ਪ੍ਰੌਸੀਕਿਊਟਰ ਏਟੀਨ ਮਾਂਟੋ ਨੇ ਇਸ ਮੁਲਜ਼ਮ ਦੀ ਪਛਾਣ ਜਨਤਕ ਕਰ ਦਿੱਤੀ ਹੈ, ਤਾਂ ਜੋ ਹੋਰ ਪੀੜਤ ਸਾਹਮਣੇ ਆ ਸਕਣ। ਇਹ ਅਪਰਾਧ ਨੌਂ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਮੁਲਜ਼ਮ 2024 ਤੋਂ ਹਿਰਾਸਤ ਵਿੱਚ ਹੈ ਅਤੇ ਜਾਂਚਕਰਤਾ ਹੁਣ ਗਵਾਹਾਂ ਅਤੇ ਪੀੜਤਾਂ ਦੀ ਭਾਲ ਵਿੱਚ ਜੁਟੇ ਹੋਏ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ: ਫ਼ਰਾਂਸ ਵਿੱਚ 79 ਸਾਲ ਦੇ ਇੱਕ ਸਾਬਕਾ ਅਧਿਆਪਕ 'ਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਵਿੱਚ 89 ਨਾਬਾਲਗਾਂ ਨਾਲ ਜਬਰ -ਜਨਾਹ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਹੈ। ਪ੍ਰੌਸੀਕਿਊਟਰ ਏਟੀਨ ਮਾਂਟੋ ਨੇ ਇਸ ਮੁਲਜ਼ਮ ਦੀ ਪਛਾਣ ਜਨਤਕ ਕਰ ਦਿੱਤੀ ਹੈ, ਤਾਂ ਜੋ ਹੋਰ ਪੀੜਤ ਸਾਹਮਣੇ ਆ ਸਕਣ। ਇਹ ਅਪਰਾਧ ਨੌਂ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਮੁਲਜ਼ਮ 2024 ਤੋਂ ਹਿਰਾਸਤ ਵਿੱਚ ਹੈ ਅਤੇ ਜਾਂਚਕਰਤਾ ਹੁਣ ਗਵਾਹਾਂ ਅਤੇ ਪੀੜਤਾਂ ਦੀ ਭਾਲ ਵਿੱਚ ਜੁਟੇ ਹੋਏ ਹਨ।
ਪ੍ਰੌਸੀਕਿਊਟਰ ਨੇ ਕਿਹਾ ਕਿ ਮੁਲਜ਼ਮ ਦਾ ਨਾਮ ਪਹਿਲਾਂ ਇਸ ਲਈ ਨਹੀਂ ਦੱਸਿਆ ਗਿਆ ਸੀ, ਕਿਉਂਕਿ ਤੱਥਾਂ ਦੀ ਪੁਸ਼ਟੀ ਜ਼ਰੂਰੀ ਸੀ। ਹੁਣ ਨਾਮ ਜ਼ਾਹਰ ਕਰਨ ਦਾ ਮਕਸਦ ਹੈ ਕਿ ਸੰਭਾਵਿਤ ਪੀੜਤ ਖੁਦ ਅੱਗੇ ਆਉਣ ਅਤੇ ਨਿਆਂ ਦੀ ਪ੍ਰਕਿਰਿਆ ਵਿੱਚ ਮਦਦ ਕਰਨ। ਮੁਲਜ਼ਮ ਦਾ ਨਾਂ ਜੈਕ ਲੇਵਿਊਗਲ (Jacques Lévugle) ਹੈ, ਜੋ 1946 ਵਿੱਚ ਫ਼ਰਾਂਸ ਦੇ ਐਨੇਸੀ ਵਿੱਚ ਪੈਦਾ ਹੋਇਆ ਸੀ।
ਕਿਹੜੇ ਦੇਸ਼ਾਂ ਵਿੱਚ ਮੁਲਜ਼ਮ ਨੇ ਕੀਤਾ ਅਪਰਾਧ?
ਲੇਵਿਊਗਲ 'ਤੇ 1967 ਤੋਂ 2022 ਤੱਕ 13 ਤੋਂ 17 ਸਾਲ ਦੇ ਨਾਬਾਲਗਾਂ ਦੇ ਖਿਲਾਫ ਜਿਨਸੀ ਅਪਰਾਧ ਕਰਨ ਦੇ ਦੋਸ਼ ਹਨ। ਇਹ ਅਪਰਾਧ ਜਰਮਨੀ, ਸਵਿਟਜ਼ਰਲੈਂਡ, ਮੋਰੱਕੋ, ਨਾਈਜਰ, ਅਲਜੀਰੀਆ, ਫਿਲੀਪੀਨਜ਼, ਭਾਰਤ, ਕੋਲੰਬੀਆ ਅਤੇ ਫ੍ਰੈਂਚ ਖੇਤਰ ਨਿਊ ਕੈਲੇਡੋਨੀਆ ਵਿੱਚ ਹੋਏ ਸਨ। ਉਹ ਇਹਨਾਂ ਥਾਵਾਂ 'ਤੇ ਫ੍ਰੀਲਾਂਸ ਅਧਿਆਪਕ ਅਤੇ ਇੰਸਟ੍ਰਕਟਰ ਵਜੋਂ ਕੰਮ ਕਰਦਾ ਸੀ।
ਪ੍ਰੌਸੀਕਿਊਟਰ ਮਾਂਟੋ ਨੇ ਦੱਸਿਆ ਕਿ ਮੁਲਜ਼ਮ ਇਹਨਾਂ ਦੇਸ਼ਾਂ ਵਿੱਚ ਘੁੰਮਦਾ ਸੀ ਅਤੇ ਜਿੱਥੇ ਵੀ ਵੱਸਦਾ, ਉੱਥੇ ਟਿਊਸ਼ਨ ਜਾਂ ਪੜ੍ਹਾਈ ਦੇ ਬਹਾਨੇ ਨੌਜਵਾਨਾਂ ਨੂੰ ਮਿਲਦਾ ਅਤੇ ਉਹਨਾਂ ਨਾਲ ਜਿਨਸੀ ਸਬੰਧ ਬਣਾਉਂਦਾ ਸੀ। ਉਸਦੀ ਭੂਮਿਕਾ ਵਿੱਚ ਗੁਫਾਵਾਂ ਦੇ ਵਿਗਿਆਨ (speleology) ਦਾ ਇੰਸਟ੍ਰਕਟਰ ਅਤੇ ਫ੍ਰੈਂਚ ਅਧਿਆਪਕ ਸ਼ਾਮਲ ਸੀ। ਪੀੜਤਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਉਹਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਸਿਖਾਉਣ ਅਤੇ ਸੱਭਿਆਚਾਰ ਬਾਰੇ ਜਾਗਰੂਕ ਕਰਨ ਵਿੱਚ ਕਾਫ਼ੀ ਸਮਾਂ ਲਗਾਉਂਦਾ ਸੀ। ਮਾਂਟੋ ਨੇ ਮੁਲਜ਼ਮ ਦੀ ਸ਼ਖਸੀਅਤ ਨੂੰ ਗੁੰਝਲਦਾਰ ਦੱਸਿਆ ਹੈ।
ਯੂਐਸਬੀ ਡਰਾਈਵ ਤੋਂ ਖੁੱਲ੍ਹਿਆ ਰਾਜ਼
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮ ਦੀ ਇੱਕ ਯੂਐਸਬੀ ਡਰਾਈਵ ਮਿਲੀ, ਜਿਸ ਵਿੱਚ ਉਸਨੇ ਨਾਬਾਲਗਾਂ ਨਾਲ ਆਪਣੇ 'ਜਿਨਸੀ ਸਬੰਧਾਂ' ਬਾਰੇ ਵਿਸਥਾਰ ਵਿੱਚ ਲਿਖਿਆ ਸੀ। ਯੂਐਸਬੀ ਉਸਦੇ ਭਤੀਜੇ ਨੂੰ ਮਿਲੀ, ਜੋ ਅਕਤੂਬਰ 2023 ਵਿੱਚ ਮੁਲਜ਼ਮ ਦੀ ਗੈਰ-ਮੌਜੂਦਗੀ ਵਿੱਚ ਉਸਦੇ ਸਾਮਾਨ ਦੀ ਤਲਾਸ਼ੀ ਲੈ ਰਿਹਾ ਸੀ। ਭਤੀਜਾ ਮੁਲਜ਼ਮ ਦੀ ਭਾਵਨਾਤਮਕ ਅਤੇ ਜਿਨਸੀ ਜ਼ਿੰਦਗੀ ਬਾਰੇ ਉਤਸੁਕ ਸੀ।
ਯੂਐਸਬੀ ਵਿੱਚ 15 ਹਿੱਸਿਆਂ ਵਿੱਚ ਸਮੱਗਰੀ ਸੀ, ਜਿਸਦੀ ਜਾਂਚ ਤੋਂ 89 ਨਾਬਾਲਗਾਂ ਦੀ ਪਛਾਣ ਹੋਈ। ਜਾਂਚਕਰਤਾ ਇਹਨਾਂ ਦਸਤਾਵੇਜ਼ਾਂ ਰਾਹੀਂ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਈ ਥਾਵਾਂ 'ਤੇ ਨਾਮ ਅਧੂਰੇ ਹਨ, ਜੋ ਦਹਾਕਿਆਂ ਬਾਅਦ ਉਹਨਾਂ ਨੂੰ ਟਰੇਸ ਕਰਨਾ ਮੁਸ਼ਕਲ ਬਣਾ ਰਿਹਾ ਹੈ। ਮਾਂਟੋ ਨੇ ਕਿਹਾ ਕਿ ਸ਼ੁਰੂ ਵਿੱਚ ਲੱਗਿਆ ਸੀ ਕਿ ਅੰਦਰੂਨੀ ਜਾਂਚ ਨਾਲ ਸਾਰੇ ਪੀੜਤ ਮਿਲ ਜਾਣਗੇ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ।
ਕਤਲਾਂ ਦਾ ਕਬੂਲਨਾਮਾ
ਜਾਂਚ ਦੌਰਾਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ, ਜਦੋਂ ਮੁਲਜ਼ਮ ਨੇ ਆਪਣੀ ਮਾਂ ਅਤੇ ਮਾਸੀ ਦੇ ਕਤਲ ਦੀ ਗੱਲ ਕਬੂਲ ਕੀਤੀ। ਉਸਨੇ ਆਪਣੀ ਕੈਂਸਰ ਨਾਲ ਪੀੜਤ ਮਾਂ ਨੂੰ ਸਰਹਾਣੇ ਨਾਲ ਦਬਾ ਕੇ ਮਾਰ ਦਿੱਤਾ। ਇਸੇ ਤਰ੍ਹਾਂ, 92 ਸਾਲ ਦੀ ਮਾਸੀ ਨੂੰ ਸੁੱਤੇ ਹੋਏ ਮਾਰ ਦਿੱਤਾ। ਮੁਲਜ਼ਮ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਮਾਸੀ ਉਸਨੂੰ ਸੀਵੇਂਸ (Cévennes) ਪਰਤਣ ਤੋਂ ਰੋਕ ਰਹੀ ਸੀ ਅਤੇ ਰੋ ਰਹੀ ਸੀ, ਇਸ ਲਈ ਉਸਨੇ ਅਜਿਹਾ ਕੀਤਾ।
ਉਸਨੇ ਆਪਣੇ ਇਹਨਾਂ ਕਾਰਿਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਜੇਕਰ ਉਹ ਖੁਦ ਅਜਿਹੀ ਸਥਿਤੀ ਵਿੱਚ ਹੋਵੇ, ਤਾਂ ਕੋਈ ਉਸ ਨਾਲ ਵੀ ਅਜਿਹਾ ਹੀ ਕਰੇ। ਇਹ ਕਤਲ ਜਿਨਸੀ ਅਪਰਾਧਾਂ ਤੋਂ ਵੱਖਰੇ ਹਨ, ਪਰ ਜਾਂਚ ਵਿੱਚ ਜੁੜ ਗਏ ਹਨ। ਅਧਿਕਾਰੀਆਂ ਨੇ ਹੁਣ ਇੱਕ ਹੈਲਪਲਾਈਨ ਸ਼ੁਰੂ ਕੀਤੀ ਹੈ, ਤਾਂ ਜੋ ਲੋਕ ਸੰਪਰਕ ਕਰਨ ਅਤੇ ਜਾਣਕਾਰੀ ਦੇਣ।