ਹੁਣ ਨਿਊਜ਼ੀਲੈਂਡ ਦੇ ਟੌਰੰਗਾ 'ਚ ਨਗਰ ਕੀਰਤਨ ਰੋਕਣ ਦੀ ਕੋਸ਼ਿਸ਼, ਮਾਉਰੀ ਸਮੂਹ ਦੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਆਕਲੈਂਡ 'ਚ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕੇ ਜਾਣ ਤੋਂ ਬਾਅਦ ਹੁਣ ਦੇਸ਼ ਦੇ ਟੌਰੰਗਾ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ 'ਚ ਸਥਾਨਕ ਮਾਓਰੀ ਸਮੂਹ ਦੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।
Publish Date: Sun, 11 Jan 2026 06:22 PM (IST)
Updated Date: Sun, 11 Jan 2026 06:37 PM (IST)
ਆਕਲੈਂਡ, (ਨਿਊਜ਼ੀਲੈਂਡ) : ਆਕਲੈਂਡ 'ਚ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕੇ ਜਾਣ ਤੋਂ ਬਾਅਦ ਹੁਣ ਦੇਸ਼ ਦੇ ਟੌਰੰਗਾ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ 'ਚ ਸਥਾਨਕ ਮਾਓਰੀ ਸਮੂਹ ਦੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਗੁਰਦੁਆਰਾ ਸਿੱਖ ਸੰਗਤ, ਟੌਰੰਗਾ ਵਿਖੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਸ਼ੁਰੂ ਹੋਇਆ ਨਗਰ ਕੀਰਤਨ ਸਵੇਰੇ 11:00 ਵਜੇ ਤੋਂ ਸ਼ੁਰੂ ਹੋਇਆ। ਨਗਰ ਕੀਰਤਨ ਕੈਮਰਨ ਰੋਡ ਰਾਹੀਂ ਟੌਰੰਗਾ ਬੁਆਏਜ਼ ਕਾਲਜ ਵੱਲ ਰਵਾਨਾ ਹੋਇਆ ਤਾਂ ਪੁਲਿਸ ਦੇ ਵਿਆਪਕ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਹਾਕਾ ਨਾਚ ਪੇਸ਼ ਕਰ ਕੇ ਨਗਰ ਕੀਰਤਨ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਿੱਖ ਭਾਈਚਾਰੇ ਨੇ ਨਗਰ ਕੀਰਤਨ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਲੰਟੀਅਰਾਂ ਦੀ ਗਿਣਤੀ ਵਧਾਈ।
ਹਾਲਾਂਕਿ, ਪੁਲਿਸ ਅਤੇ ਸਿੱਖ ਵਲੰਟੀਅਰਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਕਾਰਨ, ਇਹ ਸਮਾਗਮ ਬਿਨਾਂ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੇ ਸਮਾਪਤ ਹੋਇਆ।