ਵੱਡੀ ਖ਼ਬਰ: ਕੈਨੇਡਾ 'ਚ ਰਫਿਊਜੀ ਨਿਯਮਾਂ ’ਚ ਸਖ਼ਤ ਬਦਲਾਅ, ਸਰਕਾਰ ਨੇ ਬਿੱਲ C-12 ਕੀਤਾ ਪਾਸ
ਕੈਨੇਡਾ ਵਿੱਚ ਰਹਿੰਦੇ ਕਈ ਰਫਿਊਜੀ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ। ਵਤਨ ਜਾਣ ਤੋਂ ਪਹਿਲਾਂ ਹੁਣ ਲੋਕਾਂ ਨੂੰ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਰੂਰੀ ਹੋਵੇਗੀ। ਇਸ ਨਿਯਮ ਨਾਲ ਸਰਕਾਰ ਸਿਸਟਮ ਦੇ ਗਲਤ ਇਸਤੇਮਾਲ ਨੂੰ ਰੋਕਣਾ ਚਾਹੁੰਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਮੁਤਾਬਕ, ਇਹ ਕਾਨੂੰਨ ਕਾਫੀ ਸਖ਼ਤ ਹੈ।
Publish Date: Wed, 18 Mar 2026 07:52 AM (IST)
Updated Date: Wed, 18 Mar 2026 07:55 AM (IST)
ਬਲਜਿੰਦਰ ਸੇਖਾ, ਟੋਰਾਂਟੋ :ਅੱਜ ਕੈਨੇਡਾ ਸਰਕਾਰ ਨੇ ਬਿੱਲ C-12 ਪਾਸ ਕਰ ਦਿੱਤਾ ਹੈ । ਇਸ ਦੇ ਲਾਗੂ ਹੋਣ ਨਾਲ ਰਫਿਊਜੀ ਲਈ ਨਵਾਂ ਨਿਯਮ ਲਾਗੂ ਹੋ ਗਿਆ ਹੈ ।
ਕੈਨੇਡਾ ਦੀ ਸੰਸਦ ਵਿੱਚ ਬਿੱਲ C-12 ਪਾਸ ਹੋਣ ਨਾਲ ਰਫਿਊਜੀ ਨੀਤੀ ਵਿੱਚ ਇੱਕ ਵੱਡਾ ਅਤੇ ਮਹੱਤਵਪੂਰਨ ਬਦਲਾਅ ਆਇਆ ਹੈ।
ਜੇ ਕੋਈ ਰਫਿਊਜੀ (Refugee Claimant) ਆਪਣੇ ਮੂਲ ਦੇਸ਼ (ਵਤਨ) ਵਾਪਸ ਜਾਂਦਾ ਹੈ ਤਾਂ ਉਸਦਾ ਰਫਿਊਜੀ ਕਲੇਮ ਖਤਮ (abandoned/ceased) ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਉਸਦੀ ਕੈਨੇਡਾ ਵਿੱਚ ਸੁਰੱਖਿਆ ਦੀ ਲੋੜ ਨਹੀਂ ਰਹੀ ਮੰਨੀ ਜਾਵੇਗੀ
ਇਸ ਬਿੱਲ ਦਾ ਕੀ ਅਸਰ ਪਵੇਗਾ?
ਕੈਨੇਡਾ ਵਿੱਚ ਰਹਿੰਦੇ ਕਈ ਰਫਿਊਜੀ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ। ਵਤਨ ਜਾਣ ਤੋਂ ਪਹਿਲਾਂ ਹੁਣ ਲੋਕਾਂ ਨੂੰ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਰੂਰੀ ਹੋਵੇਗੀ। ਇਸ ਨਿਯਮ ਨਾਲ ਸਰਕਾਰ ਸਿਸਟਮ ਦੇ ਗਲਤ ਇਸਤੇਮਾਲ ਨੂੰ ਰੋਕਣਾ ਚਾਹੁੰਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਮੁਤਾਬਕ, ਇਹ ਕਾਨੂੰਨ ਕਾਫੀ ਸਖ਼ਤ ਹੈ।
ਛੋਟੀ ਜਿਹੀ ਗਲਤੀ ਵੀ ਕਿਸੇ ਦੇ ਸਟੇਟਸ ’ਤੇ ਅਸਰ ਪਾ ਸਕਦੀ ਹੈ
ਹੁਣ ਰਫਿਊਜੀ ਲਈ ਆਪਣੇ ਦੇਸ਼ ਜਾਣਾ ਬਹੁਤ ਵੱਡਾ ਰਿਸਕ ਬਣ ਗਿਆ ਹੈ। ਹਰ ਕਦਮ ਸੋਚ ਸਮਝ ਕੇ ਅਤੇ ਕਾਨੂੰਨੀ ਮਦਦ ਨਾਲ ਲੈਣਾ ਜਰੂਰੀ ਹੈ। ਯਾਦ ਰਹੇ ਕਿ ਬੀਤੇ ਵਿੱਚ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਸਖ਼ਤੀ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਵਿਅਕਤੀਆਂ ਵੱਲੋਂ ਧੜਾਧੜ ਰਿਫੂੳਜੀ ਕਲੇਮ ਕੀਤਾ ਜਾ ਰਿਹਾ ਸੀ । ਹੁਣ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਉਹ ਹੋਰਮੁਸ਼ਕਲ ਵਿਚ ਘਿਰ ਜਾਣਗੇ ।