Electric Vehicle ਖਰੀਦਦੇ ਸਮੇਂ ਗ੍ਰੇਡੇਬਿਲਟੀ ਜ਼ਰੂਰ ਕਰੋ ਚੈੱਕ, ਸਮਝ ਲਓ ਆਸਾਨ ਤਰੀਕਾ
Electric Vehicle : ਕੋਈ ਵੀ ਵਾਹਨ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਗ੍ਰੇਡੇਬਿਲਟੀ ਦੀ ਜਾਂਚ ਕਰਨੀ ਚਾਹੀਦੀ ਹੈ, ਜੇਕਰ ਤੁਸੀਂ ਪਹਾੜੀ ਜਾਂ ਊਬੜ-ਖਾਬੜ ਥਾਵਾਂ 'ਤੇ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਘੱਟ ਗ੍ਰੇਡੇਬਿਲਟੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Publish Date: Sat, 12 Nov 2022 02:02 PM (IST)
Updated Date: Sat, 12 Nov 2022 05:06 PM (IST)
Electric Vehicle : ਨਵੀਂ ਦਿੱਲੀ, ਆਟੋ ਡੈਸਕ : ਅਸੀਂ ਕਾਰ ਖਰੀਦਣ 'ਤੇ ਲੱਖਾਂ ਰੁਪਏ ਖਰਚ ਕਰਦੇ ਹਾਂ। ਇਸ ਲਈ ਕਾਰ ਲੈਣ ਤੋਂ ਪਹਿਲਾਂ ਸਾਨੂੰ ਕਈ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬਾਅਦ 'ਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਸਭ ਤੋਂ ਜ਼ਰੂਰੀ ਹੈ ਗ੍ਰੇਡੇਬਿਲਟੀ ਨੂੰ ਚੈੱਕ ਕਰਨਾ। ਕੋਈ ਵੀ ਵਾਹਨ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਗ੍ਰੇਡੇਬਿਲਟੀ ਦੀ ਜਾਂਚ ਕਰਨੀ ਚਾਹੀਦੀ ਹੈ, ਜੇਕਰ ਤੁਸੀਂ ਪਹਾੜੀ ਜਾਂ ਊਬੜ-ਖਾਬੜ ਥਾਵਾਂ 'ਤੇ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਘੱਟ ਗ੍ਰੇਡੇਬਿਲਟੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਵੇਂ ਚੈੱਕ ਕਰੀਏ ਗ੍ਰੇਡੇਬਿਲਟੀ ਦੀ ਜਾਂਚ ?
ਜ਼ਿਆਦਾਤਰ ਲੋਕ ਵਾਹਨ ਦੀ ਦਿੱਖ ਅਤੇ ਡਿਜ਼ਾਈਨ ਨੂੰ ਦੇਖ ਕੇ ਖਰੀਦਦੇ ਹਨ ਤੇ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ 'ਤੇ ਇਕ ਨਜ਼ਰ ਹੀ ਮਾਰਦੇ ਹਨ, ਪਰ ਬਹੁਤ ਘੱਟ ਲੋਕ ਹਨ ਜੋ ਕਾਰ ਦੀ ਗ੍ਰੇਡੇਬਿਲਟੀ ਬਾਰੇ ਜਾਣਕਾਰੀ ਲੈਂਦੇ ਹਨ। ਦਰਅਸਲ ਇਸ ਨਾਲ ਤੁਹਾਨੂੰ ਕਾਰ ਦੀ ਸਮਰੱਥਾ ਬਾਰੇ ਜਾਣਕਾਰੀ ਮਿਲਦੀ ਹੈ। ਇੰਨਾ ਹੀ ਨਹੀਂ ਇਹ ਕਾਰ ਕਿੰਨੀ ਉਚਾਈ ਤਕ ਚੜ੍ਹ ਸਕਦੀ ਹੈ, ਇਸ ਦੀ ਜਾਣਕਾਰੀ ਗ੍ਰੇਡੇਬਿਲਟੀ ਤੋਂ ਹੀ ਮਿਲਦੀ ਹੈ। ਕਾਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ।
ਕਾਰ ਨੂੰ ਖ਼ੁਦ ਚਲਾ ਕੇ ਕਰੋ ਚੈੱਕ
ਸਭ ਤੋਂ ਵਧੀਆ ਤਰੀਕੇ ਨਾਲ ਤੁਹਾਨੂੰ ਕਾਰ ਨੂੰ ਖੁਦ ਚਲਾ ਕੇ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਕਾਰ ਵਿਚ ਜੋ ਵੀ ਕਮੀ ਹੋਵੇ, ਤੁਸੀਂ ਪਹਿਲਾਂ ਹੀ ਉਸ ਨੂੰ ਠੀਕ ਕਰਵਾ ਸਕੋ। ਇਸ ਤੋਂ ਇਲਾਵਾ ਇਸ ਟੈਸਟਿੰਗ ਦੌਰਾਨ ਕਾਰ 'ਚ ਸਿਰਫ 2 ਲੋਕ ਹੀ ਬੈਠ ਸਕਦੇ ਹਨ।
100% ਗ੍ਰੇਡੇਬਿਲਟੀ ਦਾ ਕੀ ਮਤਲਬ ਹੁੰਦਾ ਹੈ?
ਜੇਕਰ ਤੁਹਾਡੀ ਕਾਰ ਦੀ ਗ੍ਰੇਡੇਬਿਲਟੀ 20% ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਸਾਨੀ ਨਾਲ ਆਪਣੀ ਕਾਰ ਨੂੰ 11.31° ਦੀ ਉਚਾਈ ਤਕ ਵਧਾ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਹਾਡੀ ਕਾਰ ਦੀ ਗ੍ਰੇਡੇਬਿਲਟੀ 100% ਹੈ ਤਾਂ ਤੁਹਾਡੀ ਕਾਰ 45 ਡਿਗਰੀ ਦੀ ਉਚਾਈ ਤਕ ਚੜ੍ਹ ਸਕਦੀ ਹੈ। ਤੁਸੀਂ ਇਸ ਨੂੰ ਸੌਖੀ ਭਾਸ਼ਾ ਵਿਚ ਸਮਝਦੇ ਹੋ ਤਾਂ ਤੁਸੀਂ ਬਿਨਾਂ ਰੁਕੇ ਇਸ 'ਤੇ ਚੜ੍ਹ ਸਕਦੇ ਹੋ।