- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਅੱਗੇ ਕਿਹਾ, "ਇਹ ਸੰਯੁਕਤ ਰਾਜ ਅਮਰੀਕਾ ਵੱਲੋਂ ਚੀਨ ਅਤੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਇੱਕ ਤੋਹਫ਼ਾ ਹੈ ਜੋ ਹੋਰਮੁਜ਼ ਸਟ੍ਰੇਟ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ। ਉਮੀਦ ਹੈ, ਇਹ ਇੱਕ ਅਜਿਹਾ ਇਸ਼ਾਰਾ ਹੈ ਜਿਸ ਦੀ ਬਹੁਤ ਸ਼ਲਾਘਾ ਕੀਤੀ ਜਾਵੇਗੀ।"

ਡਿਜੀਟਲ ਡੈਸਕ, ਨਵੀਂ ਦਿੱਲੀ: ਮਿਡਲ ਈਸਟ (ਮੱਧ ਪੂਰਬ) ਵਿੱਚ ਜਾਰੀ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਇੱਕ ਵਾਰ ਫਿਰ ਸਖ਼ਤ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਇਰਾਨ ਵੱਲੋਂ ਹੋਰਮੁਜ਼ ਸਟ੍ਰੇਟ (Strait of Hormuz) ਰਾਹੀਂ ਤੇਲ ਲੈ ਕੇ ਜਾ ਰਹੇ ਟੈਂਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਅਮਰੀਕਾ ਉਸ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਫ਼ੌਜੀ ਕਾਰਵਾਈ ਕਰੇਗਾ।
ਟਰੰਪ ਨੇ ਇਰਾਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ, "ਜੇਕਰ ਇਰਾਨ ਨੇ ਹੋਰਮੁਜ਼ ਜਲਡਮਰੂਮੱਧ (Strait of Hormuz) ਤੋਂ ਤੇਲ ਦੇ ਵਪਾਰਕ ਮਾਰਗ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਈ, ਤਾਂ ਅਮਰੀਕਾ ਉਸ 'ਤੇ ਹੁਣ ਤੱਕ ਹੋਏ ਹਮਲਿਆਂ ਨਾਲੋਂ ਵੀਹ ਗੁਣਾ ਜ਼ਿਆਦਾ ਜ਼ੋਰਦਾਰ ਹਮਲਾ ਕਰੇਗਾ।"
ਅੱਗ ਅਤੇ ਤਬਾਹੀ ਦਾ ਕਹਿਰ ਵਰ੍ਹੇਗਾ
ਅਮਰੀਕੀ ਰਾਸ਼ਟਰਪਤੀ ਟਰੰਪ ਨੇ 'ਟਰੂਥ ਸੋਸ਼ਲ' (Truth Social) 'ਤੇ ਜਾਰੀ ਪੋਸਟ ਵਿੱਚ ਕਿਹਾ, "ਜੇਕਰ ਹੋਰਮੁਜ਼ ਸਟ੍ਰੇਟ ਵਿੱਚ ਤੇਲ ਦੀ ਸਪਲਾਈ ਰੁਕੀ ਤਾਂ ਅਸੀਂ ਅਜਿਹੇ ਟਿਕਾਣਿਆਂ ਨੂੰ ਆਸਾਨੀ ਨਾਲ ਤਬਾਹ ਕਰ ਦਿਆਂਗੇ ਕਿ ਇਰਾਨ ਲਈ ਇੱਕ ਦੇਸ਼ ਦੇ ਤੌਰ 'ਤੇ ਦੁਬਾਰਾ ਖੜ੍ਹਾ ਹੋਣਾ ਲਗਪਗ ਅਸੰਭਵ ਹੋ ਜਾਵੇਗਾ। ਉਨ੍ਹਾਂ 'ਤੇ ਮੌਤ, ਅੱਗ ਅਤੇ ਤਬਾਹੀ ਦਾ ਕਹਿਰ ਵਰ੍ਹੇਗਾ। ਪਰ ਮੈਨੂੰ ਉਮੀਦ ਹੈ ਅਤੇ ਮੈਂ ਦੁਆ ਕਰਦਾ ਹਾਂ, ਕਿ ਅਮਰੀਕਾ ਨੂੰ ਅਜਿਹਾ ਨਾ ਕਰਨਾ ਪਵੇ!"
ਅਮਰੀਕਾ ਵੱਲੋਂ ਤੋਹਫ਼ਾ
ਟਰੰਪ ਨੇ ਇਸ ਚੇਤਾਵਨੀ ਨੂੰ ਅੰਤਰਰਾਸ਼ਟਰੀ ਵਪਾਰ (International Commerce) ਨੂੰ ਬਚਾਉਣ ਵਾਲਾ ਕਦਮ ਦੱਸਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀ ਸਥਿਰਤਾ ਚੀਨ ਸਮੇਤ ਵੱਡੀਆਂ ਗਲੋਬਲ ਅਰਥਵਿਵਸਥਾਵਾਂ ਦੇ ਹਿੱਤਾਂ ਨੂੰ ਕਿਵੇਂ ਪੂਰਾ ਕਰੇਗੀ।
ਉਨ੍ਹਾਂ ਅੱਗੇ ਕਿਹਾ, "ਇਹ ਸੰਯੁਕਤ ਰਾਜ ਅਮਰੀਕਾ ਵੱਲੋਂ ਚੀਨ ਅਤੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਇੱਕ ਤੋਹਫ਼ਾ ਹੈ ਜੋ ਹੋਰਮੁਜ਼ ਸਟ੍ਰੇਟ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ। ਉਮੀਦ ਹੈ, ਇਹ ਇੱਕ ਅਜਿਹਾ ਇਸ਼ਾਰਾ ਹੈ ਜਿਸ ਦੀ ਬਹੁਤ ਸ਼ਲਾਘਾ ਕੀਤੀ ਜਾਵੇਗੀ।"
ਲੜਾਈ ਖ਼ਤਮ ਹੋਣ ਦਾ ਦਾਅਵਾ
ਦੂਜੇ ਪਾਸੇ, CBS ਨਿਊਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ, "ਲੜਾਈ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ ਅਤੇ ਤੇਹਰਾਨ ਦੀਆਂ ਰੱਖਿਆਤਮਕ (Defensive) ਅਤੇ ਹਮਲਾਵਰ (Attacking) ਸਮਰੱਥਾਵਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਹਨ। ਇਰਾਨ ਕੋਲ ਕੋਈ ਨੇਵੀ ਨਹੀਂ ਹੈ, ਕੋਈ ਸੰਚਾਰ ਸਾਧਨ (Communication) ਨਹੀਂ ਹੈ, ਉਨ੍ਹਾਂ ਕੋਲ ਕੋਈ ਏਅਰ ਫੋਰਸ ਨਹੀਂ ਹੈ।"