Vivo ਨੇ X300 Ultra Photographer Kit ਵੀ ਪੇਸ਼ ਕੀਤੀ ਹੈ ਜਿਸ ਵਿਚ ਵਾਧੂ ਲੈਨਜ਼ ਸ਼ਾਮਲ ਹਨ ਤੇ ਇਸਦੀ ਕੀਮਤ 2,09,999 ਰੁਪਏ ਹੈ। ਗਾਹਕ ਕਾਰਡ ਟ੍ਰਾਂਜੈਕਸ਼ਨ 'ਤੇ 10 ਫੀਸਦੀ ਇੰਸਟੈਂਟ ਕੈਸ਼ਬੈਕ ਤੇ ਇਕ ਸਾਲ ਦੀ ਫ੍ਰੀ ਐਕਸਟੈਂਡਡ ਵਾਰੰਟੀ ਦਾ ਫਾਇਦਾ ਉਠਾ ਸਕਦੇ ਹਨ। ਇਹ ਫੋਨ 14 ਮਈ ਤੋਂ ਵਿਕਰੀ ਲਈ ਉਪਲਬਧ ਹੋਵੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo X300 Ultra ਬੁੱਧਵਾਰ ਨੂੰ ਭਾਰਤ 'ਚ ਲਾਂਚ ਹੋ ਗਿਆ ਹੈ ਜੋ ਚੀਨ ਵਿਚ ਇਸ ਦੇ ਡੈਬਿਊ ਤੋਂ ਇਕ ਮਹੀਨੇ ਤੋਂ ਥੋੜ੍ਹਾ ਵੱਧ ਸਮੇਂ ਬਾਅਦ ਆਇਆ ਹੈ। ਇਸ ਹੈਂਡਸੈੱਟ ਨੂੰ Vivo X300 FE ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ 144Hz ਰਿਫ੍ਰੈਸ਼ ਰੇਟ ਵਾਲੀ 6.82-ਇੰਚ ਦੀ AMOLED ਸਕ੍ਰੀਨ ਦਿੱਤੀ ਗਈ ਹੈ। ਦੇਸ਼ ਵਿਚ Vivo ਦੇ ਫਲੈਗਸ਼ਿਪ ਸਮਾਰਟਫੋਨ ਲਾਈਨਅੱਪ 'ਚ ਸਭ ਤੋਂ ਟਾਪ ਮਾਡਲ ਵਜੋਂ ਪੇਸ਼ ਕੀਤੇ ਗਏ X300 Ultra 'ਚ ਕੁਆਲਕਾਮ ਦਾ ਫਲੈਗਸ਼ਿਪ Snapdragon 8 Elite Gen 5 ਚਿੱਪ ਦਿੱਤਾ ਗਿਆ ਹੈ। ਸਮਾਰਟਫੋਨ ਨਿਰਮਾਤਾ ਨੇ Vivo X300 Ultra ਨੂੰ ਐਡਵਾਂਸ ਟੈਲੀਫੋਟੋ ਸਮਰੱਥਾ ਵਾਲੇ 200-ਮੈਗਾਪਿਕਸਲ ਦੇ Zeiss ਕੈਮਰਾ ਸਿਸਟਮ ਨਾਲ ਲੈਸ ਕੀਤਾ ਹੈ ਅਤੇ ਹੈਂਡਸੈੱਟ ਵਿੱਚ 6,600mAh ਦੀ ਬੈਟਰੀ ਵੀ ਹੈ।
ਭਾਰਤ 'ਚ Vivo X300 Ultra ਦੀ ਕੀਮਤ 16GB RAM ਅਤੇ 512GB ਆਨਬੋਰਡ ਸਟੋਰੇਜ ਵਾਲੇ ਇੱਕੋ-ਇੱਕ ਵੇਰੀਐਂਟ ਲਈ 1,59,999 ਰੁਪਏ ਤੈਅ ਕੀਤੀ ਗਈ ਹੈ। ਇਹ ਹੈਂਡਸੈੱਟ ਐਕਲਿਪਸ ਬਲੈਕ ਅਤੇ ਵਿਕਟਰੀ ਗ੍ਰੀਨ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਗਿਆ ਹੈ। Vivo Zeiss Telephoto Extender Gen 2 Ultra (400mm ਦੇ ਬਰਾਬਰ) ਦੀ ਕੀਮਤ 27,999 ਰੁਪਏ ਹੈ, ਜਦਕਿ Vivo Imaging Grip Kit ਦੀ ਕੀਮਤ 11,999 ਰੁਪਏ ਹੈ।
ਲਾਂਚ ਆਫਰਾਂ ਦੇ ਹਿੱਸੇ ਵਜੋਂ ਗਾਹਕ Vivo X300 Ultra, Telephoto Extender Gen 2 Ultra ਅਤੇ Imaging Grip Kit ਨੂੰ ਇਕ ਕੰਬਾਈਂਡ ਬੰਡਲ ਵਜੋਂ 1,95,997 ਰੁਪਏ 'ਚ ਲੈ ਸਕਦੇ ਹਨ। Vivo ਨੇ X300 Ultra Photographer Kit ਵੀ ਪੇਸ਼ ਕੀਤੀ ਹੈ ਜਿਸ ਵਿਚ ਵਾਧੂ ਲੈਨਜ਼ ਸ਼ਾਮਲ ਹਨ ਤੇ ਇਸਦੀ ਕੀਮਤ 2,09,999 ਰੁਪਏ ਹੈ। ਗਾਹਕ ਕਾਰਡ ਟ੍ਰਾਂਜੈਕਸ਼ਨ 'ਤੇ 10 ਫੀਸਦੀ ਇੰਸਟੈਂਟ ਕੈਸ਼ਬੈਕ ਤੇ ਇਕ ਸਾਲ ਦੀ ਫ੍ਰੀ ਐਕਸਟੈਂਡਡ ਵਾਰੰਟੀ ਦਾ ਫਾਇਦਾ ਉਠਾ ਸਕਦੇ ਹਨ। ਇਹ ਫੋਨ 14 ਮਈ ਤੋਂ ਵਿਕਰੀ ਲਈ ਉਪਲਬਧ ਹੋਵੇਗਾ।
ਡਿਸਪਲੇਅ: 6.82-ਇੰਚ ਦੀ 2K AMOLED ਸਕ੍ਰੀਨ, 144Hz ਰਿਫ੍ਰੈਸ਼ ਰੇਟ ਅਤੇ HDR ਸਪੋਰਟ।
ਪ੍ਰੋਸੈਸਰ: ਕੁਆਲਕਾਮ Snapdragon 8 Elite Gen 5, Adreno 840 GPU ਅਤੇ Vivo VS1+ ਇਮੇਜਿੰਗ ਚਿੱਪ।
ਮੈਮੋਰੀ: 16GB LPDDR5x RAM ਅਤੇ 1TB ਤਕ UFS 4.1 ਸਟੋਰੇਜ।
ਕੈਮਰਾ (Rear): Zeiss ਟ੍ਰਿਪਲ ਕੈਮਰਾ ਸੈੱਟਅੱਪ। 200MP ਪ੍ਰਾਇਮਰੀ (OIS), 200MP ਪੇਰੀਸਕੋਪ ਟੈਲੀਫੋਟੋ (3.7x ਆਪਟੀਕਲ ਜ਼ੂਮ) ਅਤੇ 50MP ਅਲਟਰਾ-ਵਾਈਡ ਲੈਂਜ਼।
ਸੈਲਫੀ ਕੈਮਰਾ: 50-ਮੈਗਾਪਿਕਸਲ।
ਬੈਟਰੀ: 6,600mAh, 100W ਵਾਇਰਡ ਅਤੇ 40W ਵਾਇਰਲੈੱਸ ਫਾਸਟ ਚਾਰਜਿੰਗ ਸਪੋਰਟ।
OS: Android 16 'ਤੇ ਅਧਾਰਤ OriginOS 6।
ਕੁਨੈਕਟੀਵਿਟੀ: 5G, Wi-Fi 7, ਬਲੂਟੁੱਥ 5.4, NFC ਅਤੇ USB Type-C ਪੋਰਟ।