ਦੱਖਣੀ ਸੂਡਾਨ ’ਚ ਖ਼ੂਨੀ ਖੇਡ: ਸੋਨੇ ਦੀ ਖਾਨ ’ਚ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਦਾ ਕੀਤਾ ਕਤਲ
ਪੁਲਿਸ ਦੇ ਤਰਜਮਾਨ ਨੇ ਕਿਹਾ ਕਿ ਵਿਵਾਦ ਮਗਰੋਂ ਬੰਦੂਕਧਾਰੀਆਂ ਨੇ ਲੋਕਾਂ ਦੀ ਹੱਤਿਆ ਕੀਤੀ ਹੈ। ਘਟਨਾ ਨਾਲ ਜੁੜਿਆ ਵੀਡੀਓ ਇੰਟਰਨੈੱਟ ਮੀਡੀਆ ’ਤੇ ਸਾਹਮਣੇ ਆਇਆ ਹੈ, ਇਸ ਵਿਚ ਖੁੱਲ੍ਹੇ ਮੈਦਾਨ ਵਿਚ ਕਈ ਲਾਸ਼ਾਂ ਨਜ਼ਰ ਆ ਰਹੀਆਂ ਹਨ। ਪੁਲਿਸ ਦੇ ਬੁਲਾਰੇ ਮੁਤਾਬਕ ਕਤਲੇਆਮ ਦੀ ਵਜ੍ਹਾ ਜਾਣਨ ਲਈ ਵਿਸਥਾਰਤ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
Publish Date: Tue, 31 Mar 2026 11:40 AM (IST)
Updated Date: Tue, 31 Mar 2026 11:41 AM (IST)
ਜੁਬਾ (ਏਪੀ) : ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਦੇ ਬਾਹਰਵਾਰ ਇਲਾਕੇ ਵਿਚ ਸਥਿਤ ਸੋਨੇ ਦੀ ਖਾਨ ਵਿਚ 70 ਤੋਂ ਵੱਧ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ•। ਇਸ ਹਮਲੇ ਵਿਚ ਕਈ ਜਣੇ ਜ਼ਖਮੀ ਹੋਏ ਹਨ। ਪੁਲਿਸ ਦੇ ਤਰਜਮਾਨ ਨੇ ਕਿਹਾ ਕਿ ਵਿਵਾਦ ਮਗਰੋਂ ਬੰਦੂਕਧਾਰੀਆਂ ਨੇ ਲੋਕਾਂ ਦੀ ਹੱਤਿਆ ਕੀਤੀ ਹੈ। ਘਟਨਾ ਨਾਲ ਜੁੜਿਆ ਵੀਡੀਓ ਇੰਟਰਨੈੱਟ ਮੀਡੀਆ ’ਤੇ ਸਾਹਮਣੇ ਆਇਆ ਹੈ, ਇਸ ਵਿਚ ਖੁੱਲ੍ਹੇ ਮੈਦਾਨ ਵਿਚ ਕਈ ਲਾਸ਼ਾਂ ਨਜ਼ਰ ਆ ਰਹੀਆਂ ਹਨ। ਪੁਲਿਸ ਦੇ ਬੁਲਾਰੇ ਮੁਤਾਬਕ ਕਤਲੇਆਮ ਦੀ ਵਜ੍ਹਾ ਜਾਣਨ ਲਈ ਵਿਸਥਾਰਤ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।