ਕੈਨੇਡਾ ਨੇ ਹਵਾਈ ਸਫ਼ਰ ਰਾਹੀਂ ਅਸਥੀਆਂ ਲਿਜਾਣ ਸਬੰਧੀ ਕੀਤੀ ਵੱਡੀ ਤਬਦੀਲੀ, ਨਵੇਂ ਹੁਕਮ ਜਾਰੀ
ਨਵੇਂ ਸੁਰੱਖਿਆ ਨਿਯਮਾਂ (CATSA) ਅਨੁਸਾਰ, ਜੇਕਰ ਅਸਥੀਆਂ ਵਾਲਾ ਬਰਤਨ (Urn) ਅਜਿਹੀ ਧਾਤ ਜਾਂ ਸਮੱਗਰੀ ਦਾ ਬਣਿਆ ਹੈ ਜਿਸ ਦੇ ਆਰ-ਪਾਰ ਐਕਸ-ਰੇਅ (X-ray) ਨਹੀਂ ਦੇਖ ਸਕਦਾ, ਤਾਂ ਉਸ ਨੂੰ ਜਹਾਜ਼ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Publish Date: Fri, 13 Feb 2026 08:01 AM (IST)
Updated Date: Fri, 13 Feb 2026 08:10 AM (IST)
ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਨੇ ਹਵਾਈ ਸਫ਼ਰ ਦੌਰਾਨ ਸਸਕਾਰ ਤੋਂ ਬਾਅਦ ਮ੍ਰਿਤਕ ਦੀਆਂ ਅਸਥੀਆਂ (ਫੁੱਲ) ਨਾਲ ਲੈ ਕੇ ਜਾਣ ਸੰਬੰਧੀ ਅੱਜ ਤੋਂ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਸੁਰੱਖਿਆ ਕਾਰਨਾਂ ਅਤੇ ਸਕੈਨਿੰਗ ਦੀਆਂ ਸੀਮਾਵਾਂ ਕਰਕੇ ਹੁਣ ਜਹਾਜ਼ ਵਿੱਚ ਅਸਥੀਆਂ ਲਿਜਾਣ ‘ਤੇ ਕੁਝ ਖਾਸ ਰੋਕਾਂ ਲਗਾਈਆਂ ਗਈਆਂ ਹਨ।
ਨਵੇਂ ਸੁਰੱਖਿਆ ਨਿਯਮਾਂ (CATSA) ਅਨੁਸਾਰ, ਜੇਕਰ ਅਸਥੀਆਂ ਵਾਲਾ ਬਰਤਨ (Urn) ਅਜਿਹੀ ਧਾਤ ਜਾਂ ਸਮੱਗਰੀ ਦਾ ਬਣਿਆ ਹੈ ਜਿਸ ਦੇ ਆਰ-ਪਾਰ ਐਕਸ-ਰੇਅ (X-ray) ਨਹੀਂ ਦੇਖ ਸਕਦਾ, ਤਾਂ ਉਸ ਨੂੰ ਜਹਾਜ਼ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਈ ਏਅਰਲਾਈਨਾਂ (ਜਿਵੇਂ ਕਿ ਏਅਰ ਕੈਨੇਡਾ) ਨੇ ਸੁਝਾਅ ਦਿੱਤਾ ਹੈ ਕਿ ਅਸਥੀਆਂ ਨੂੰ ਹੁਣ ਸਿਰਫ਼ ‘ਕਾਰਗੋ’ (Cargo) ਰਾਹੀਂ ਹੀ ਭੇਜਿਆ ਜਾਵੇ, ਤਾਂ ਜੋ ਸੁਰੱਖਿਆ ਜਾਂਚ ਵਿੱਚ ਕੋਈ ਦਿੱਕਤ ਨਾ ਆਵੇ।ਅਸਥੀਆਂ ਲਿਜਾਣ ਸਮੇਂ ਮੌਤ ਦਾ ਸਰਟੀਫਿਕੇਟ (Death Certificate) ਅਤੇ ਸਸਕਾਰ ਦਾ ਸਰਟੀਫਿਕੇਟ (Cremation Certificate) ਹੋਣਾ ਲਾਜ਼ਮੀ ਹੈ।
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਸਥੀਆਂ ਲਈ ਅਜਿਹੇ ਡੱਬੇ ਜਾਂ ਬਰਤਨ ਦੀ ਵਰਤੋਂ ਕਰਨ ਜੋ ਪਲਾਸਟਿਕ, ਗੱਤੇ ਜਾਂ ਲੱਕੜ ਦੇ ਹੋਣ, ਕਿਉਂਕਿ ਇਹ ਆਸਾਨੀ ਨਾਲ ਸਕੈਨ ਹੋ ਸਕਦੇ ਹਨ।