ਹੈਰਾਨੀਜਨਕ! ਨੌਜਵਾਨ ਦੇ ਪੇਟ 'ਚੋਂ ਨਿਕਲਿਆ ਪਹਿਲੀ ਵਿਸ਼ਵ ਜੰਗ ਦਾ ਜ਼ਿੰਦਾ ਬੰਬ, ਹਸਪਤਾਲ 'ਚ ਪਈਆਂ ਭਾਜੜਾਂ
ਆਪ੍ਰੇਸ਼ਨ ਕਰਕੇ ਕੱਢਿਆ ਬਾਹਰ ਅਧਿਕਾਰੀਆਂ ਵੱਲੋਂ ਸਥਿਤੀ ਦੀ ਜਾਂਚ ਕਰਨ ਦੌਰਾਨ ਮੈਡੀਕਲ ਸੈਂਟਰ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾਇਆ ਗਿਆ। ਇਸ ਤੋਂ ਬਾਅਦ ਮਾਹਿਰਾਂ ਦੀ ਨਿਗਰਾਨੀ ਹੇਠ ਨੌਜਵਾਨ ਦਾ ਸਫਲ ਆਪ੍ਰੇਸ਼ਨ ਕਰਕੇ ਗੋਲੇ ਨੂੰ ਬਾਹਰ ਕੱਢਿਆ ਗਿਆ।
Publish Date: Thu, 05 Feb 2026 11:32 AM (IST)
Updated Date: Thu, 05 Feb 2026 11:34 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਫਰਾਂਸ ਦੇ ਟੂਲੂਜ਼ ਸ਼ਹਿਰ ਤੋਂ ਇੱਕ ਬੇਹੱਦ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਤੇਜ਼ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੂੰ ਨੌਜਵਾਨ ਦੇ ਗੁਦਾ (Rectum) ਵਿੱਚ ਪਹਿਲੀ ਵਿਸ਼ਵ ਜੰਗ ਦੇ ਸਮੇਂ ਦਾ ਅੱਠ ਇੰਚ ਲੰਬਾ ਤੋਪ ਦਾ ਗੋਲਾ ਮਿਲਿਆ।
ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਹਫੜਾ-ਦਫੜੀ ਮਚ ਗਈ। ਡਾਕਟਰਾਂ ਨੂੰ ਅਹਿਸਾਸ ਹੋਇਆ ਕਿ ਨੌਜਵਾਨ ਦੇ ਸਰੀਰ ਦੇ ਅੰਦਰ ਮੌਜੂਦ ਉਹ ਗੋਲਾ ਇੱਕ 'ਜ਼ਿੰਦਾ ਬੰਬ' ਹੋ ਸਕਦਾ ਹੈ, ਜੋ ਕਿਸੇ ਵੀ ਸਮੇਂ ਫਟ ਸਕਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਹਸਪਤਾਲ ਦੇ ਇੱਕ ਹਿੱਸੇ ਨੂੰ ਖਾਲੀ ਕਰਵਾਇਆ ਗਿਆ ਅਤੇ ਬੰਬ ਨਿਰੋਧਕ ਮਾਹਿਰਾਂ ਨੂੰ ਬੁਲਾਇਆ ਗਿਆ।
ਸਰਜਰੀ ਦੌਰਾਨ ਮਿਲਿਆ ਜ਼ਿੰਦਾ ਬੰਬ 'ਨਿਊਯਾਰਕ ਪੋਸਟ' ਦੀ ਰਿਪੋਰਟ ਅਨੁਸਾਰ, ਇਸ ਅਣਪਛਾਤੇ ਫਰਾਂਸੀਸੀ ਮਰੀਜ਼ ਨੂੰ ਪਿਛਲੇ ਸ਼ਨੀਵਾਰ (31 ਜਨਵਰੀ) ਟੂਲੂਜ਼ ਸ਼ਹਿਰ ਦੇ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਭਰਤੀ ਕੀਤਾ ਗਿਆ ਸੀ। ਐਮਰਜੈਂਸੀ ਸਰਜਰੀ ਦੌਰਾਨ ਡਾਕਟਰਾਂ ਨੂੰ ਉਸ ਦੇ ਅੰਦਰ ਇੱਕ ਗੋਲਾ ਮਿਲਿਆ, ਜਿਸ ਦੇ ਫਟਣ ਦੇ ਡਰੋਂ ਅਲਰਟ ਜਾਰੀ ਕਰ ਦਿੱਤਾ ਗਿਆ।
ਪਹਿਲੀ ਵਿਸ਼ਵ ਜੰਗ ਦਾ ਸੀ ਗੋਲਾ ਸਰਜਰੀ ਤੋਂ ਬਾਅਦ ਪਤਾ ਲੱਗਾ ਕਿ 24 ਸਾਲਾ ਨੌਜਵਾਨ ਦੇ ਸਰੀਰ ਵਿੱਚ ਫਸਿਆ ਇਹ 8 ਇੰਚ ਲੰਬਾ ਗੋਲਾ ਪਹਿਲੀ ਵਿਸ਼ਵ ਜੰਗ (1914-1918) ਦੇ ਸਮੇਂ ਦਾ ਸੀ। ਕਿਉਂਕਿ ਬੰਬ ਨਿਸ਼ਕਿਰਿਆ (Deactivate) ਨਹੀਂ ਸੀ, ਇਸ ਲਈ ਬੰਬ ਨਿਰੋਧਕ ਦਸਤੇ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ।
ਆਪ੍ਰੇਸ਼ਨ ਕਰਕੇ ਕੱਢਿਆ ਬਾਹਰ ਅਧਿਕਾਰੀਆਂ ਵੱਲੋਂ ਸਥਿਤੀ ਦੀ ਜਾਂਚ ਕਰਨ ਦੌਰਾਨ ਮੈਡੀਕਲ ਸੈਂਟਰ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾਇਆ ਗਿਆ। ਇਸ ਤੋਂ ਬਾਅਦ ਮਾਹਿਰਾਂ ਦੀ ਨਿਗਰਾਨੀ ਹੇਠ ਨੌਜਵਾਨ ਦਾ ਸਫਲ ਆਪ੍ਰੇਸ਼ਨ ਕਰਕੇ ਗੋਲੇ ਨੂੰ ਬਾਹਰ ਕੱਢਿਆ ਗਿਆ।
ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪਿੱਤਲ ਅਤੇ ਤਾਂਬੇ ਦਾ ਬਣਿਆ ਉਹ ਪ੍ਰਾਚੀਨ ਗੋਲਾ ਉਸ ਵਿਅਕਤੀ ਦੇ ਸਰੀਰ ਵਿੱਚ ਕਿਵੇਂ ਪਹੁੰਚਿਆ। ਕੁਝ ਫਰਾਂਸੀਸੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਅਜੀਬ ਸਥਿਤੀ ਕਿਸੇ ਪਾਰਟੀ ਦੌਰਾਨ ਕੀਤੇ ਗਏ 'ਸਟੰਟ' ਦੇ ਵਿਗੜ ਜਾਣ ਕਾਰਨ ਹੋ ਸਕਦੀ ਹੈ।