ਦਲਜੀਤ ਮੱਕੜ, ਮਿਲਾਨ : ਗੁਰਦੁਆਰਾ ਸਿੰਘ ਸਭਾ ਸਾਹਿਬ ਪਾਰਮਾ ਅਤੇ ਪੋਵੀਲੀਓ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਚੱਲ ਰਹੇ ਪ੍ਰੋਗਰਾਮਾਂ ਅਧੀਨ 55 ਬੂਟੇ ਲਾਏ ਗਏ। ਇਹ ਬੂਟੇ ਲਗਾਉਣ ਵਿੱਚ ਕਮੂਨੇ ਦੀ ਪੋਵੀਲਓ ਦੁਆਰਾ ਇਨ੍ਹਾਂ ਦੀ ਮਦਦ ਕੀਤੀ ਗਈ। ਇਹ ਬੂਟੇ ਕਸਬਾ ਪੋਵੀਲੀਉ (ਰਿਜੋ ਈਮੀਲੀਆ) ਵਿਖੇ ਅਲੱਗ ਅਲੱਗ ਸਥਾਨਾਂ ਤੇ ਲਗਾਏ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਸੰਗਤ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਇਹ ਬੂਟੇ ਲਗਾਏ ਗਏ ਹਨ ਉਨ੍ਹਾਂ ਅੱਗੇ ਕਿਹਾ ਕਿ ਸਭ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
Posted By: Jagjit Singh