ਅੱਲ੍ਹਾ ਹੂ ਅਕਬਰ ਦੇ ਨਾਅਰੇ ਵੀ ਲਗਾ ਰਿਹਾ ਸੀ।
ਅਪਰਾਧ ਰੋਕੂ ਮਾਮਲਿਆਂ ਦੇ ਮੁੱਖ ਵਕੀਲ ਜੀਨ ਫ੍ਰੈਂਕੋਇਸ ਨੇ ਕਿਹਾ ਕਿ ਹਮਲਾਵਰ ਦਾ ਮਕਸਦ ਦਹਿਸ਼ਤ ਫੈਲਾਉਣਾ ਸੀ। ਪਿਛਲੇ ਕੁਝ ਸਾਲਾਂ 'ਚ ਫਰਾਂਸ 'ਚ ਇਸਲਾਮਿਕ ਕੱਟੜਪੰਥੀਆਂ ਨੇ ਕਈ ਹਮਲੇ ਕੀਤੇ ਹਨ। ਮੈਕਰੋਂ ਸਰਕਾਰ ਨੇ ਕੱਟੜਪੰਥੀਆਂ ਦੀਆਂ ਅੱਤਵਾਦੀ ਘਟਨਾਵਾਂ 'ਤੇ ਕੰਟਰੋਲ ਲਈ ਇਕ ਵਿਸ਼ੇਸ਼ ਕਾਨੂੰਨ ਵੀ ਬਣਾਇਆ ਹੈ ਜਿਸ ਸਬੰਧੀ ਮੁਸਲਮਾਨਾਂ 'ਚ ਰੋਸ ਹੈ।