ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ 'ਤੇ ਟਿਕੀ ਦੁਨੀਆ ਦੀ ਨਿਗ੍ਹਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ 'ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਵੇਗੀ।
Publish Date: Wed, 13 May 2026 07:32 PM (IST)
Updated Date: Wed, 13 May 2026 07:35 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ 'ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਵੇਗੀ।
ਅਮਰੀਕਾ ਅਤੇ ਚੀਨ ਵਿਚਾਲੇ ਇਹ ਬੈਠਕ ਰਿਸ਼ਤਿਆਂ, ਵਪਾਰ, ਤਾਈਵਾਨ, ਕੌਮਾਂਤਰੀ ਸੁਰੱਖਿਆ ਅਤੇ ਆਰਥਿਕ ਤਣਾਅ ਵਰਗੇ ਮੁੱਦਿਆਂ ਵਿਚਾਲੇ ਹੋ ਰਹੀ ਹੈ, ਜਿਸ ਕਾਰਨ ਇਸ ਨੂੰ ਬੇਹੱਦ ਮੰਨਿਆ ਜਾ ਰਿਹਾ ਹੈ।
ਚੀਨ 'ਚ ਟਰੰਪ ਦਾ ਸਵਾਗਤ
ਬੀਜਿੰਗ ਪਹੁੰਚਣ 'ਤੇ ਟਰੰਪ ਦਾ ਸਵਾਗਤ ਚੀਨ ਦੇ ਉਪ ਰਾਸ਼ਟਰਪਤੀ ਹਾਨ ਝੇਂਗ ਨੇ ਕੀਤਾ। ਇਸ ਦੌਰਾਨ ਚੀਨ 'ਚ ਅਮਰੀਕਾ ਦੇ ਰਾਜਦੂਤ ਡੇਵਿਡ ਪਡਰਯੂ ਵੀ ਮੌਜੂਦ ਰਹੇ।
2017 ਤੋਂ ਬਾਅਦ ਟਰੰਪ ਦੀ ਚੀਨ ਦੀ ਪਹਿਲੀ ਅਧਿਕਾਰਕ ਸਰਕਾਰੀ ਯਾਤਰਾ ਹੈ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਦੀ ਆਖ਼ਰੀ ਆਹਮੋ-ਸਾਹਮਣੇ ਮੁਲਾਕਾਤ ਪਿਛਲੇ ਸਾਲ ਅਕਤੂਬਰ 'ਚ ਦੱਖਣੀ ਕੋਰੀਆ ਦੇ ਬੁਸਾਨ 'ਚ ਹੋਈ ਸੀ।
ਚੀਨ ਨੇ ਕਿਹਾ-ਦੁਨੀਆ ਨੂੰ ਚਾਹੀਦੀ ਸਥਿਰਤਾ
ਟਰੰਪ ਦੇ ਦੌਰੇ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜ਼ਿਆਕੁਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਸੀਨੀਅਰ ਲੀਡਰਸ਼ਿਪ ਪੱਧਰ ਦੀ ਗੱਲਬਾਤ ਕੌਮਾਂਤਰੀ ਸਥਿਰਤਾ ਲਈ ਬੇਹੱਦ ਮਹੱਤਵਪੂਰਨ ਹੈ।
ਗੁਓ ਜ਼ਿਆਕੁਨ ਨੇ ਕਿਹਾ, 'ਰਾਸ਼ਟਰ ਪ੍ਰਧਾਨਾਂ ਦੇ ਪੱਧਰ ਦੀ ਕੂਟਨੀਤੀ ਚੀਨ-ਅਮਰੀਕਾ ਰਿਸ਼ਤਿਆਂ ਨੂੰ ਰਣਨੀਤਕ ਦਿਸ਼ਾ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਸੀਂ ਰਾਸ਼ਟਰਪਤੀ ਟਰੰਪ ਦੇ ਚੀਨ ਦੌਰੇ ਦਾ ਸਵਾਗਤ ਕਰਦੇ ਹਾਂ।'
ਗੁਓ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਡੋਨਾਲਡ ਟਰੰਪ ਕੌਮਾਂਤਰੀ ਸ਼ਾਂਤੀ, ਵਿਕਾਸ ਅਤੇ ਦੁਵੱਲੇ ਰਿਸ਼ਤਿਆਂ ਨਾਲ ਜੁੜੇ ਵੱਡੇ ਮੁੱਦਿਆਂ 'ਤੇ ਡੂੰਘੀ ਚਰਚਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਅਮਰੀਕਾ ਦੇ ਨਾਲ ਬਰਾਬਰੀ, ਸਨਮਾਨ ਅਤੇ ਰਵਾਇਤੀ ਲਾਭ ਦੀ ਭਾਵਨਾ ਨਾਲ ਸਹਿਯੋਗ ਵਧਾਉਣ ਅਤੇ ਮਤਭੇਦਾਂ ਨੂੰ ਦੂਰ ਕਰਨ ਲਈ ਤਿਆਰ ਹੈ।