Moon ਪ੍ਰਾਜੈਕਟ 'ਤੇ ਇਕੱਠੇ ਚੀਨ ਤੇ ਰੂਸ, ਕਿਹਾ-ਪਾਰਟਨਰ ਬਣਨ ਲਈ ਦੁਨੀਆ ਦੇ ਮੁਲਕਾਂ ਦਾ ਸਵਾਗਤ
ਯੋਜਨਾ ਤਿਆਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਜਾਂ ਕੌਮਾਂਤਰੀ ਏਜੰਸੀ ਭਾਈਵਾਲ ਵਜੋਂ ਇਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ।
Publish Date: Sat, 24 Apr 2021 06:43 PM (IST)
Updated Date: Sun, 25 Apr 2021 12:12 AM (IST)
ਨਾਨਜਿੰਗ (ਆਈਏਐੱਨਐੱਸ) : ਚੀਨ ਤੇ ਰੂਸ ਨੇ ਮਿਲ ਕੇ ਚੰਦਰਮਾ 'ਤੇ ਸਟੇਸ਼ਨ ਦੇ ਨਿਰਮਾਣ ਦੀ ਯੋਜਨਾ ਮੂਨ ਪ੍ਰਾਜੈਕਟ ਨੂੰ ਤੇਜ਼ੀ ਨਾਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦੋਵੇਂ ਦੇਸ਼ ਚੰਦਰਮਾ 'ਤੇ ਇੰਟਰਨੈਸ਼ਨਲ ਸਾਇੰਟੇਫਿਕ ਰਿਸਰਚ ਸੈਂਟਰ ਬਣਾਉਣ ਜਾ ਰਹੇ ਹਨ। ਯੋਜਨਾ ਤਿਆਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਜਾਂ ਕੌਮਾਂਤਰੀ ਏਜੰਸੀ ਭਾਈਵਾਲ ਵਜੋਂ ਇਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਸਾਂਝੀ ਗੱਲਬਾਤ 'ਚ ਚਾਇਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ (ਸੀਐੱਨਐੱਸਏ) ਦੇ ਡਿਪਟੀ ਡਾਇਰੈਕਟਰ ਵੂ ਯਾਨਹੁਆ ਨੇ ਕਿਹਾ ਕਿ ਚੀਨ ਤੇ ਰੂਸ ਦੀ ਪੁਲਾੜ ਏਜੰਸੀ ਰਾਸਕਾਸਮਾਸ ਮਿਲ ਕੇ ਚੰਦਰਮਾ 'ਤੇ ਸਟੇਸ਼ਨ ਬਣਾਉਣ ਜਾ ਰਹੀ ਹੈ। ਇਹ ਸਟੇਸ਼ਨ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਦੀ ਇਕ ਹੋਰ ਉਮੀਦਾਂ ਭਰੀ ਯੋਜਨਾ ਹੋਵੇਗੀ। ਮੂਨ ਸਟੇਸ਼ਨ ਪ੍ਰਰਾਜੈਕਟ ਲਈ ਅਸੀਂ ਸਾਰੇ ਰੁਚੀ ਲੈਣ ਵਾਲੇ ਦੇਸ਼ ਅਤੇ ਏਜੰਸੀਆਂ ਨੂੰ ਭਾਈਵਾਲ ਬਣਾਉਣ ਲਈ ਸੱਦਾ ਭੇਜ ਰਹੇ ਹਾਂ। ਅਸੀਂ ਸਾਰਿਆਂ ਨਾਲ ਮਿਲ ਕੇ ਪੁਲਾੜ ਵਿਗਿਆਨ ਦੇ ਖੇਤਰ 'ਚ ਅੱਗ ਵਧਣਾ ਚਾਹੁੰਦੇ ਹਾਂ। ਇਸ ਮੌਕੇ ਹੋਈ ਕਾਨਫਰੰਸ 'ਚ 30 ਦੇਸ਼ਾਂ ਦੇ ਸੌ ਤੋਂ ਵੱਧ ਨੁਮਾਇੰਦਿਆਂ ਨਾਲ ਹਿੱਸਾ ਲਿਆ। ਰੂਸ ਤੇ ਚੀਨ ਪਹਿਲਾਂ ਹੀ ਇਕ ਮੈਮੋਰੈਂਡਮ 'ਤੇ ਦਸਤਖ਼ਤ ਕਰ ਚੁੱਕੇ ਹਨ।