ਬੱਚਿਆਂ ਦੀ WhatsApp ਵਰਤੋਂ 'ਤੇ ਮਾਪਿਆਂ ਦੀ ਹੋਵੇਗੀ ਨਜ਼ਰ: ਨਵੇਂ Parental Control ਫੀਚਰ ਨਾਲ ਵਧੇਗੀ ਸੁਰੱਖਿਆ; ਜਾਣੋ ਕਿਵੇਂ ਕਰੇਗਾ ਕੰਮ
ਵਟਸਐਪ (WhatsApp) ਮਾਪਿਆਂ ਦੇ ਕੰਟਰੋਲ (Parental Control) ਅਤੇ ਸੈਕੰਡਰੀ ਅਕਾਊਂਟਸ ਦੇ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਬਾਰੇ ਪਹਿਲਾਂ ਵੀ ਕੁਝ ਜਾਣਕਾਰੀ ਸਾਹਮਣੇ ਆਈ ਸੀ ਕਿ ਕੰਪਨੀ ਨਾਬਾਲਗਾਂ ਲਈ ਸੀਮਤ ਫੀਚਰਾਂ ਵਾਲੇ 'ਰਿੜਕਿਟਡ ਅਕਾਊਂਟਸ' ਤਿਆਰ ਕਰ ਰਹੀ ਹੈ। ਐਂਡਰਾਇਡ ਲਈ ਵਟਸਐਪ ਦੇ ਤਾਜ਼ਾ ਬੀਟਾ ਵਰਜ਼ਨ 2.26.3.6 ਤੋਂ ਹੁਣ ਸਪੱਸ਼ਟ ਜਾਣਕਾਰੀ ਮਿਲੀ ਹੈ ਕਿ ਇਹ ਸਿਸਟਮ ਕਿਵੇਂ ਕੰਮ ਕਰੇਗਾ।
Publish Date: Sun, 25 Jan 2026 08:35 AM (IST)
Updated Date: Sun, 25 Jan 2026 08:37 AM (IST)

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਵਟਸਐਪ (WhatsApp) ਮਾਪਿਆਂ ਦੇ ਕੰਟਰੋਲ (Parental Control) ਅਤੇ ਸੈਕੰਡਰੀ ਅਕਾਊਂਟਸ ਦੇ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਬਾਰੇ ਪਹਿਲਾਂ ਵੀ ਕੁਝ ਜਾਣਕਾਰੀ ਸਾਹਮਣੇ ਆਈ ਸੀ ਕਿ ਕੰਪਨੀ ਨਾਬਾਲਗਾਂ ਲਈ ਸੀਮਤ ਫੀਚਰਾਂ ਵਾਲੇ 'ਰਿੜਕਿਟਡ ਅਕਾਊਂਟਸ' ਤਿਆਰ ਕਰ ਰਹੀ ਹੈ। ਐਂਡਰਾਇਡ ਲਈ ਵਟਸਐਪ ਦੇ ਤਾਜ਼ਾ ਬੀਟਾ ਵਰਜ਼ਨ 2.26.3.6 ਤੋਂ ਹੁਣ ਸਪੱਸ਼ਟ ਜਾਣਕਾਰੀ ਮਿਲੀ ਹੈ ਕਿ ਇਹ ਸਿਸਟਮ ਕਿਵੇਂ ਕੰਮ ਕਰੇਗਾ।
ਮਾਪੇ PIN ਰਾਹੀਂ ਕਰ ਸਕਣਗੇ ਕੰਟਰੋਲ
ਫੀਚਰ ਟ੍ਰੈਕਰ 'WABetaInfo' ਦੀ ਰਿਪੋਰਟ ਅਨੁਸਾਰ, ਇਸ ਫੀਚਰ ਦਾ ਮਕਸਦ ਮਾਪਿਆਂ ਨੂੰ ਉਨ੍ਹਾਂ ਬੱਚਿਆਂ ਲਈ ਵਟਸਐਪ ਅਕਾਊਂਟ ਬਣਾਉਣ ਅਤੇ ਪ੍ਰਬੰਧਿਤ ਕਰਨ ਦੀ ਸਹੂਲਤ ਦੇਣਾ ਹੈ, ਜੋ ਜਾਂ ਤਾਂ ਘੱਟ ਉਮਰ ਦੇ ਹਨ ਜਾਂ ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਸੀਮਤ ਪਹੁੰਚ ਦੀ ਲੋੜ ਹੈ। ਇਹ ਅਕਾਊਂਟ ਸਿਰਫ਼ ਸੇਵ ਕੀਤੇ ਹੋਏ ਸੰਪਰਕਾਂ (Contacts) ਤੱਕ ਹੀ ਗੱਲਬਾਤ ਨੂੰ ਸੀਮਤ ਰੱਖਣਗੇ।
ਇੰਝ ਹੋਵੇਗਾ ਸੈੱਟਅੱਪ:
ਮਾਪਿਆਂ ਨੂੰ ਆਪਣੇ ਅਕਾਊਂਟ ਨਾਲ ਬੱਚੇ ਦੇ ਅਕਾਊਂਟ ਨੂੰ ਜੋੜਨ ਲਈ ਇੱਕ QR ਕੋਡ ਸਕੈਨ ਕਰਨਾ ਪਵੇਗਾ।
ਇਸ ਤੋਂ ਬਾਅਦ ਛੇ ਅੰਕਾਂ ਦਾ ਇੱਕ Primary PIN ਬਣਾਉਣਾ ਹੋਵੇਗਾ।
ਇਹ PIN ਸੈਕੰਡਰੀ ਅਕਾਊਂਟ ਵਿੱਚ ਕੋਈ ਵੀ ਜ਼ਰੂਰੀ ਬਦਲਾਅ ਕਰਨ ਜਾਂ ਕਿਸੇ ਅਣਅਧਿਕਾਰਤ ਬਦਲਾਅ ਨੂੰ ਰੋਕਣ ਲਈ ਜ਼ਰੂਰੀ ਹੋਵੇਗਾ।
ਕੀ ਹੋਣਗੀਆਂ ਪਾਬੰਦੀਆਂ?
ਅਪਡੇਟਸ ਟੈਬ ਨਹੀਂ ਹੋਵੇਗੀ: ਬੱਚਿਆਂ ਦੇ ਅਕਾਊਂਟ ਵਿੱਚ 'ਅਪਡੇਟਸ ਟੈਬ' (ਚੈਨਲ ਅਤੇ ਬ੍ਰੌਡਕਾਸਟ ਕੰਟੈਂਟ) ਤੱਕ ਪਹੁੰਚ ਨਹੀਂ ਹੋਵੇਗੀ।
ਚੈਟ ਲੌਕ ਨਹੀਂ ਮਿਲੇਗਾ: ਬੱਚੇ ਆਪਣੀਆਂ ਗੱਲਾਂ ਨੂੰ ਚੈਟ ਲੌਕ ਰਾਹੀਂ ਲੁਕਾ ਨਹੀਂ ਸਕਣਗੇ, ਤਾਂ ਜੋ ਮਾਪੇ ਡਿਵਾਈਸ ਲੈਵਲ 'ਤੇ ਜਾਂਚ ਕਰ ਸਕਣ।
ਨਵੇਂ ਸੰਪਰਕਾਂ ਦੀ ਜਾਣਕਾਰੀ: ਜੇਕਰ ਬੱਚਾ ਕੋਈ ਨਵਾਂ ਕੰਟੈਕਟ ਜੋੜਦਾ ਹੈ, ਤਾਂ ਮਾਪਿਆਂ ਨੂੰ ਇਸ ਦੀ ਸੂਚਨਾ ਮਿਲੇਗੀ।
ਪ੍ਰਾਈਵੇਸੀ ਰਹੇਗੀ ਬਰਕਰਾਰ
ਹਾਲਾਂਕਿ ਮਾਪੇ ਬੱਚੇ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਣਗੇ, ਪਰ ਉਹ ਬੱਚੇ ਦੇ ਮੈਸੇਜ ਜਾਂ ਕਾਲਾਂ ਨਹੀਂ ਸੁਣ/ਪੜ੍ਹ ਸਕਣਗੇ। ਵਟਸਐਪ ਦਾ End-to-End Encryption ਪਹਿਲਾਂ ਵਾਂਗ ਹੀ ਸੁਰੱਖਿਅਤ ਰਹੇਗਾ। ਜਦੋਂ ਬੱਚਾ ਵਟਸਐਪ ਦੀਆਂ ਸ਼ਰਤਾਂ ਮੁਤਾਬਕ ਨਿਰਧਾਰਿਤ ਉਮਰ ਦਾ ਹੋ ਜਾਵੇਗਾ, ਤਾਂ ਇਹ ਅਕਾਊਂਟ ਆਪਣੇ ਆਪ ਇੱਕ ਸਾਧਾਰਨ (Full feature) ਪ੍ਰੋਫਾਈਲ ਵਿੱਚ ਬਦਲ ਜਾਵੇਗਾ।