ਜਦਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਕਿਹਾ ਕਿ ਉਹ ਨਿਰਪੱਖ ਤੇ ਤਰਕਸੰਗਤ ਗੱਲਬਾਤ ਚਾਹੁੰਦੇ ਹਨ। ਉਨ੍ਹਾਂ ਨੇ ਗੱਲਬਾਤ ’ਚ ਸ਼ਾਮਲ ਹੋਣ ਵਾਲੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਹਨ।

ਦੁਬਈ (ਏਜੰਸੀ) : ਅਮਰੀਕਾ ਤੇ ਈਰਾਨ ਵਿਚਕਾਰ ਵਧਦੇ ਤਣਾਅ ਵਿਚਾਲੇ ਪਰਮਾਣੂ ਗੱਲਬਾਤ ਮੁੜ ਬਹਾਲ ਹੋਣ ਜਾ ਰਹੀ ਹੈ। ਦੋਵਾਂ ਦੇਸ਼ਾਂ ਦੇ ਸਿਖਰਲੇ ਸਫ਼ਾਰਤਕਾਰਾਂ ਵਿਚਕਾਰ ਤੁਰਕੀਏ ’ਚ ਸ਼ੁੱਕਰਵਾਰ ਨੂੰ ਗੱਲਬਾਤ ਹੋਵੇਗੀ। ਹਾਲਾਂਕਿ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਅਮਰੀਕੀ ਜੰਗੀ ਬੇੜੇ ਈਰਾਨ ਵੱਲ ਵਧ ਰਹੇ ਹਨ ਤੇ ਮਾੜੀਆਂ ਚੀਜ਼ਾਂ ਹੋਣਗੀਆਂ। ਜਦਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਕਿਹਾ ਕਿ ਉਹ ਨਿਰਪੱਖ ਤੇ ਤਰਕਸੰਗਤ ਗੱਲਬਾਤ ਚਾਹੁੰਦੇ ਹਨ। ਉਨ੍ਹਾਂ ਨੇ ਗੱਲਬਾਤ ’ਚ ਸ਼ਾਮਲ ਹੋਣ ਵਾਲੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਹਨ। ਇਹ ਗੱਲਬਾਤ ਅਜਿਹੇ ਸਮੇਂ ਹੋਣ ਜਾ ਰਹੀ ਹੈ ਜਦੋਂ ਪਿਛਲੇ ਮਹੀਨੇ ਦੇਸ਼ ਭਰ ’ਚ ਹੋਏ ਸਰਾਕਰ ਵਿਰੋਧੀ ਮੁਜ਼ਾਹਰਿਆਂ ’ਤੇ ਈਰਾਨੀ ਸਰਕਾਰ ਦੀ ਹਿੰਸਕ ਕਾਰਵਾਈ ਤੋਂ ਬਾਅਦ ਅਮਰੀਕਾ ਨਾਲ ਤਣਾਅ ਵਧ ਗਿਆ ਹੈ ਤੇ ਖੇਤਰੀ ਜੰਗ ਦਾ ਖ਼ਦਸ਼ਾ ਵਧਦਾ ਜਾ ਰਿਹਾ ਹੈ। ਇਸ ਹਾਲਤ’ਚ ਤੁਰਕੀਏ ਦੇ ਇਸਤਾਂਬੁਲ ਸ਼ਹਿਰ ’ਚ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕਾਫ ਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵਿਚਕਾਰ ਬੈਠਕ ਹੋਵੇਗੀ, ਜਿਸ ’ਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਲੰਬੇ ਸਮੇਂ ਤੋਂ ਚਲੇ ਆ ਰਹੇ ਵਿਵਾਦ ਨੂੰ ਹੱਲ ਕਰਨ ਤੇ ਖੇਤਰੀ ਜੰਗ ਦੇ ਖ਼ਤਰੇ ਨੂੰ ਟਾਲਣ ਦੇ ਯਤਨ ਕੀਤੇ ਜਾਮਗੇ। ਅਮਰੀਕੀ ਤੇ ਈਰਾਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਗੱਲਬਾਤ ਬਹਾਲ ਹੋਣ ਬਾਰੇ ਜਾਣਕਾਰੀ ਦਿੱਤੀ। ਜਦਕਿ ਇਕ ਖੇਤਰੀ ਸਫ਼ਾਰਤਕਾਰ ਨੇ ਦੱਸਿਆ ਕਿ ਗੱਲਬਾਤ ’ਚ ਸਾਊਦੀ ਅਰਬ ਤੇ ਮਿਸਰ ਵਰਗੇ ਦੇਸ਼ਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਉੱਥੇ ਹੀ ਵਿਚੋਲਗੀ ਕਰ ਰਹੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਦੇ ਇਕ ਸਲਾਹਕਾਰ ਨੇ ਕਿਹਾ ਹੈ ਕਿ ਪੱਛਣੀ ਏਸ਼ੀਆ ਈਰਾਨ-ਅਮਰੀਕਾ ਵਿਚਕਾਰ ਟਕਰਾਅ ਦੇਖਣਾ ਚਾਹੁੰਦੇ ਹਨ।
ਵ੍ਹਾਈਟ ਹਾਊਸ ’ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਭਾਵਤ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਕਿ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਜਹਾਜ਼ ਅਜੇ ਵੀ ਈਰਾਨ ਵੱਲ ਵਧਰਹੇ ਹਨ, ਜਿਹੜੇ ਵੱਡੇ ਤੇ ਸਰਵਸ੍ਰੇਸ਼ਠ ਹਨ। ਸਾਡੀ ਈਰਾਨ ਨਾਲ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਦੇਖਾਂਗੇ ਕਿ ਇਹ ਸਭ ਕਿਵੇਂ ਕੰਮ ਕਰਦਾ ਹੈ। ਜੇਕਰ ਅਸੀਂ ਕੁਝ ਕਰਦੇ ਹਾਂ ਤਾਂ ਉਹ ਬਹੁਤ ਸ਼ਾਨਦਾਰ ਹੋਵੇਗਾ ਤੇ ਜੇਕਰ ਅਸੀਂ ਨਹੀਂ ਕਰ ਸਕਦੇ ਤਾਂ ਸੰਭਵ ਹੈ ਮਾੜੀਆਂ ਚੀਜ਼ਾਂ ਹੋਣਗੀਆਂ। ਟਰੰਪ ਨੇ ਪਿਛਲੇ ਹਫ਼ਤੇ ਵੀ ਈਰਾਨ ਨੂੰ ਖ਼ਬਰਦਾਰ ਕੀਤਾ ਕਿ ਉਹ ਗੱਲਬਾਤ ਦੇ ਮੇਜ਼ੇ ’ਤੇ ਆਏ ਤੇ ਪਰਮਾਣੂ ਸਮਝੌਤਾ ਕਰੇ• ਨਹੀਂ ਤਾਂ ਅਮਰੀਕਾ ਪਹਿਲਾਂ ਤੋਂ ਹੀ ਕਿਤੇ ਖ਼ਤਰਨਾਕ ਹਮਲਾ ਕਰੇਗਾ।
ਏਪੀ ਮੁਤਾਬਕ ਈਰਾਨੀ ਰਾਸ਼ਟਰਪਤੀ ਪੇਜੇਕਸ਼ਿਆਨ ਨੇ ਮੰਗਲਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰੀ ਨੂੰ ਅਮਰੀਕਾ ਨਾਲ ਤਰਸੰਗਤ ਤੇ ਨਿਆਸੰਗਤ ਗੱਲਬਾਤ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਤਹਿਰਾਨ ਵੱਲੋਂ ਹੁਣ ਤੱਕ ਦਾ ਸਭ ਤੋਂ ਸਪਸ਼ਟ ਸੰਕੇਤ ਹੈ ਕਿ ਉਹ ਵਾਸ਼ਿੰਗਟਨ ਨਾਲ ਗੱਲਾਬਤ ਦੇ ਯਤਨ ਕਰਨਾ ਚਾਹੁੰਦਾ ਹੈ।
ਟਰੰਪ ਨੇ ਰੱਖੀਆਂ ਹਨ ਤਿੰਨ ਸ਼ਰਤਾਂ
ਈਰਾਨੀ ਸੂਤਰਾਂ ਨੇ ਪਿਛਲੇ ਹਫ਼ਤੇ ਦੱਸਿਆ ਕਿ ਟਰੰਪ ਨੇ ਗੱਲਬਾਤ ਬਹਾਲ ਕਰਨ ਲਈ ਤਿੰਨ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ’ਚ ਸਿਫਰ ਯੂਰੇਨੀਅਮ ਵਿਕਾਸ, ਤਹਿਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਸੀਮਤ ਕਰਨਾ ਤੇ ਖੇਤਰੀ ਪ੍ਰੋਕਸੀ ਸਰਗਰਮੀਆਂ ਨੂੰ ਸਮਰਥਣ ਦੇਣਾ ਬੰਦ ਕਰਨਾ ਹੈ। ਹਾਲਾਂਕਿ ਈਰਾਨ ਲੰਬੇ ਸਮੇਂ ਤੋਂ ਇਨ੍ਹਾਂ ਤਿੰਨਾਂ ਮੰਗਾਂ ਨੂੰ ਅਸਵੀਕਾਰ ਕਰਦਾ ਆ ਰਿਹਾ ਹੈ, ਕਿਉੰਕਿ ਉਹ ਉਨ੍ਹਾਂ ਨੂੰ ਆਪਣੀ ਖ਼ੁਦਮੁਖ਼ਤਾਰੀ ਦੀ ਉਲੰਘਣਾ ਮੰਨਦਾ ਹੈ।