China Firre: ਚੀਨ ਦੇ ਜਿਆਂਗਸੀ ਸੂਬੇ 'ਚ ਭਿਆਨਕ ਅੱਗ ਨਾਲ 25 ਮੌਤਾਂ, ਕਈ ਜ਼ਖ਼ਮੀ; ਬਚਾਅ ਕਾਰਜ ਜਾਰੀ
ਚੀਨ ਦੇ ਦੱਖਣੀ ਜਿਆਂਗਸੀ ਸੂਬੇ 'ਚ ਬੁੱਧਵਾਰ ਨੂੰ ਕੁਝ ਦੁਕਾਨਾਂ 'ਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ।
Publish Date: Wed, 24 Jan 2024 06:26 PM (IST)
Updated Date: Wed, 24 Jan 2024 06:28 PM (IST)
ਰਾਇਟਰਜ਼/ਏਪੀ, ਬੀਜਿੰਗ: ਚੀਨ ਦੇ ਦੱਖਣੀ ਜਿਆਂਗਸੀ ਸੂਬੇ 'ਚ ਬੁੱਧਵਾਰ ਨੂੰ ਕੁਝ ਦੁਕਾਨਾਂ 'ਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ।
ਕੀ ਕਿਹਾ ਸਥਾਨਕ ਅਧਿਕਾਰੀਆਂ ਨੇ?
ਜਿਆਂਗਸ਼ੀ ਸੂਬੇ ਦੇ ਯੁਸ਼ੂਈ ਜ਼ਿਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 3:24 'ਤੇ ਇਕ ਸ਼ਾਪਿੰਗ ਖੇਤਰ ਦੇ ਬੇਸਮੈਂਟ 'ਚ ਅੱਗ ਲੱਗ ਗਈ। ਜਿਸ ਤੋਂ ਤੁਰੰਤ ਬਾਅਦ ਬਚਾਅ ਕਰਮਚਾਰੀ, ਫਾਇਰਫਾਈਟਰਜ਼, ਪੁਲਿਸ ਅਤੇ ਸਥਾਨਕ ਅਧਿਕਾਰੀ ਮੌਕੇ 'ਤੇ ਤਾਇਨਾਤ ਕੀਤੇ ਗਏ।
ਸਥਾਨਕ ਅਧਿਕਾਰੀਆਂ ਮੁਤਾਬਕ ਅੱਗ ਕਿਸ ਕਾਰਨ ਲੱਗੀ? ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੀਨ 'ਚ ਦੋ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ। ਪਹਿਲੀ ਘਟਨਾ ਹੇਨਾਨ ਸੂਬੇ ਦੇ ਯਾਨਸ਼ਾਨਪੂ ਪਿੰਡ 'ਚ ਹੋਈ ਅਤੇ ਦੂਜੀ ਘਟਨਾ ਜਿਆਂਗਸੀ ਸੂਬੇ 'ਚ ਹੋਈ।