ਕਾਫੀ ਲੋਕਾਂ ਲਈ ਫੀਚਰ ਨਵਾਂ ਹੋ ਸਕਦਾ ਹੈ ਜਾਂ ਬਹੁਤ ਸਾਰੇ ਯੂਜ਼ਰ ਅਜਿਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ ਤੇ ਉਹ ਇਸ ਦਾ ਇਸਤੇਮਾਲ ਕਰਨਾ ਨਾ ਜਾਣਦੇ ਹੋਣ। ਇਸ ਲਈ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ, ਇਸ ਫੀਚਰ ਦੇ ਇਸਤੇਮਾਲ ਬਾਰੇ ਅਤੇ ਇਸ ਨੂੰ ਕਿਵੇਂ ਐਕਟਿਵ ਜਾਂ ਬੰਦ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ, ਟੈੱਕ ਡੈਸਕ : WhatsApp News : ਦੁਨੀਆਭਰ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ WhatsApp ਅਕਸਰ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਤੇ ਅਪਡੇਟ ਲਿਆਉਂਦਾ ਰਹਿੰਦਾ ਹੈ ਜਿਸ ਨਾਲ ਯੂਜ਼ਰ ਦਾ ਇਨ-ਐਪ ਐਕਸਪੀਰੀਅੰਸ ਕਾਫੀ ਬਿਹਤਰ ਹੋ ਜਾਂਦਾ ਹੈ। ਐਪ ਕਾਫੀ ਸਮਾਂ ਪਹਿਲਾਂ ਤੋਂ ਇਕ ਖਾਸ ਤੇ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਸੀ ਜਿਸ ਨੂੰ ਹੁਣ ਐਪ 'ਚ ਅਧਿਕਾਰਤ ਤੌਰ 'ਤੇ ਅਪਡੇਟ ਕਰ ਦਿੱਤਾ ਗਿਆ ਹੈ। ਇਸ ਫੀਚਰ ਦਾ ਨਾਂ ਹੈ Disappearning ਮੈਸੇਜ। ਇਸ ਫੀਚਰ ਜ਼ਰੀਏ ਐਪ 'ਚ ਭੇਜੇ ਗਏ ਮੈਸੇਜ ਕੁਝ ਟਾਈਮ ਬਾਅਦ ਆਪਣੇ-ਆਪ ਗਾਇਬ ਹੋ ਜਾਂਦੇ ਹਨ ਜਿਸ ਨਾਲ ਯੂਜ਼ਰ ਆਪਣੇ ਹਿਸਾਬ ਨਾਲ ਟਰਨ ਆਨ ਜਾਂ ਟਰਨ ਆਫ ਕਰ ਸਕਦੇ ਹਨ।
Disappearning ਮੈਸੇਜ ਫੀਚਰ ਨੂੰ ਪਹਿਲਾਂ ਸਿਰਫ਼ ਕੁਝ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਸੀ ਪਰ ਹੁਣ ਇਹ ਹੌਲੀ-ਹੌਲੀ ਸਾਰੇ ਯੂਜ਼ਰਜ਼ ਦੇ ਐਪ 'ਚ ਅਪਡੇਟ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਫੀ ਲੋਕਾਂ ਲਈ ਫੀਚਰ ਨਵਾਂ ਹੋ ਸਕਦਾ ਹੈ ਜਾਂ ਬਹੁਤ ਸਾਰੇ ਯੂਜ਼ਰ ਅਜਿਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ ਤੇ ਉਹ ਇਸ ਦਾ ਇਸਤੇਮਾਲ ਕਰਨਾ ਨਾ ਜਾਣਦੇ ਹੋਣ। ਇਸ ਲਈ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ, ਇਸ ਫੀਚਰ ਦੇ ਇਸਤੇਮਾਲ ਬਾਰੇ ਅਤੇ ਇਸ ਨੂੰ ਕਿਵੇਂ ਐਕਟਿਵ ਜਾਂ ਬੰਦ ਕੀਤਾ ਜਾ ਸਕਦਾ ਹੈ।
ਐਪਲੀਕੇਸ਼ਨ ਰਾਹੀਂ ਆਪਣੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੈਟਿੰਗ ਤੁਹਾਡੇ ਪਹਿਲਾਂ ਭੇਜੇ ਗਏ ਤੇ ਚੈਟ 'ਚ ਰਿਸੀਵ ਮੈਸੇਜ ਨੂੰ ਪ੍ਰਭਾਵਿਤ ਨਹੀਂ ਕਰੇਗੀ। ਇਕ ਪਰਸਨਲ ਚੈਟ 'ਚ ਜਾਂ ਤਾਂ ਯੂਜ਼ਰ ਗ਼ਾਇਬ ਹੋਣ ਵਾਲੇ ਸੰਦੇਸ਼ਾਂ ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ। ਜਿਵੇਂ ਹੀ ਤੁਸੀਂ ਇਕ ਵਾਰ ਡਿਸਅਪਿਅਰਿੰਗ ਮੈਸੇਜ ਨੂੰ ਇਨੇਬਲ ਕਰ ਦਿਓਗੇ, ਪਰਸਨਲ ਜਾਂ ਗਰੁੱਪ ਚੈਟ 'ਚ ਭੇਜੇ ਗਏ ਮੈਸੇਜ 7 ਦਿਨਾਂ ਬਾਅਦ ਗ਼ਾਇਬ ਹੋ ਜਾਣਗੇ।
ਜਦਕਿ ਗਰੁੱਪ ਚੈਟ 'ਚ ਕੋਈ ਵੀ ਗਰੁੱਪ ਪਾਰਟੀਸਿਪੈਂਟ ਡਿਸਅਪੀਅਰਿੰਗ ਮੈਸੇਜ ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ। ਹਾਲਾਂਕਿ ਇਕ ਗਰੁੱਪ ਐਡਮਿਨ ਗਰੁੱਪ ਸੈਟਿੰਗਜ਼ ਨੂੰ ਬਦਲ ਸਕਦਾ ਹੈ ਤਾਂ ਜੋ ਸਿਰਫ਼ ਐਡਮਿਨ ਹੀ ਗ਼ਾਇਬ ਹੋਣ ਵਾਲੇ ਮੈਸੇਜ ਨੂੰ ਚਾਲੂ ਜਾਂ ਬੰਦ ਕਰ ਸਕਣ। ਨਾਲ ਹੀ ਜੇਕਰ ਕੋਈ ਯੂਜ਼ਰ ਸੱਤ ਦਿਨਾਂ ਦੀ ਮਿਆਦ 'ਚ WhatsApp ਨਹੀਂ ਖੋਲ੍ਹਦਾ ਹੈ ਤਾਂ ਮੈਸੇਜ ਗ਼ਾਇਬ ਹੋ ਜਾਵੇਗਾ। ਹਾਲਾਂਕਿ WhatsApp ਦੇ ਓਪਨ ਹੋਣ 'ਤੇ ਮੈਸੇਜ ਦਾ ਪ੍ਰੀਵਿਊ ਨੋਟੀਫਿਕੇਸ਼ਨ 'ਚ ਦਿਖਾਈ ਦੇ ਸਕਦਾ ਹੈ। ਜੇਕਰ ਕੋਈ ਯੂਜ਼ਰ ਕਿਸੇ ਮੈਸੇਜ ਦੇ ਗ਼ਾਇਬੇ ਹੋਣ ਤੋਂ ਪਹਿਲਾਂ ਬੈਕਅਪ ਬਣਾਉਂਦਾ ਹੈ ਤਾਂ ਗ਼ਾਇਬ ਹੋਣ ਵਾਲੇ ਮੈਸੇਜ ਨੂੰ ਵੀ ਬੈਕਅਪ 'ਚ ਸ਼ਾਮਲ ਕੀਤਾ ਜਾਵੇਗਾ।
WhatsApp ਚੈਟ ਖੋਲ੍ਹੋ
ਕੰਟੈਕਟ ਦਾ ਨਾਂ ਟੈਪ ਕਰੋ।
Disappearning messages 'ਤੇ ਟੈਪ ਕਰੋ।
ਫਿਰ CONTINUE 'ਤੇ ਟੈਪ ਕਰੋ ਤੇ On ਨੂੰ ਸਿਲੈਕਟ ਕਰੋ।
WhatsApp ਚੈਟ ਖੋਲ੍ਹੋ।
ਕੰਟੈਕਟ ਦਾ ਨਾਂ ਟੈਪ ਕਰੋ।
ਗ਼ਾਇਬ ਹੋਣ ਵਾਲੇ ਸੁਨੇਹੇ ਟੈਪ ਕਰੋ।
ਫਿਰ CONTINUE 'ਤੇ ਟੈਪ ਕਰੋ ਤੇ OFF ਨੂੰ ਸਿਲੈਕਟ ਕਰੋ।