- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਖਾੜੀ ਦੇਸ਼ਾਂ 'ਚ ਇਕ ਕਰੋੜ ਭਾਰਤੀ ਰਹਿੰਦੇ ਤੇ ਕੰਮ ਕਰਦੇ ਹਨ। ਈਰਾਨ 'ਚ ਵੀ ਕੁਝ ਹਜ਼ਾਰ ਭਾਰਤੀ ਪੜ੍ਹਾਈ ਜਾਂ ਰੁਜ਼ਗਾਰ ਲਈ ਮੌਜੂਦ ਹਨ। ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਖੇਤਰ 'ਚ ਸੁਰੱਖਿਆ ਦੀ ਸਥਿਤੀ ਬੇਹੱਦ ਵਿਗੜ ਗਈ ਹੈ। ਸੰਘਰਸ਼ ਹੋਰ ਦੇਸ਼ਾਂ 'ਚ ਵੀ ਫੈਲ ਗਿਆ ਹੈ ਜਿਸ ਨਾਲ ਭਾਰੀ ਤਬਾਹੀ ਮਚ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ 'ਚ ਮਿਡਲ ਈਸਟ 'ਚ ਜਾਰੀ ਜੰਗ 'ਤੇ ਚਿੰਤਾ ਪ੍ਰਗਟਾਈ ਹੈ। ਐੱਸ ਜੈਸ਼ੰਕਰ ਨੇ ਮਿਡਲ ਈਸਟ 'ਚ ਜਾਰੀ ਸੰਘਰਸ਼ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਈਰਾਨ ਦੀ ਲੀਡਰਸ਼ਿਪ ਨਾਲ ਸੰਪਰਕ ਕਰਨਾ ਮੁਸ਼ਕਲ ਹੋ ਗਿਆ ਹੈ। ਨਾਲ ਹੀ ਉਨ੍ਹਾਂ ਗੱਲਬਾਤ ਤੇ ਕੂਟਨੀਤੀ ਰਾਹੀਂ ਤਣਾਅ ਘੱਟ ਕਰਨ ਦੀ ਅਪੀਲ ਕੀਤੀ।
ਮਿਡਲ ਈਸਟ 'ਚ ਜਾਰੀ ਜੰਗ ਬਾਰੇ ਜੈਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਤੇ ਸਰਕਾਰ ਦਾ ਮੁੱਖ ਧਿਆਨ ਉੱਥੇ ਫਸੇ ਇਕ ਕਰੋੜ ਤੋਂ ਵੱਧ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ 'ਤੇ ਹੈ। ਭਾਰਤ ਇਸ ਅਸਥਿਰਤਾ ਨੂੰ ਰੋਕਣ ਲਈ ਵਿਸ਼ਵ ਪੱਧਰ 'ਤੇ ਲਗਾਤਾਰ ਸੰਪਰਕ ਵਿੱਚ ਹੈ।
ਵਿਰੋਧੀ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਜੈਸ਼ੰਕਰ ਨੇ ਕਿਹਾ, 'ਸਾਡੀ ਸਰਕਾਰ ਨੇ 20 ਫਰਵਰੀ ਨੂੰ ਇਕ ਬਿਆਨ ਜਾਰੀ ਕਰ ਕੇ ਡੂੰਘੀ ਚਿੰਤਾ ਪ੍ਰਗਟਾਈ ਸੀ ਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਸੀ। ਅਸੀਂ ਹੁਣ ਵੀ ਮੰਨਦੇ ਹਾਂ ਕਿ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਸਹਾਰਾ ਲੈਣਾ ਚਾਹੀਦਾ ਹੈ।'
ਉਨ੍ਹਾਂ ਅੱਗੇ ਕਿਹਾ, 'ਮਿਡਲ ਈਸਟ 'ਚ ਜਾਰੀ ਤਣਾਅ ਭਾਰਤ ਲਈ ਵਿਸ਼ੇਸ਼ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਕ ਕਰੋੜ ਤੋਂ ਵੱਧ ਭਾਰਤੀ ਖਾੜੀ ਦੇਸ਼ਾਂ ਅਤੇ ਖੇਤਰ 'ਚ ਰਹਿੰਦੇ ਤੇ ਕੰਮ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਖੇਤਰ ਭਾਰਤ ਦੀ ਊਰਜਾ ਸੁਰੱਖਿਆ ਲਈ ਮਹੱਤਵਪੂਰਨ ਹੈ ਤੇ ਇਸ ਵਿਚ ਤੇਲ ਅਤੇ ਗੈਸ ਦੇ ਕਈ ਮਹੱਤਵਪੂਰਨ ਸਪਲਾਇਰ ਸ਼ਾਮਲ ਹਨ। ਅਸੀਂ ਇਕ ਗੁਆਂਢੀ ਖੇਤਰ ਹਾਂ ਅਤੇ ਪੱਛਮੀ ਏਸ਼ੀਆ ਦੀ ਸਥਿਰਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ।'
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, "ਖਾੜੀ ਦੇਸ਼ਾਂ 'ਚ ਇਕ ਕਰੋੜ ਭਾਰਤੀ ਰਹਿੰਦੇ ਤੇ ਕੰਮ ਕਰਦੇ ਹਨ। ਈਰਾਨ 'ਚ ਵੀ ਕੁਝ ਹਜ਼ਾਰ ਭਾਰਤੀ ਪੜ੍ਹਾਈ ਜਾਂ ਰੁਜ਼ਗਾਰ ਲਈ ਮੌਜੂਦ ਹਨ। ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਖੇਤਰ ਵਿਚ ਸੁਰੱਖਿਆ ਦੀ ਸਥਿਤੀ ਬੇਹੱਦ ਵਿਗੜ ਗਈ ਹੈ। ਸੰਘਰਸ਼ ਹੋਰ ਦੇਸ਼ਾਂ 'ਚ ਵੀ ਫੈਲ ਗਿਆ ਹੈ ਜਿਸ ਨਾਲ ਭਾਰੀ ਤਬਾਹੀ ਮਚ ਰਹੀ ਹੈ।"
ਜੈਸ਼ੰਕਰ ਨੇ ਕਿਹਾ, 'ਵਪਾਰ ਦੇ ਸਿਲਸਿਲੇ 'ਚ ਈਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਆਰਮੀਨੀਆ ਜਾਣ ਅਤੇ ਭਾਰਤ ਪਰਤਣ 'ਚ ਮਦਦ ਕੀਤੀ ਗਈ ਹੈ। ਤਹਿਰਾਨ ਸਥਿਤ ਸਾਡਾ ਦੂਤਘਰ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਹਾਈ ਅਲਰਟ 'ਤੇ ਹੈ। ਅਸੀਂ ਇਸ ਸਮੇਂ ਭਾਰਤੀ ਭਾਈਚਾਰੇ ਨੂੰ ਸਹਿਯੋਗ ਦੇਣ ਲਈ ਵਚਨਬੱਧ ਹਾਂ। ਭਾਰਤੀ ਦੂਤਾਘਰ ਨੇ ਤਹਿਰਾਨ 'ਚ ਰਹਿ ਰਹੇ ਕਈ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਤੋਂ ਬਾਹਰ ਭੇਜਣ ਵਿਚ ਸਹਾਇਤਾ ਕੀਤੀ ਹੈ।'