- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2011 'ਚ ਸਤਿਆ ਸਾਈਂ ਬਾਬਾ ਦੇ ਦੇਹਾਂਤ ਤੋਂ ਬਾਅਦ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤ ਆਏ ਸਨ। ਉੱਥੇ ਹੀ, ਵੈਨੇਜ਼ੁਏਲਾ ਦੀ ਸੰਸਦ ਵਿੱਚ ਸੋਗ ਸਭਾ ਕਰਵਾਉਂਦੇ ਹੋਏ 1 ਦਿਨ ਦਾ ਰਾਸ਼ਟਰੀ ਸੋਗ ਦਿਵਸ ਐਲਾਨਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਵੈਨੇਜ਼ੁਏਲਾ ਦੇ ਅਹੁਦਿਓਂ ਹਟਾਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਿਊਯਾਰਕ ਦੀ ਜੇਲ੍ਹ 'ਚ ਹਨ। 3 ਜਨਵਰੀ ਦੀ ਸਵੇਰ ਨੂੰ ਅਮਰੀਕੀ ਫ਼ੌਜ ਨੇ ਕਾਰਾਕਾਸ 'ਤੇ ਹਮਲਾ ਕਰਦੇ ਹੋਏ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉੱਥੇ ਹੀ, ਹੁਣ ਮਾਦੁਰੋ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਨਿਕੋਲਸ ਮਾਦੁਰੋ ਦਾ ਭਾਰਤ ਨਾਲ ਖ਼ਾਸ ਸਬੰਧ ਹੈ। ਸਿਆਸੀ ਸੰਕਟ ਦੀ ਮਾਰ ਝੱਲ ਰਹੇ ਮਾਦੁਰੋ ਦਾ ਭਾਰਤ ਨਾਲ ਅਧਿਆਤਮ ਦਾ ਰਿਸ਼ਤਾ ਹੈ, ਜਿਸਦਾ ਸਿਹਰਾ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਜਾਂਦਾ ਹੈ।
ਮਾਦੁਰੋ ਤੇ ਫਲੋਰੇਸ ਦੋਵੇਂ ਹੀ ਸਤਿਆ ਸਾਈਂ ਬਾਬਾ ਦੇ ਪੈਰੋਕਾਰ ਸਨ। ਮਾਦੁਰੋ ਕੈਥੋਲਿਕ ਮੂਲ ਦੇ ਹਨ। ਉੱਥੇ ਹੀ, ਫਲੋਰੇਸ ਨਾਲ ਵਿਆਹ ਤੋਂ ਪਹਿਲਾਂ ਉਹ ਸਤਿਆ ਸਾਈਂ ਬਾਬਾ ਨਾਲ ਜੁੜੇ ਸਨ। 2005 ਵਿੱਚ ਇਸ ਜੋੜੇ ਨੇ ਭਾਰਤ ਦੀ ਯਾਤਰਾ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਪੁੱਟਾਪਰਥੀ ਸਥਿਤ ਪ੍ਰਸ਼ਾਂਤੀ ਨਿਲਯਮ ਆਸ਼ਰਮ ਦਾ ਦੌਰਾ ਕੀਤਾ। ਇਸ ਆਸ਼ਰਮ 'ਚ ਉਨ੍ਹਾਂ ਦੀ ਮੁਲਾਕਾਤ ਸਤਿਆ ਸਾਈਂ ਬਾਬਾ ਨਾਲ ਹੋਈ ਸੀ।
ਨਿਕੋਲਸ ਮਾਦੁਰੋ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੀ ਪਤਨੀ ਫਲੋਰੇਸ ਦੇ ਨਾਲ ਸਤਿਆ ਸਾਈਂ ਬਾਬਾ ਕੋਲ ਜ਼ਮੀਨ 'ਤੇ ਬੈਠੇ ਹਨ। ਕਈ ਰਿਪੋਰਟਾਂ ਦੀ ਮੰਨੀਏ ਤਾਂ ਵੈਨੇਜ਼ੁਏਲਾ 'ਚ ਸੱਤਾ ਸੰਭਾਲਣ ਤੋਂ ਬਾਅਦ ਵੀ ਮਾਦੁਰੋ ਨੇ ਮੀਰਾਫਲੋਰੇਸ ਪੈਲੇਸ ਸਥਿਤ ਆਪਣੇ ਨਿੱਜੀ ਦਫਤਰ 'ਚ ਸਾਈਮਨ ਬੋਲੀਵਰ, ਹਿਊਗੋ ਚਾਵੇਜ਼ ਅਤੇ ਸਤਿਆ ਸਾਈਂ ਬਾਬਾ ਦੀ ਤਸਵੀਰ ਲਗਾਈ ਸੀ।
Recently, the Venezuelan government sent out invitations for its National Day Celebrations featuring a 🕉️, leaving many puzzled.
Few know that Venezuelan President Nicolás Maduro has been a Satya Sai Baba devotee for decades. Unfortunately, many Hindus are unaware of this and… pic.twitter.com/nwIv9Nv3U4
— Arun Pudur (@arunpudur) July 6, 2024
2011 'ਚ ਸਤਿਆ ਸਾਈਂ ਬਾਬਾ ਦੇ ਦੇਹਾਂਤ ਤੋਂ ਬਾਅਦ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤ ਆਏ ਸਨ। ਉੱਥੇ ਹੀ, ਵੈਨੇਜ਼ੁਏਲਾ ਦੀ ਸੰਸਦ ਵਿੱਚ ਸੋਗ ਸਭਾ ਕਰਵਾਉਂਦੇ ਹੋਏ 1 ਦਿਨ ਦਾ ਰਾਸ਼ਟਰੀ ਸੋਗ ਦਿਵਸ ਐਲਾਨਿਆ ਸੀ।
ਪਿਛਲੇ ਕੁਝ ਸਾਲਾਂ 'ਚ ਸਤਿਆ ਸਾਈਂ ਸੰਗਠਨ ਵੈਨੇਜ਼ੁਏਲਾ 'ਚ ਕਾਫੀ ਫਲਿਆ-ਫੁੱਲਿਆ ਹੈ। ਲਾਤੀਨੀ ਅਮਰੀਕਾ 'ਚ ਵੈਨੇਜ਼ੁਏਲਾ ਇਕ ਅਜਿਹਾ ਦੇਸ਼ ਹੈ ਜਿੱਥੇ ਸਾਈਂ ਬਾਬਾ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਮੌਜੂਦ ਹਨ। 2024 'ਚ ਵੈਨੇਜ਼ੁਏਲਾ ਨੇ ਸਾਰਿਆਂ ਨੂੰ ਰਾਸ਼ਟਰੀ ਦਿਵਸ ਦਾ ਸੱਦਾ ਪੱਤਰ ਭੇਜਿਆ ਸੀ, ਜਿਸ 'ਤੇ 'ਓਮ' (ॐ) ਦਾ ਪ੍ਰਤੀਕ ਬਣਿਆ ਹੋਇਆ ਸੀ।
ਗ੍ਰਿਫਤਾਰੀ ਤੋਂ ਪਹਿਲਾਂ ਨਵੰਬਰ 2025 ਵਿੱਚ ਮਾਦੁਰੋ ਨੇ ਸਤਿਆ ਸਾਈਂ ਬਾਬਾ ਨੂੰ ਯਾਦ ਕਰਦੇ ਹੋਏ ਕਿਹਾ ਸੀ, "ਮੈਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦੀ ਰੋਸ਼ਨੀ ਸਾਨੂੰ ਹਮੇਸ਼ਾ ਪ੍ਰਕਾਸ਼ਮਾਨ ਕਰਦੀ ਰਹੇ।"