ਅੱਜਕੱਲ੍ਹ ਘਰਾਂ ਵਿੱਚ AC, ਗੀਜ਼ਰ ਅਤੇ ਫਰਿੱਜ ਵਰਗੇ ਕਈ ਹਾਈ-ਪਾਵਰ ਡਿਵਾਈਸ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਪੁਰਾਣੀ ਵਾਇਰਿੰਗ 'ਤੇ ਜ਼ਰੂਰਤ ਤੋਂ ਜ਼ਿਆਦਾ ਲੋਡ ਪੈਂਦਾ ਹੈ, ਤਾਂ ਤਾਰਾਂ ਓਵਰ-ਹੀਟ (ਹੱਦੋਂ ਵੱਧ ਗਰਮ) ਹੋ ਸਕਦੀਆਂ ਹਨ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਗਰਮੀ ਆਉਂ ਹੀ ਅੱਜਕੱਲ੍ਹ ਘਰਾਂ ਵਿੱਚ AC, ਗੀਜ਼ਰ ਅਤੇ ਫਰਿੱਜ ਵਰਗੇ ਕਈ ਹਾਈ-ਪਾਵਰ ਡਿਵਾਈਸ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਇਹ ਡਿਵਾਈਸਾਂ ਸਾਨੂੰ ਗਰਮੀ ਤੋ ਰਾਹਤ ਦੇਣ ਲਈ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਇਨ੍ਹਾਂ ਨੂੰ ਇਸਤੇਮਾਲ ਕਰ ਰਹੇ ਹੋ ਤਾਂ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਕਿ ਪੁਰਾਣੀ ਵਾਇਰਿੰਗ 'ਤੇ ਜ਼ਰੂਰਤ ਤੋਂ ਜ਼ਿਆਦਾ ਲੋਡ ਪੈਂਦਾ ਹੈ, ਤਾਂ ਤਾਰਾਂ ਓਵਰ-ਹੀਟ (ਹੱਦੋਂ ਵੱਧ ਗਰਮ) ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਲਗਾਤਾਰ ਗਰਮੀ ਵਧਣ ਨਾਲ ਤਾਰਾਂ ਦੀ ਇਨਸੂਲੇਸ਼ਨ ਪਿਘਲ ਸਕਦੀ ਹੈ, ਜਿਸ ਕਾਰਨ ਅੱਗ ਲੱਗਣ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।
ਆਓ ਜਾਣਦੇ ਹਾਂ ਉਨ੍ਹਾਂ ਤਕਨੀਕੀ ਗਲਤੀਆਂ ਬਾਰੇ ਜੋ ਅੱਗੇ ਚੱਲ ਕੇ ਵੱਡਾ ਹਾਦਸਾ ਬਣ ਸਕਦੀਆਂ ਹਨ:
ਪੁਰਾਣੇ MCB ਤੇ ਫਿਊਜ਼
ਪੁਰਾਣੇ ਫਿਊਜ਼ ਸਿਸਟਮ ਕਈ ਵਾਰ ਓਵਰਲੋਡ ਹੋਣ ਦੇ ਬਾਵਜੂਦ ਤੁਰੰਤ ਬਿਜਲੀ ਦੀ ਸਪਲਾਈ ਨਹੀਂ ਕੱਟ ਪਾਉਂਦੇ, ਜਿਸ ਕਾਰਨ ਵਾਇਰਿੰਗ ਲਗਾਤਾਰ ਗਰਮ ਹੁੰਦੀ ਰਹਿੰਦੀ ਹੈ। ਇਸ ਦੇ ਉਲਟ, ਆਧੁਨਿਕ MCB ਅਤੇ ਸੁਰੱਖਿਆ ਉਪਕਰਨ ਖ਼ਤਰੇ ਦੀ ਸਥਿਤੀ ਵਿੱਚ ਤੁਰੰਤ ਪਾਵਰ ਸਪਲਾਈ ਬੰਦ ਕਰ ਦਿੰਦੇ ਹਨ।
ਘਟੀਆ ਵਾਇਰ ਅਤੇ ਲੋਕਲ ਸਾਮਾਨ ਦੀ ਵਰਤੋਂ ਕਰਨਾ
ਬਹੁਤ ਸਾਰੇ ਲੋਕ ਸ਼ੁਰੂਆਤ ਵਿੱਚ ਪੈਸੇ ਬਚਾਉਣ ਲਈ ਘੱਟ ਕੀਮਤ ਵਾਲੀਆਂ ਲੋਕਲ ਤਾਰਾਂ ਅਤੇ ਸਸਤਾ ਇਲੈਕਟ੍ਰੀਕਲ ਸਾਮਾਨ ਲੈ ਆਉਂਦੇ ਹਨ। ਅਜਿਹੀਆਂ ਤਾਰਾਂ ਜਲਦੀ ਗਰਮ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਚੰਗਿਆੜੀਆਂ ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਹੈ। ਕਈ ਵਾਰ ਕੰਧਾਂ ਦੇ ਅੰਦਰ ਖ਼ਰਾਬ ਹੋ ਰਹੀ ਵਾਇਰਿੰਗ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦੀ, ਜੋ ਬਾਅਦ ਵਿੱਚ ਵੱਡਾ ਖ਼ਤਰਾ ਬਣ ਜਾਂਦੀ ਹੈ।
ਢਿੱਲੇ ਕਨੈਕਸ਼ਨ (Loose Connections) ਹੋ ਸਕਦੈ ਕਾਰਨ
ਇਹ ਦੇਖਿਆ ਗਿਆ ਹੈ ਕਿ ਸਵਿੱਚ ਬੋਰਡ ਜਾਂ ਪਲੱਗ ਵਿੱਚ ਕਨੈਕਸ਼ਨ ਢਿੱਲੇ ਹੋਣ ਕਾਰਨ ਲਗਾਤਾਰ ਛੋਟੀ-ਛੋਟੀ ਸਪਾਰਕਿੰਗ ਹੁੰਦੀ ਰਹਿੰਦੀ ਹੈ। ਇਹੀ ਸਪਾਰਕਿੰਗ ਕੁਝ ਸਮੇਂ ਬਾਅਦ ਵੱਡੇ ਸ਼ਾਰਟ ਸਰਕਟ ਅਤੇ ਅੱਗ ਲੱਗਣ ਦਾ ਕਾਰਨ ਬਣਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ 'ਤੇ ਇਲੈਕਟ੍ਰੀਕਲ ਫਿਟਿੰਗ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਬਚਾਅ ਦੇ ਤਰੀਕੇ
ਮਾਹਿਰਾਂ ਅਨੁਸਾਰ ਘਰ ਵਿੱਚ ਹਮੇਸ਼ਾ: ਵਧੀਆ ਕੁਆਲਿਟੀ ਦੀ ਵਾਇਰਿੰਗ ਦੀ ਵਰਤੋਂ ਕਰੋ। ਸਹੀ ਅਰਥਿੰਗ (Earthing) ਯਕੀਨੀ ਬਣਾਓ। ਐਡਵਾਂਸ ਸੇਫਟੀ ਡਿਵਾਈਸ ਲਗਵਾਓ। ਹਰ ਕੁਝ ਸਾਲਾਂ ਬਾਅਦ ਪੂਰੀ ਵਾਇਰਿੰਗ ਦੀ ਚੈਕਿੰਗ ਜ਼ਰੂਰ ਕਰਵਾਓ।