ਰਿਪੋਰਟ ਮੁਤਾਬਕ, ਇਹ ਨਵੀਂ ਸੈਟਿੰਗ ਵ੍ਹਟਸਐਪ ਦੇ ਡਿਸਅਪੀਅਰਿੰਗ ਮੈਸੇਜ ਕੰਟਰੋਲਸ ਦੇ ਅੰਦਰ 'After reading' ਆਪਸ਼ਨ ਦੇ ਤੌਰ 'ਤੇ ਦਿਖਾਈ ਦਿੰਦੀ ਹੈ। ਇਹ ਯੂਜ਼ਰਜ਼ ਨੂੰ ਮੈਸੇਜ ਭੇਜਣ ਦੇ ਤੁਰੰਤ ਬਾਅਦ ਕਾਊਂਟਡਾਊਨ ਸ਼ੁਰੂ ਕਰਨ ਦੀ ਬਜਾਏ ਰਿਸੀਵਰ ਦੇ ਪੜ੍ਹਨ ਤੋਂ ਬਾਅਦ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਸਿਲੈਕਟ ਕਰਨ ਦਿੰਦੀ ਹੈ। ਯੂਜ਼ਰਜ਼ ਪੜ੍ਹਨ ਤੋਂ ਬਾਅਦ ਦਾ ਟਾਈਮਰ ਪੰਜ ਮਿੰਟ, ਇਕ ਘੰਟਾ ਜਾਂ 12 ਘੰਟਿਆਂ 'ਤੇ ਸੈੱਟ ਕਰ ਸਕਦੇ ਹਨ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: WhatsApp ਇੱਕ ਨਵੇਂ ਪ੍ਰਾਈਵੇਸੀ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਡਿਸਅਪੀਅਰਿੰਗ ਮੈਸੇਜ ਨੂੰ ਪੜ੍ਹਨ ਤੋਂ ਬਾਅਦ ਹਟਾਉਣ ਦੀ ਸਹੂਲਤ ਦਿੰਦਾ ਹੈ, ਨਾ ਕਿ ਸਿਰਫ਼ ਭੇਜੇ ਜਾਣ ਦੇ ਇੱਕ ਤੈਅ ਸਮੇਂ ਤੋਂ ਬਾਅਦ। ਇਹ ਫੀਚਰ ਪਹਿਲਾਂ ਵਟਸਐਪ ਦੇ ਐਂਡਰਾਇਡ ਬੀਟਾ ਵਰਜ਼ਨ ਵਿੱਚ ਦੇਖਿਆ ਗਿਆ ਸੀ ਅਤੇ ਹੁਣ ਇਸਨੂੰ ਕੁਝ iPhone ਬੀਟਾ ਟੈਸਟਰਸ ਦੇ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਇਹ ਰਿਸੀਵਰ ਦੁਆਰਾ ਮੈਸੇਜ ਖੋਲ੍ਹਣ ਤੋਂ ਬਾਅਦ ਉਹ ਕਿੰਨੀ ਦੇਰ ਤੱਕ ਦਿਖਾਈ ਦੇਵੇਗਾ, ਇਸ 'ਤੇ ਜ਼ਿਆਦਾ ਫਲੈਕਸੀਬਲ ਕੰਟਰੋਲ ਦਿੰਦਾ ਹੈ, ਜਦਕਿ ਅਨਰੀਡ ਮੈਸੇਜ 24 ਘੰਟਿਆਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਣਗੇ।
WABetaInfo ਦੀ ਇਕ ਬਲੌਗ ਪੋਸਟ ਮੁਤਾਬਕ, ਇਹ ਫੀਚਰ ਐਪਲ ਦੇ TestFlight ਪ੍ਰੋਗਰਾਮ ਜ਼ਰੀਏ ਵ੍ਹਟਸਐਪ ਬੀਟਾ iOS ਵਰਜ਼ਨ 26.19.10.72 ਚਲਾਉਣ ਵਾਲੇ ਕੁਝ ਯੂਜ਼ਰਜ਼ ਲਈ ਉਪਲਬਧ ਹੈ। ਵਾਈਡਰ ਰੋਲਆਊਟ ਤੋਂ ਪਹਿਲਾਂ ਐਪ ਸਟੋਰ ਵਰਜ਼ਨ ਵਾਲੇ ਕੁਝ ਸੀਮਤ ਯੂਜ਼ਰਜ਼ ਨੂੰ ਵੀ ਇਹ ਆਪਸ਼ਨ ਦਿਖ ਸਕਦਾ ਹੈ।
ਰਿਪੋਰਟ ਮੁਤਾਬਕ, ਇਹ ਨਵੀਂ ਸੈਟਿੰਗ ਵ੍ਹਟਸਐਪ ਦੇ ਡਿਸਅਪੀਅਰਿੰਗ ਮੈਸੇਜ ਕੰਟਰੋਲਸ ਦੇ ਅੰਦਰ 'After reading' ਆਪਸ਼ਨ ਦੇ ਤੌਰ 'ਤੇ ਦਿਖਾਈ ਦਿੰਦੀ ਹੈ। ਇਹ ਯੂਜ਼ਰਜ਼ ਨੂੰ ਮੈਸੇਜ ਭੇਜਣ ਦੇ ਤੁਰੰਤ ਬਾਅਦ ਕਾਊਂਟਡਾਊਨ ਸ਼ੁਰੂ ਕਰਨ ਦੀ ਬਜਾਏ ਰਿਸੀਵਰ ਦੇ ਪੜ੍ਹਨ ਤੋਂ ਬਾਅਦ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਸਿਲੈਕਟ ਕਰਨ ਦਿੰਦੀ ਹੈ। ਯੂਜ਼ਰਜ਼ ਪੜ੍ਹਨ ਤੋਂ ਬਾਅਦ ਦਾ ਟਾਈਮਰ ਪੰਜ ਮਿੰਟ, ਇਕ ਘੰਟਾ ਜਾਂ 12 ਘੰਟਿਆਂ 'ਤੇ ਸੈੱਟ ਕਰ ਸਕਦੇ ਹਨ। ਜੇਕਰ ਰਿਸੀਵਰ ਮੈਸੇਜ ਨਹੀਂ ਓਪਨ ਕਰਦਾ ਹੈ ਤਾਂ ਵ੍ਹਟਸਐਪ ਇਸਨੂੰ 24 ਘੰਟਿਆਂ ਦੇ ਬਾਅਦ ਆਟੋਮੈਟਿਕਲੀ ਹਟਾ ਦੇਵੇਗਾ।
ਇਹ ਫੀਚਰ ਵ੍ਹਟਸਐਪ ਦੇ ਮੌਜੂਦਾ ਡਿਸਅਪੀਅਰਿੰਗ ਮੈਸੇਜ ਸਿਸਟਮ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਜੋ ਫਿਲਹਾਲ 24 ਘੰਟੇ, 7 ਦਿਨ ਤੇ 90 ਦਿਨਾਂ ਦਾ ਟਾਈਮਰ ਦਿੰਦਾ ਹੈ। ਯੂਜ਼ਰਜ਼ ਇਨ੍ਹਾਂ ਸੈਟਿੰਗਸ ਨੂੰ ਇੰਡੀਵਿਜੁਅਲ ਚੈਟਸ 'ਤੇ ਲਾਗੂ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਸਾਰੀਆਂ ਨਵੀਆਂ ਗੱਲਬਾਤਾਂ ਲਈ ਡਿਫਾਲਟ ਦੇ ਤੌਰ 'ਤੇ ਇਨੇਬਲ ਕਰ ਸਕਦੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਵਾਂ ਟਾਈਮਰ ਆਪਸ਼ਨਲ ਦੱਸਿਆ ਜਾ ਰਿਹਾ ਹੈ ਤੇ ਇਸਨੂੰ ਮੈਨੂਅਲੀ ਚਾਲੂ ਕਰਨਾ ਹੋਵੇਗਾ ਅਤੇ ਜਦੋਂ ਤਕ ਯੂਜ਼ਰਜ਼ ਇਸ ਫੀਚਰ ਨੂੰ ਇਨੇਬਲ ਨਹੀਂ ਕਰਦੇ ਉਦੋਂ ਤਕ ਮੌਜੂਦਾ ਚੈਟਸ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਨਗੀਆਂ।
ਪੋਸਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੈਂਡਰ ਦੀ ਮੈਸੇਜ ਕਾਪੀ ਸਿਲੈਕਟ ਕੀਤੇ ਗਏ ਟਾਈਮਰ ਦੇ ਮੁਤਾਬਕ ਡਿਲੀਟ ਹੋ ਸਕਦੀ ਹੈ ਜਦਕਿ ਰਿਸੀਵਰ ਦਾ ਕਾਊਂਟਡਾਊਨ ਮੈਸੇਜ ਪੜ੍ਹਨ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਵ੍ਹਟਸਐਪ ਨੇ ਅਜੇ ਇਹ ਐਲਾਨ ਨਹੀਂ ਕੀਤਾ ਹੈ ਕਿ ਇਹ ਫੀਚਰ ਸਾਰੇ ਯੂਜ਼ਰਜ਼ ਲਈ ਕਦੋਂ ਉਪਲਬਧ ਹੋਵੇਗਾ ਪਰ ਆਉਣ ਵਾਲੇ ਹਫ਼ਤਿਆਂ 'ਚ ਇਸਦੇ ਹੋਰ ਜ਼ਿਆਦਾ ਬੀਟਾ ਟੈਸਟਰਜ਼ ਤਕ ਪਹੁੰਚਣ ਦੀ ਉਮੀਦ ਹੈ।