ਜੇਕਰ ਤੁਹਾਡਾ AC 15 ਸਾਲ ਜਾਂ ਉਸ ਤੋਂ ਜ਼ਿਆਦਾ ਪੁਰਾਣਾ ਹੋ ਚੁੱਕਾ ਹੈ ਤਾਂ ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਉਸ ਦੀ ਉਮਰ ਪੂਰੀ ਹੋਣ ਵਾਲੀ ਹੈ। ਆਮ ਤੌਰ 'ਤੇ ਇਕ ਚੰਗੀ ਤਰ੍ਹਾਂ ਮੇਨਟੇਨ ਕੀਤਾ ਗਿਆ AC 10 ਤੋਂ 15 ਸਾਲ ਤਕ ਚੱਲਦਾ ਹੈ। ਜਿਵੇਂ-ਜਿਵੇਂ ਮਸ਼ੀਨ ਪੁਰਾਣੀ ਹੁੰਦੀ ਜਾਂਦੀ ਹੈ, ਉਸ ਦੀ ਐਫੀਸ਼ੀਐਂਸੀ (ਕਾਰਜਕੁਸ਼ਲਤਾ) ਘਟਦੀ ਜਾਂਦੀ ਹੈ। ਪੁਰਾਣੇ ਏਸੀ 'ਚ ਨਵੀਂ ਤਕਨਾਲੋਜੀ ਨਹੀਂ ਹੁੰਦੀ, ਜਿਸ ਕਾਰਨ ਉਹ ਬਿਜਲੀ ਜ਼ਿਆਦਾ ਖਰਚ ਕਰਦੇ ਹਨ ਅਤੇ ਕੂਲਿੰਗ ਘੱਟ ਦਿੰਦੇ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਗਰਮੀ 'ਚ ਸਹੀ ਤਰੀਕੇ ਨਾਲ ਕੰਮ ਕਰਨ ਵਾਲਾ ਏਅਰ ਕੰਡੀਸ਼ਨਰ ਨਾ ਸਿਰਫ਼ ਆਰਾਮ ਦਿੰਦਾ ਹੈ, ਸਗੋਂ ਘਰ ਦਾ ਮਾਹੌਲ ਵੀ ਖੁਸ਼ਗਵਾਰ ਬਣਾਈ ਰੱਖਦਾ ਹੈ। ਪਰ ਜਦੋਂ ਇਹੀ AC ਗਰਮ ਹਵਾ ਦੇਣ ਲੱਗੇ ਜਾਂ ਵਾਰ-ਵਾਰ ਬੰਦ ਹੋਣ ਲੱਗੇ ਤਾਂ ਪਰੇਸ਼ਾਨੀ ਕਈ ਗੁਣਾ ਵਧ ਜਾਂਦੀ ਹੈ। ਅਕਸਰ ਲੋਕ AC ਖ਼ਰਾਬ ਹੋਣ ਤੋਂ ਬਾਅਦ ਹੀ ਉਸ ਬਾਰੇ ਸੋਚਦੇ ਹਨ, ਜਦਕਿ ਸੱਚਾਈ ਇਹ ਹੈ ਕਿ ਹਰ ਮਸ਼ੀਨ ਦੀ ਇਕ ਉਮਰ ਹੁੰਦੀ ਹੈ ਅਤੇ ਸਮੇਂ ਦੇ ਨਾਲ ਉਸ ਦੀ ਸਮਰੱਥਾ ਘਟਣ ਲੱਗਦੀ ਹੈ।
ਜੇਕਰ ਤੁਹਾਡਾ AC 15 ਸਾਲ ਜਾਂ ਉਸ ਤੋਂ ਜ਼ਿਆਦਾ ਪੁਰਾਣਾ ਹੋ ਚੁੱਕਾ ਹੈ ਤਾਂ ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਉਸ ਦੀ ਉਮਰ ਪੂਰੀ ਹੋਣ ਵਾਲੀ ਹੈ। ਆਮ ਤੌਰ 'ਤੇ ਇਕ ਚੰਗੀ ਤਰ੍ਹਾਂ ਮੈਨਟੇਨ ਕੀਤਾ ਗਿਆ AC 10 ਤੋਂ 15 ਸਾਲ ਤਕ ਚੱਲਦਾ ਹੈ। ਜਿਵੇਂ-ਜਿਵੇਂ ਮਸ਼ੀਨ ਪੁਰਾਣੀ ਹੁੰਦੀ ਜਾਂਦੀ ਹੈ, ਉਸ ਦੀ ਐਫੀਸ਼ੀਐਂਸੀ (ਕਾਰਜਕੁਸ਼ਲਤਾ) ਘਟਦੀ ਜਾਂਦੀ ਹੈ। ਪੁਰਾਣੇ ਏਸੀ 'ਚ ਨਵੀਂ ਤਕਨਾਲੋਜੀ ਨਹੀਂ ਹੁੰਦੀ, ਜਿਸ ਕਾਰਨ ਉਹ ਬਿਜਲੀ ਜ਼ਿਆਦਾ ਖਰਚ ਕਰਦੇ ਹਨ ਤੇ ਕੂਲਿੰਗ ਘੱਟ ਦਿੰਦੇ ਹਨ।
ਜੇਕਰ ਤੁਹਾਨੂੰ ਟੈਕਨੀਸ਼ੀਅਨ ਨੂੰ ਵਾਰ-ਵਾਰ ਬੁਲਾਉਣਾ ਪੈ ਰਿਹਾ ਹੈ ਅਤੇ ਹਰ ਵਾਰ ਖਰਚਾ ਵਧ ਰਿਹਾ ਹੈ ਤਾਂ ਇਹ ਸਾਫ਼ ਸੰਕੇਤ ਹੈ ਕਿ ਸਿਸਟਮ ਹੁਣ ਭਰੋਸੇਯੋਗ ਨਹੀਂ ਰਿਹਾ। ਜੇਕਰ ਕੰਪ੍ਰੈਸਰ ਜਾਂ ਕੰਡੈਂਸਰ ਕੋਇਲ ਖ਼ਰਾਬ ਹੋ ਜਾਵੇ, ਤਾਂ ਖਰਚਾ ਬਹੁਤ ਜ਼ਿਆਦਾ ਹੋ ਸਕਦਾ ਹੈ। ਅਜਿਹੇ ਵਿੱਚ ਵਾਰ-ਵਾਰ ਪੈਸੇ ਲਗਾਉਣ ਨਾਲੋਂ ਨਵਾਂ AC ਖਰੀਦਣਾ ਬਿਹਤਰ ਹੈ।
ਜੇਕਰ ਤੁਸੀਂ ਨੋਟਿਸ ਕੀਤਾ ਹੈ ਕਿ ਬਿਜਲੀ ਦਾ ਬਿੱਲ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਆ ਰਿਹਾ ਹੈ ਜਦਕਿ ਵਰਤੋਂ ਵਿਚ ਕੋਈ ਬਦਲਾਅ ਨਹੀਂ ਹੋਇਆ, ਤਾਂ ਇਹ ਇੱਕ ਵੱਡਾ ਸੰਕੇਤ ਹੈ। ਪੁਰਾਣੇ AC ਨੂੰ ਉਹੀ ਕੂਲਿੰਗ ਦੇਣ ਲਈ ਜ਼ਿਆਦਾ ਬਿਜਲੀ ਦੀ ਲੋੜ ਪੈਂਦੀ ਹੈ। ਨਵਾਂ ਐਨਰਜੀ ਐਫੀਸ਼ੀਐਂਟ (Energy Efficient) AC ਲੰਬੇ ਸਮੇਂ ਵਿੱਚ ਤੁਹਾਡੇ ਪੈਸੇ ਬਚਾ ਸਕਦਾ ਹੈ।
ਜੇਕਰ ਤੁਹਾਡੇ ਕਮਰੇ ਵਿੱਚ ਕੰਧਾਂ ਜਾਂ ਛੱਤ ਤੋਂ ਪਾਣੀ ਟਪਕਣ ਲੱਗੇ, ਤਾਂ ਇਹ ਗੰਭੀਰ ਸਮੱਸਿਆ ਹੈ। ਇਹ ਡਰੇਨੇਜ ਪਾਈਪ ਬਲਾਕ ਹੋਣ ਜਾਂ ਗੈਸ ਲੀਕ ਹੋਣ ਕਾਰਨ ਹੋ ਸਕਦਾ ਹੈ। ਨਮੀ ਵਧਣ ਨਾਲ ਫੰਗਸ ਅਤੇ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਸਿਹਤ ਲਈ ਖ਼ਤਰਨਾਕ ਹਨ।
ਜੇਕਰ AC ਵਿੱਚੋਂ ਖੜਕਣ, ਘਿਸਣ ਜਾਂ ਤੇਜ਼ ਕੰਬਣੀ ਦੀ ਆਵਾਜ਼ ਆਉਣ ਲੱਗੇ, ਤਾਂ ਇਹ ਅੰਦਰੂਨੀ ਖ਼ਰਾਬੀ ਦਾ ਸੰਕੇਤ ਹੈ। ਇਹ ਢਿੱਲੇ ਪੁਰਜ਼ਿਆਂ ਜਾਂ ਖ਼ਰਾਬ ਮੋਟਰ ਕਾਰਨ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨਾ ਪੂਰੇ ਸਿਸਟਮ ਨੂੰ ਤਬਾਹ ਕਰ ਸਕਦਾ ਹੈ।
ਜੇਕਰ ਹਵਾ ਵਿੱਚੋਂ ਗੰਦੀ, ਸਿੱਲ੍ਹ ਭਰੀ ਜਾਂ ਸੜਨ ਵਰਗੀ ਬਦਬੂ ਆਵੇ, ਤਾਂ ਇਹ ਖ਼ਤਰੇ ਦਾ ਸੰਕੇਤ ਹੈ। ਸਿੱਲ੍ਹ ਦੀ ਬਦਬੂ ਫੰਗਸ ਕਾਰਨ ਹੋ ਸਕਦੀ ਹੈ, ਜਦਕਿ ਸੜਨ ਦੀ ਬਦਬੂ ਇਲੈਕਟ੍ਰੀਕਲ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ, ਜਿਸ ਨਾਲ ਅੱਗ ਲੱਗਣ ਦਾ ਡਰ ਰਹਿੰਦਾ ਹੈ।
ਨਿਯਮਿਤ ਸਰਵਿਸਿੰਗ: ਸਾਲ ਵਿੱਚ ਘੱਟੋ-ਘੱਟ ਇੱਕ ਜਾਂ ਦੋ ਵਾਰ ਪ੍ਰੋਫੈਸ਼ਨਲ ਸਰਵਿਸ ਜ਼ਰੂਰ ਕਰਵਾਓ।
ਫਿਲਟਰ ਦੀ ਸਫਾਈ: ਹਰ 2-3 ਹਫ਼ਤੇ ਬਾਅਦ ਫਿਲਟਰ ਸਾਫ਼ ਕਰਨਾ ਇੱਕ ਚੰਗੀ ਆਦਤ ਹੈ।
ਸਹੀ ਤਾਪਮਾਨ: 24-26 ਡਿਗਰੀ ਸੈਲਸੀਅਸ ਦਾ ਤਾਪਮਾਨ ਸਭ ਤੋਂ ਵਧੀਆ ਹੈ; ਇਸ ਨਾਲ ਮਸ਼ੀਨ 'ਤੇ ਦਬਾਅ ਘੱਟ ਪੈਂਦਾ ਹੈ।
ਕਮਰੇ ਨੂੰ ਸੀਲ ਰੱਖੋ: ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਕੂਲਿੰਗ ਬਣੀ ਰਹੇ ਅਤੇ ਮਸ਼ੀਨ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ।
ਆਊਟਡੋਰ ਯੂਨਿਟ ਦਾ ਧਿਆਨ: ਇਸ ਨੂੰ ਧੂੜ ਅਤੇ ਸਿੱਧੀ ਧੁੱਪ ਤੋਂ ਬਚਾਉਣਾ ਜ਼ਰੂਰੀ ਹੈ।
ਬ੍ਰੇਕ ਦਿਓ: ਲਗਾਤਾਰ ਚਲਾਉਣ ਦੀ ਬਜਾਏ ਵਿਚਕਾਰ ਬ੍ਰੇਕ ਦੇਣ ਨਾਲ ਮਸ਼ੀਨ ਦੀ ਉਮਰ ਵਧਦੀ ਹੈ।