WhatsApp ਸਮੇਂ-ਸਮੇਂ 'ਤੇ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਹਾਲ ਹੀ ਵਿੱਚ ਕੰਪਨੀ ਨੂੰ iPhone ਵਰਤਣ ਵਾਲਿਆਂ ਲਈ Multi-Account ਫੀਚਰ ਦੀ ਟੈਸਟਿੰਗ ਕਰਦੇ ਹੋਏ ਦੇਖਿਆ ਗਿਆ ਸੀ।

ਤਕਨਾਲੋਜੀ ਡੈਸਕ, ਨਵੀਂ ਦਿੱਲੀ : WhatsApp ਸਮੇਂ-ਸਮੇਂ 'ਤੇ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਹਾਲ ਹੀ ਵਿੱਚ ਕੰਪਨੀ ਨੂੰ iPhone ਵਰਤਣ ਵਾਲਿਆਂ ਲਈ Multi-Account ਫੀਚਰ ਦੀ ਟੈਸਟਿੰਗ ਕਰਦੇ ਹੋਏ ਦੇਖਿਆ ਗਿਆ ਸੀ। ਇਸੇ ਦੌਰਾਨ ਹੁਣ ਕੰਪਨੀ Android ਵਰਤਣ ਵਾਲਿਆਂ ਲਈ ਵੀ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜਿਸ ਨਾਲ ਗਰੁੱਪ ਵਿੱਚ ਗੱਲਬਾਤ ਹੋਰ ਵੀ ਜ਼ਿਆਦਾ ਆਸਾਨ ਹੋ ਜਾਵੇਗੀ। ਜੀ ਹਾਂ, ਜੇਕਰ ਤੁਸੀਂ ਕਈ ਵੱਡੇ WhatsApp ਗਰੁੱਪਾਂ ਦਾ ਹਿੱਸਾ ਹੋ ਅਤੇ ਅਕਸਰ ਇਹ ਗੱਲ ਭੁੱਲ ਜਾਂਦੇ ਹੋ ਕਿ ਇਹ ਕੌਣ ਹੈ ਅਤੇ ਕੀ ਕਰਦਾ ਹੈ ਤਾਂ ਜਲਦੀ ਹੀ ਕੰਪਨੀ ਤੁਹਾਡੀ ਇਸ ਪਰੇਸ਼ਾਨੀ ਨੂੰ ਖਤਮ ਕਰਨ ਜਾ ਰਹੀ ਹੈ।
WhatsApp ਦਾ ਨਵਾਂ Group-Member Tags ਫੀਚਰ
ਦਰਅਸਲ, WhatsApp ਆਪਣੇ ਯੂਜ਼ਰਸ ਲਈ ਇੱਕ ਨਵਾਂ Group-Member Tags ਫੀਚਰ ਲਿਆਉਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਗਰੁੱਪ ਦੇ ਮੈਂਬਰ ਆਪਣੇ ਨਾਮ ਦੇ ਨਾਲ ਇੱਕ ਛੋਟਾ ਜਿਹਾ ਨਿੱਜੀ ਟੈਗ (Personal Tag) ਵੀ ਐਡ ਕਰ ਸਕਣਗੇ। ਹਾਲਾਂਕਿ, ਇਹ ਫੀਚਰ ਅਜੇ Android ਦੇ ਬੀਟਾ ਵਰਜ਼ਨ ਵਿੱਚ ਕੁਝ ਚੁਣੇ ਹੋਏ ਯੂਜ਼ਰਸ ਲਈ ਹੀ ਉਪਲਬਧ ਹੈ।
WABetaInfo ਦੀ ਰਿਪੋਰਟ ਅਨੁਸਾਰ, ਇਸ ਨੂੰ WhatsApp Beta for Android ਵਰਜ਼ਨ 2.25.17.42 ਵਿੱਚ ਦੇਖਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ 30 ਅੱਖਰਾਂ ਤੱਕ ਦਾ ਕਸਟਮ ਟੈਗ ਐਡ ਕਰ ਸਕਣਗੇ, ਜਿਵੇਂ ਕਿ ਤੁਸੀਂ ਇੱਥੇ Coach, Project Manager, Moderator ਜਾਂ ਫਿਰ ਕੋਈ ਵੀ ਪਛਾਣ ਰੱਖ ਸਕਦੇ ਹੋ।
ਕਿਵੇਂ ਕੰਮ ਕਰੇਗਾ ਇਹ ਫੀਚਰ ?
ਦੱਸ ਦੇਈਏ ਕਿ ਇਹ ਟੈਗ ਪੂਰੀ ਤਰ੍ਹਾਂ ਨਾਲ ਵਿਕਲਪਿਕ (Optional) ਹੋਣ ਵਾਲਾ ਹੈ ਅਤੇ ਇਸ ਨੂੰ ਸਿਰਫ ਉਹ ਯੂਜ਼ਰ ਹੀ ਕੰਟਰੋਲ ਕਰ ਸਕੇਗਾ, ਜਿਸ ਨੇ ਇਸ ਨੂੰ ਸੈੱਟ ਕੀਤਾ ਹੈ। ਇਸ ਵਿੱਚ ਗਰੁੱਪ ਐਡਮਿਨ (Group Admin) ਦਾ ਕੋਈ ਰੋਲ ਨਹੀਂ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਇਹ ਟੈਗ ਕਿਸੇ ਅਹੁਦੇ ਜਾਂ ਪਾਵਰ ਨੂੰ ਨਹੀਂ ਦਿਖਾਏਗਾ, ਬਲਕਿ ਸਿਰਫ ਪਛਾਣ ਦੱਸਣ ਦਾ ਹੀ ਕੰਮ ਕਰੇਗਾ।
WABetaInfo ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਿਆ ਹੈ ਕਿ ਯੂਜ਼ਰਸ ਆਪਣੇ ਇਸ ਟੈਗ ਨੂੰ ਕਦੇ ਵੀ ਬਣਾ (Create), ਸੰਪਾਦਿਤ (Edit) ਜਾਂ ਮਿਟਾ (Delete) ਵੀ ਕਰ ਸਕਣਗੇ। ਹਾਲਾਂਕਿ ਇਸ ਵਿੱਚ ਕੁਝ ਸੀਮਾਵਾਂ (Limits) ਰੱਖੀਆਂ ਗਈਆਂ ਹਨ। ਟੈਗ ਵਿੱਚ ਕੋਈ ਖਾਸ ਚਿੰਨ੍ਹ (Special Symbol), ਲਿੰਕ (Link) ਜਾਂ ਤਸਦੀਕ ਨਿਸ਼ਾਨ (Verification Mark) ਨਹੀਂ ਲੱਗੇਗਾ ਤਾਂ ਜੋ ਗਲਤ ਵਰਤੋਂ ਅਤੇ ਨਕਲ ਤੋਂ ਬਚਿਆ ਜਾ ਸਕੇ।