ਭਾਰਤ ਨੇਪਾਲ ਵਿਚਾਲੇ ਸਿੱਧੀ ਬੱਸ ਸੇਵਾ ਸ਼ੁਰੂ, ਕਿਰਾਇਆ, ਸਮਾਂ ਤੇ ਸਹੂਲਤਾਂ ਸਣੇ ਜਾਣੋ ਪੂਰੀ ਡਿਟੇਲ
। ਇਹ ਸਆਂਗਜਾ, ਵਾਲਿੰਗ, ਭੈਰਹਵਾ, ਅਯੁੱਧਿਆ ਅਤੇ ਆਗਰਾ ਹੁੰਦੇ ਹੋਏ ਨਵੀਂ ਦਿੱਲੀ ਪਹੁੰਚਦੀ ਹੈ। ਇਸ ਬੱਸ ਰਾਹੀਂ ਨਵੀਂ ਦਿੱਲੀ ਤੋਂ ਬੇਨੀ ਪਹੁੰਚਣ ਵਿੱਚ ਲਗਭਗ 27 ਘੰਟੇ ਲੱਗਣਗੇ। ਬੱਸ ਬੇਨੀ ਤੋਂ ਸਵੇਰੇ 6:45 ਵਜੇ ਅਤੇ ਨਵੀਂ ਦਿੱਲੀ ਤੋਂ ਸ਼ਾਮ 4:00 ਵਜੇ ਰਵਾਨਾ ਹੋਵੇਗੀ।
Publish Date: Thu, 05 Feb 2026 08:33 AM (IST)
Updated Date: Thu, 05 Feb 2026 08:37 AM (IST)
ਕਾਠਮੰਡੂ, ਪੀਟੀਆਈ : ਨੇਪਾਲ ਦੇ ਬੇਨੀ ਨਗਰਪਾਲਿਕਾ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨਾਲ ਜੋੜਨ ਵਾਲੀ ਸਿੱਧੀ ਬੱਸ ਸੇਵਾ ਦਾ ਆਗਾਜ਼ ਬੁੱਧਵਾਰ ਨੂੰ ਕੀਤਾ ਗਿਆ, ਜਿਸ ਨਾਲ ਹਿਮਾਲਿਆ ਦੇਸ਼ ਦੇ ਪ੍ਰਸਿੱਧ ਹਿੰਦੂ ਅਤੇ ਬੌਧ ਤੀਰਥ ਸਥਾਨ ਮੁਕਤੀਨਾਥ ਦੀ ਯਾਤਰਾ ਕਰਨ ਵਾਲੇ ਤੀਰਥ ਯਾਤਰੀਆਂ ਨੂੰ ਸਹੂਲਤ ਮਿਲੇਗੀ। ਬੇਨੀ ਦਾ ਪ੍ਰਾਚੀਨ ਮੁਕਤੀਨਾਥ ਮੰਦਰ ਹਿੰਦੂਆਂ ਅਤੇ ਬੋਧੀਆਂ ਦੋਵਾਂ ਲਈ ਪਵਿੱਤਰ ਹੈ। ਇਸ ਨੂੰ ਹਿੰਦੂ ਭਗਵਾਨ ਵਿਸ਼ਨੂੰ ਅਤੇ ਬੋਧੀ ਅਵਲੋਕਿਤੇਸ਼ਵਰ ਦੇਵਤਾ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਹਰ ਸਾਲ ਇਕ ਲੱਖ ਤੋਂ ਵੱਧ ਭਾਰਤੀ ਮੁਕਤੀਨਾਥ ਮੰਦਰ ਦੇ ਦਰਸ਼ਨ ਕਰਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ-ਭਾਰਤ ਦੋਸਤੀ ਬੱਸ ਸੇਵਾ ਦਾ ਉਦਘਾਟਨ ਬੇਨੀ ਨਗਰ ਪਾਲਿਕਾ ਦੇ ਮੇਅਰ ਸੂਰਤ ਕੇਸੀ ਨੇ ਕੀਤਾ। ਬੱਸ ਸੇਵਾ ਬੇਨੀ ਕਾਲੀਪੁਲ ਬੱਸ ਪਾਰਕ ਤੋਂ ਸ਼ੁਰੂ ਹੁੰਦੀ ਹੈ। ਇਹ ਸਆਂਗਜਾ, ਵਾਲਿੰਗ, ਭੈਰਹਵਾ, ਅਯੁੱਧਿਆ ਅਤੇ ਆਗਰਾ ਹੁੰਦੇ ਹੋਏ ਨਵੀਂ ਦਿੱਲੀ ਪਹੁੰਚਦੀ ਹੈ। ਇਸ ਬੱਸ ਰਾਹੀਂ ਨਵੀਂ ਦਿੱਲੀ ਤੋਂ ਬੇਨੀ ਪਹੁੰਚਣ ਵਿੱਚ ਲਗਭਗ 27 ਘੰਟੇ ਲੱਗਣਗੇ। ਬੱਸ ਬੇਨੀ ਤੋਂ ਸਵੇਰੇ 6:45 ਵਜੇ ਅਤੇ ਨਵੀਂ ਦਿੱਲੀ ਤੋਂ ਸ਼ਾਮ 4:00 ਵਜੇ ਰਵਾਨਾ ਹੋਵੇਗੀ।
ਬੇਨੀ-ਨਵੀਂ ਦਿੱਲੀ ਰੂਟ ਦਾ ਕਿਰਾਇਆ ਨੇਪਾਲੀ 5,400 ਰੁਪਏ ਅਤੇ ਨਵੀਂ ਦਿੱਲੀ ਤੋਂ ਬੇਨੀ ਲਈ 3,200 ਰੁਪਏ ਹੈ। ਬੱਸ 45 ਯਾਤਰੀਆਂ ਨਾਲ 1,400 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। 3,710 ਮੀਟਰ ਦੀ ਉਚਾਈ ’ਤੇ ਸਥਿਤ, ਥੋਰੋਂਗ ਲਾ ਦੱਰੇ ਦੇ ਨੇੜੇ ਮੁਕਤੀਨਾਥ ਨੂੰ ਦੁਨੀਆ ਦੇ ਸਭ ਤੋਂ ਉੱਚੇ ਮੰਦਰਾਂ ’ਚੋਂ ਇੱਕ ਮੰਨਿਆ ਜਾਂਦਾ ਹੈ। ਯਾਤਰਾ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ, ਪਰ ਯਾਤਰੀ ਕੋਲ ਇੱਕ ਜਾਇਜ ਪਛਾਣ ਦਸਤਾਵੇਜ਼ ਹੋਣਾ ਚਾਹੀਦਾ ਹੈ।