ਜੇਕਰ ਮੈਨੂਅਲ ਕਾਰ 'ਚ ਅਜਿਹਾ ਕੀਤਾ ਜਾਵੇ ਤਾਂ ਤੇਜ਼ ਆਵਾਜ਼ ਦੇ ਨਾਲ ਗੇਅਰਬਾਕਸ ਟੁੱਟਣ ਦਾ ਡਰ ਰਹਿੰਦਾ ਹੈ। ਹਾਲਾਂਕਿ, ਅੱਜਕੱਲ੍ਹ ਦੀਆਂ ਆਟੋਮੈਟਿਕ ਕਾਰਾਂ 'ਚ ਸੇਫਟੀ ਲੌਕ ਹੁੰਦਾ ਹੈ ਜੋ ਚਲਦੀ ਗੱਡੀ 'ਚ ਰਿਵਰਸ ਗੇਅਰ ਲੱਗਣ ਹੀ ਨਹੀਂ ਦਿੰਦਾ।

ਆਟੋ ਡੈਸਕ, ਨਵੀਂ ਦਿੱਲੀ: ਚਲਦੀ ਕਾਰ 'ਚ ਰਿਵਰਸ ਗੇਅਰ ਪਾਉਣਾ ਨਾ ਸਿਰਫ਼ ਤਕਨੀਕੀ ਤੌਰ 'ਤੇ ਗਲਤ ਹੈ, ਸਗੋਂ ਇਹ ਬਹੁਤ ਖ਼ਤਰਨਾਕ ਵੀ ਹੁੰਦਾ ਹੈ। ਅਜਿਹਾ ਕਰਨ ਨਾਲ ਕਾਰ ਤੇ ਸੁਰੱਖਿਆ ਦੋਵਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਜੇਕਰ ਮੈਨੂਅਲ ਕਾਰ 'ਚ ਅਜਿਹਾ ਕੀਤਾ ਜਾਵੇ ਤਾਂ ਤੇਜ਼ ਆਵਾਜ਼ ਦੇ ਨਾਲ ਗੇਅਰਬਾਕਸ ਟੁੱਟਣ ਦਾ ਡਰ ਰਹਿੰਦਾ ਹੈ। ਹਾਲਾਂਕਿ, ਅੱਜਕੱਲ੍ਹ ਦੀਆਂ ਆਟੋਮੈਟਿਕ ਕਾਰਾਂ 'ਚ ਸੇਫਟੀ ਲੌਕ ਹੁੰਦਾ ਹੈ ਜੋ ਚਲਦੀ ਗੱਡੀ 'ਚ ਰਿਵਰਸ ਗੇਅਰ ਲੱਗਣ ਹੀ ਨਹੀਂ ਦਿੰਦਾ।
ਤੇਜ਼ ਰਫ਼ਤਾਰ 'ਚ Manual Car ਦਾ ਰਿਵਰਸ ਗੇਅਰ ਲਗਾਉਣਾ ਲਗਪਗ ਅਸੰਭਵ ਹੁੰਦਾ ਹੈ ਕਿਉਂਕਿ ਇਸ ਦੇ ਗੇਅਰ ਆਪਸ 'ਚ ਮੈਚ ਨਹੀਂ ਕਰਦੇ। ਜੇਕਰ ਕੋਈ ਕਲੱਚ ਦਬਾ ਕੇ ਜ਼ਬਰਦਸਤੀ ਗੇਅਰ ਪਾ ਦਿੰਦਾ ਹੈ ਤਾਂ ਗੇਅਰਬਾਕਸ 'ਚੋਂ ਇੱਕ ਤੇਜ਼ ਅਤੇ ਡਰਾਉਣੀ ਆਵਾਜ਼ ਆ ਸਕਦੀ ਹੈ। ਇਸ ਦੇ ਗੇਅਰ ਦੰਦੇ (teeth) ਟੁੱਟ ਸਕਦੇ ਹਨ ਤੇ ਕਾਰ ਦੀ ਪੂਰੀ ਟ੍ਰਾਂਸਮਿਸ਼ਨ ਅਸੈਂਬਲੀ ਪੂਰੀ ਤਰ੍ਹਾਂ ਬਰਬਾਦ ਹੋ ਸਕਦੀ ਹੈ।
ਅੱਜ ਦੇ ਸਮੇਂ ਆਉਣ ਵਾਲੀਆਂ ਆਟੋਮੈਟਿਕ ਕਾਰਾਂ 'ਚ ਇਕ ਕੰਪਿਊਟਰ (ECU) ਲੱਗਿਆ ਹੁੰਦਾ ਹੈ। ਜੇਕਰ ਤੁਸੀਂ ਚਲਦੀ ਗੱਡੀ ਵਿਚ ਗੇਅਰ 'R' 'ਤੇ ਲੈ ਜਾਂਦੇ ਹੋ ਤਾਂ ਕੰਪਿਊਟਰ ਉਸ ਕਮਾਂਡ ਨੂੰ ਸਵੀਕਾਰ ਨਹੀਂ ਕਰਦਾ। ਅਜਿਹੀ ਸਥਿਤੀ 'ਚ ਗੱਡੀ ਜਾਂ ਤਾਂ ਨਿਊਟਰਲ ਮੋਡ 'ਚ ਰਹੇਗੀ ਜਾਂ ਫਿਰ ਗੇਅਰ ਲੌਕ ਹੋ ਜਾਵੇਗਾ। ਜੇਕਰ ਗੱਡੀ ਦੀ ਰਫ਼ਤਾਰ ਬਹੁਤ ਘੱਟ ਹੈ ਅਤੇ ਰਿਵਰਸ ਗੇਅਰ ਲੱਗ ਜਾਂਦਾ ਹੈ, ਤਾਂ ਗੱਡੀ ਇੱਕ ਜ਼ੋਰਦਾਰ ਝਟਕੇ ਦੇ ਨਾਲ ਤੁਰੰਤ ਰੁਕ ਸਕਦੀ ਹੈ।
ਦੱਸ ਦੇਈਏ ਕਿ ਝਟਕੇ ਦੀ ਵਜ੍ਹਾ ਨਾਲ ਇੰਜਣ ਦੇ ਮਾਊਂਟਸ ਟੁੱਟ ਸਕਦੇ ਹਨ ਅਤੇ ਗੱਡੀ ਦੇ ਅਚਾਨਕ ਰੁਕਣ ਕਾਰਨ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਤੁਹਾਡੀ ਕਾਰ ਨਾਲ ਟਕਰਾ ਸਕਦੀ ਹੈ, ਜਿਸ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਹੈ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਕਾਰ ਦਾ ਗੇਅਰ ਲੀਵਰ ਇੰਨਾ ਸਖ਼ਤ ਕਿਉਂ ਹੁੰਦਾ ਹੈ? ਅਸਲ ਵਿਚ, ਇਹ ਇੱਕ ਸੋਚ-ਸਮਝ ਕੇ ਬਣਾਇਆ ਗਿਆ ਸੇਫਟੀ ਫੀਚਰ ਹੈ। ਕੰਪਨੀਆਂ ਜਾਣਦੀਆਂ ਹਨ ਕਿ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਇਸ ਲਈ ਰਿਵਰਸ ਗੇਅਰ ਨੂੰ ਅਕਸਰ ਪਹਿਲੇ ਗੇਅਰ ਤੋਂ ਦੂਰ ਰੱਖਿਆ ਜਾਂਦਾ ਹੈ ਜਾਂ ਉਸ ਵਿਚ ਇੱਕ ਖ਼ਾਸ ਪੁੱਲ-ਅੱਪ ਰਿੰਗ (pull-up ring) ਦਿੱਤੀ ਜਾਂਦੀ ਹੈ।
ਚਲਦੀ ਕਾਰ 'ਚ ਰਿਵਰਸ ਗੇਅਰ ਪਾਉਣ ਦੀ ਕੋਸ਼ਿਸ਼ ਕਰਨਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਹ ਨਾ ਸਿਰਫ਼ ਤੁਹਾਡੇ ਬੈਂਕ ਬੈਲੇਂਸ (ਭਾਰੀ ਖ਼ਰਚ) ਲਈ ਮਾੜਾ ਹੈ, ਸਗੋਂ ਤੁਹਾਡੀ ਜਾਨ ਲਈ ਵੀ ਵੱਡਾ ਖ਼ਤਰਾ ਪੈਦਾ ਕਰ ਸਕਦਾ ਹੈ। ਕਾਰ ਦੀ ਇੰਜੀਨੀਅਰਿੰਗ ਤੁਹਾਡੀ ਸੁਰੱਖਿਆ ਲਈ ਹੀ ਅਜਿਹੀ ਰੱਖੀ ਗਈ ਹੈ। ਇਸ ਲਈ, ਚਲਦੀ ਗੱਡੀ ਵਿੱਚ ਕਦੇ ਵੀ ਰਿਵਰਸ ਗੇਅਰ ਪਾਉਣ ਦੀ ਕੋਸ਼ਿਸ਼ ਨਾ ਕਰੋ।