ਪਾਕਿ ਰੇਲ ਯੋਜਨਾ ਦੀ ਚੀਨੀ ਬੈਂਕ ਕਰੇਗਾ ਸਮੀਖਿਆ
ਪਾਕਿ ਮੀਡੀਆ ਮੁਤਾਬਕ ਐੱਮਐੱਲ-1 ਰੇਲ ਪ੍ਰਾਜੈਕਟ ਨੂੰ ਤਿੰਨ ਪੜਾਆਂ 'ਚ ਪੂਰਾ ਕਰਨ ਦੀ ਨੈਸ਼ਨਲ ਇਕੋਨਾਮਿਕ ਕੌਂਸਲ ਨੇ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਦੀ ਅਸਲ ਕੀਮਤ 9 ਬਿਲੀਅਨ ਡਾਲਰ ਹੈ ਪਰ ਬਾਅਦ 'ਚ ਇਸ 'ਤੇ ਖਰਚ ਘਟਾ ਕੇ 6.8 ਬਿਲੀਅਨ ਡਾਲਰ ਕਰ ਦਿੱਤਾ ਗਿਆ ਸੀ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:12 AM (IST)
ਬੀਜਿੰਗ (ਏਐੱਨਆਈ) : ਪਾਕਿਸਤਾਨ ਦੀ ਉਮੀਦਾਂ ਭਰੀ ਯੋਜਨਾ 'ਚ ਚੀਨ ਤੋਂ ਛੇ ਬਿਲੀਅਨ ਡਾਲਰ (ਲਗਪਗ 44 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਮਿਲਣ ਦੇ ਮਾਮਲੇ 'ਚ ਬੈਂਕ ਨੇ ਪਹਿਲਾਂ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ। ਕਰਜ਼ੇ ਦੇ ਇਸ ਮਾਮਲੇ ਨੂੰ ਚੀਨ ਨੇ ਐਗਜਿਮ ਬੈਂਕ ਕੋਲ ਭੇਜਿਆ ਹੈ। ਪਾਕਿ ਮੀਡੀਆ ਮੁਤਾਬਕ ਐੱਮਐੱਲ-1 ਰੇਲ ਪ੍ਰਾਜੈਕਟ ਨੂੰ ਤਿੰਨ ਪੜਾਆਂ 'ਚ ਪੂਰਾ ਕਰਨ ਦੀ ਨੈਸ਼ਨਲ ਇਕੋਨਾਮਿਕ ਕੌਂਸਲ ਨੇ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਦੀ ਅਸਲ ਕੀਮਤ 9 ਬਿਲੀਅਨ ਡਾਲਰ ਹੈ ਪਰ ਬਾਅਦ 'ਚ ਇਸ 'ਤੇ ਖਰਚ ਘਟਾ ਕੇ 6.8 ਬਿਲੀਅਨ ਡਾਲਰ ਕਰ ਦਿੱਤਾ ਗਿਆ ਸੀ। ਰੇਲਵੇ ਬੋਰਡ ਦੇ ਚੇਅਰਮੈਨ ਰਹਿਮਾਨ ਗਿਲਾਨੀ ਨੇ ਕਿਹਾ ਕਿ ਚੀਨੀ ਬੈਂਕ ਅਤੇ ਸਰਕਾਰ ਦੀਆਂ ਰਸਮੀ ਕਾਰਵਾਈਆਂ 'ਚ ਅਜੇ ਦੋ ਮਹੀਨੇ ਹੋਰ ਲੱਗਣਗੇ।
ਉਸ ਤੋਂ ਬਾਅਦ ਟੈਂਡਰ ਲੱਗਣ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਕਾਬਿਲੇਗੌਰ ਹੈ ਕਿ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਰੇਲ ਯੋਜਨਾ ਹੈ। ਇਹ ਚਾਰ ਸੂਬਿਆਂ 'ਚੋਂ ਲੰਘੇਗੀ। ਇਸ ਲਈ ਪੇਸ਼ਾਵਰ ਤੋਂ ਕਰਾਚੀ ਤਕ ਰੇਲ ਲਾਈਨ ਵਿਛਾਈ ਗਈ ਹੈ। ਪਾਕਿਸਤਾਨ ਦੀ ਰੇਲਵੇ ਬੁਰੀ ਤਰ੍ਹਾਂ ਘਾਟੇ 'ਚ ਹੈ। ਰੇਲ ਮੰਤਰੀ ਆਜ਼ਮ ਸਵਾਤੀ ਖ਼ੁਦ ਕਹਿ ਚੁੱਕੇ ਹਨ ਕਿ ਰੇਲਵੇ ਨੂੰ ਹਰ ਸਾਲ 35 ਤੋਂ 40 ਅਰਬ ਰੁਪੇ ਦਾ ਨੁਕਸਾਨ ਹੋ ਰਿਹਾ ਹੈ।