ਆਪਣੀ ਯਾਤਰਾ ਤੋਂ ਪਹਿਲਾਂ, ਆਪਣੇ ਸਮਾਰਟਫੋਨ ਜਾਂ ਟੈਬਲੇਟ 'ਤੇ Google Play Store (Android ਲਈ) ਜਾਂ ਐਪ ਸਟੋਰ (iOS ਲਈ) ਤੋਂ Google ਅਨੁਵਾਦ ਐਪ ਨੂੰ ਡਾਊਨਲੋਡ ਕਰੋ। ਤੁਸੀਂ ਜਿਹੜੇ ਦੇਸ਼ ਵਿਚ ਜਾ ਰਹੇ ਹੋ, ਉਸ ਦੀ ਭਾਸ਼ਾ ਜਾਣੋ, ਇਕ ਹੋਰ ਮਹੱਤਵਪੂਰਨ ਗੱਲ ਇਹ ਜਾਣਨਾ ਹੈ ਕਿ ਤੁਸੀਂ ਜਿਹੜੇ ਦੇਸ਼ ਦੀ ਯਾਤਰਾ ਕਰ ਰਹੇ ਹੋ, ਉਸ ਦੀ ਮੂਲ ਭਾਸ਼ਾ ਕੀ ਹੈ।

ਨਵੀਂ ਦਿੱਲੀ, ਟੈੱਕ ਡੈਸਕ : ਕਈ ਵਾਰ ਅਸੀਂ ਦੇਸ਼ ਤੋਂ ਬਾਹਰ ਘੁੰਮਣ ਜਾਂ ਪਰਿਵਾਰਕ ਛੁੱਟੀਆਂ ਮਨਾਉਣ ਜਾਂਦੇ ਹਾਂ। ਮੰਨ ਲਓ ਕਿ ਤੁਸੀਂ ਤਾਈਵਾਨ ਤੇ ਵੀਅਤਨਾਮ ਘੁੰਮਣ ਗਏ ਹੋ ਤੇ ਤੁਸੀਂ ਉੱਥੇ ਦੀ ਭਾਸ਼ਾ ਨੂੰ ਸਮਝ ਨਹੀਂ ਪਾ ਰਹੇ ਹੋ, ਅਜਿਹੇ ਵਿਚ ਤੁਹਾਡੇ ਕੋਲ ਗੂਗਲ ਟ੍ਰਾਂਸਲੇਟ ਦਾ ਹੀ ਆਖਰੀ ਸਹਾਰਾ ਹੈ। ਸਥਾਨਕ ਲੋਕਾਂ ਨਾਲ ਗੱਲ ਕਰਨ ਵਿਚ ਸਭ ਤੋਂ ਜ਼ਿਆਦਾ ਦਿੱਕਤ ਹੁੰਦੀ ਹੈ।
ਇੱਥੇ ਹੀ Google Translate ਐਪ ਕੰਮ ਆਉਂਦਾ ਹੈ ਕਿਉਂਕਿ ਇਹ ਯੂਜ਼ਰਜ਼ ਨੂੰ ਕਿਸੇ ਵੀ ਲੈਂਗਵੇਜ 'ਚ ਟ੍ਰਾਂਸਲੇਟ ਕਰਨ ਦੀ ਸਹੂਲਤ ਦਿੰਦਾ ਹੈ। Google ਮੈਪਸ ਦੀ ਤਰ੍ਹਾਂ, Google Translate 'ਚ ਵੀ ਇਕ ਆਫਲਾਈਨ ਟ੍ਰਾਂਸਲੇਟ ਫੀਚਰ ਹੈ ਜੋ ਯੂਜ਼ਰਜ਼ ਨੂੰ ਇਕ ਯਕੀਨੀ ਭਾਸ਼ਾ ਡਾਊਨਲੋਡ ਕਰਨ ਤੇ ਇੰਟਰਨੈੱਟ ਕੁਨੈਕਟੀਵਿਟੀ ਦੇ ਬਿਨਾਂ ਇਸਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦੀ ਹੈ। ਆਓ ਤੁਹਾਨੂੰ ਇਸ ਬਾਰੇ ਡਿਟੇਲ ਨਾਲ ਦੱਸਦੇ ਹਾਂ...
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Google Translate ਦੇ ਨਾਲ ਔਫਲਾਈਨ ਟ੍ਰਾਂਸਲੇਸ਼ਨ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਉਸ ਜਗ੍ਹਾ ਲਈ ਇਕ ਭਾਸ਼ਾ ਪੈਕ ਡਾਊਨਲੋਡ ਕਰਨ ਦੀ ਲੋੜ ਹੋਵੇਗੀ ਜਿੱਥੇ ਤੁਸੀਂ ਯਾਤਰਾ ਕਰ ਰਹੇ ਹੋ। ਭਾਸ਼ਾ ਪੈਕ ਡਾਊਨਲੋਡ ਕਰਨ ਨਾਲ ਤੁਹਾਡੇ ਫ਼ੋਨ 'ਤੇ ਕੁਝ ਸਟੋਰੇਜ ਲੱਗ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਸ਼ਾ ਪੈਕ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਗੂਗਲ ਅਕਾਊਂਟ ਦੀ ਲੋੜ ਹੈ।
Google Translate ਐਪ ਡਾਊਨਲੋਡ ਕਰੋ
ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਸਮਾਰਟਫੋਨ ਜਾਂ ਟੈਬਲੇਟ 'ਤੇ Google Play Store (Android ਲਈ) ਜਾਂ ਐਪ ਸਟੋਰ (iOS ਲਈ) ਤੋਂ Google ਅਨੁਵਾਦ ਐਪ ਨੂੰ ਡਾਊਨਲੋਡ ਕਰੋ। ਤੁਸੀਂ ਜਿਹੜੇ ਦੇਸ਼ ਵਿਚ ਜਾ ਰਹੇ ਹੋ, ਉਸ ਦੀ ਭਾਸ਼ਾ ਜਾਣੋ, ਇਕ ਹੋਰ ਮਹੱਤਵਪੂਰਨ ਗੱਲ ਇਹ ਜਾਣਨਾ ਹੈ ਕਿ ਤੁਸੀਂ ਜਿਹੜੇ ਦੇਸ਼ ਦੀ ਯਾਤਰਾ ਕਰ ਰਹੇ ਹੋ, ਉਸ ਦੀ ਮੂਲ ਭਾਸ਼ਾ ਕੀ ਹੈ।
Offline Translation ਦਾ ਇੰਝ ਕਰੋ ਇਸਤੇਮਾਲ
ਲੈਂਗਵੇਜ ਪੈਕ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇੰਟਰਨੈੱਟ ਕੁਨੈਕਸ਼ਨ ਦੇ ਬਿਨਾਂ Google Translate ਦਾ ਇਸਤੇਮਾਲ ਕਰ ਸਕਦੇ ਹੋ। ਬਸ ਐਪ ਖੋਲ੍ਹੋ ਤੇ ਉਨ੍ਹਾਂ ਭਾਸ਼ਾਵਾਂ ਦੀ ਚੋਣ ਕਰੋ ਜਿਨ੍ਹਾਂ ਨੂੰ ਤੁਸੀਂ ਟਰਾਂਸਲੇਟ ਕਰਨਾ ਚਾਹੁੰਦੇ ਹੋ। ਤੁਸੀਂ ਟੈਕਸਟ ਟਾਈਪ ਕਰ ਸਕਦੇ ਹੋ ਜਾਂ ਲਿਖਤੀ ਟੈਕਸਟ ਨੂੰ ਸਕੈਨ ਤੇ ਟ੍ਰਾਂਸਲੇਟ ਕਰਨ ਲਈ ਕੈਮਰਾ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ।