ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਦੇ ਸੂਬੇ ਓਨਟਾਰੀਓ ਦੇ ਦਾਨੀ ਸਰਦਾਰ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਤੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ 'ਚ ਬਰੈਂਪਟਨ ਅਤੇ ਈਟੋਬੀਕੋ 'ਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮਜ਼, ਤੇ ਫਾਊਂਡੇਸ਼ਨ ਨੂੰ 10 ਮਿਲੀਅਨ ਡਾਲਰ (ਇੱਕ ਕਰੋੜ ਡਾਲਰ) ਦਾਨ ਕੀਤੇ ਹਨ। ਢਿੱਲੋਂ ਪਰਿਵਾਰ ਦੇ ਇਸ ਕਦਮ ਦੀ ਸਮੂਹ ਕੈਨੇਡੀਅਨ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।
Posted By: Jagjit Singh