Airtel vs Jio: ਏਅਰਟੈੱਲ ਦੇ 65 ਤੇ ਜੀਓ ਦੇ 61 ਰੁਪਏ ਵਾਲੇ ਪਲਾਨ ਵਿੱਚ ਕੀ ਖਾਸ ਹੈ? ਕੌਣ ਆਫ਼ਰ ਕਰ ਰਿਹਾ ਹੈ ਬਿਹਤਰ ਡੀਲ
ਏਅਰਟੈੱਲ ਨੇ ਹਾਲ ਹੀ 'ਚ 65 ਰੁਪਏ ਦੀ ਕੀਮਤ 'ਤੇ ਆਪਣਾ ਇਕ ਪਲਾਨ ਲਾਂਚ ਕੀਤਾ ਹੈ। ਹਾਲਾਂਕਿ Jio ਪਹਿਲਾਂ ਹੀ ਆਪਣੇ ਯੂਜ਼ਰਜ਼ ਨੂੰ ਇਸ ਤੋਂ ਘੱਟ ਕੀਮਤ 'ਤੇ ਪਲਾਨ ਦਿੰਦੀ ਹੈ। ਪਰ Jio ਅਤੇ Airtel ਉਸੇ ਰੇਂਜ ਵਾਲੇ ਪਲਾਨ ਵਿੱਚ,ਕੌਣ ਆਪਣੇ ਯੂਜ਼ਰਜ਼ ਨੂੰ ਵਧੇਰੇ ਲਾਭ ਦੇ ਰਿਹਾ ਹੈ। ਇਸ ਦੇ ਲਈ ਅਸੀਂ ਤੁਹਾਨੂੰ ਦੋਵਾਂ ਪਲਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
Publish Date: Mon, 14 Nov 2022 10:00 AM (IST)
Updated Date: Mon, 14 Nov 2022 01:42 PM (IST)
ਨਵੀਂ ਦਿੱਲੀ, ਟੈੱਕ ਡੈਸਕ: ਏਅਰਟੈੱਲ ਨੇ ਹਾਲ ਹੀ 'ਚ 65 ਰੁਪਏ ਦੀ ਕੀਮਤ 'ਤੇ ਆਪਣਾ ਇਕ ਪਲਾਨ ਲਾਂਚ ਕੀਤਾ ਹੈ। ਹਾਲਾਂਕਿ Jio ਪਹਿਲਾਂ ਹੀ ਆਪਣੇ ਯੂਜ਼ਰਜ਼ ਨੂੰ ਇਸ ਤੋਂ ਘੱਟ ਕੀਮਤ 'ਤੇ ਪਲਾਨ ਦਿੰਦੀ ਹੈ। ਪਰ Jio ਅਤੇ Airtel ਉਸੇ ਰੇਂਜ ਵਾਲੇ ਪਲਾਨ ਵਿੱਚ,ਕੌਣ ਆਪਣੇ ਯੂਜ਼ਰਜ਼ ਨੂੰ ਵਧੇਰੇ ਲਾਭ ਦੇ ਰਿਹਾ ਹੈ। ਇਸ ਦੇ ਲਈ ਅਸੀਂ ਤੁਹਾਨੂੰ ਦੋਵਾਂ ਪਲਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਏਅਰਟੈੱਲ ਦੇ 65 ਪਲਾਨ ਦੀ ਕੀਮਤ ਵੀ ਸਿਰਫ 65 ਰੁਪਏ ਹੈ। ਇਹ ਇਕ ਡਾਟਾ ਵਾਊਚਰ ਹੈ ਜਿਸ ਰਾਹੀਂ ਕੰਪਨੀ ਯੂਜ਼ਰਜ਼ ਨੂੰ 4ਜੀ ਸਪੀਡ 'ਤੇ ਡਾਟਾ ਦਿੰਦੀ ਹੈ। ਇਸ ਪੈਕ 'ਚ ਯੂਜ਼ਰਜ਼ ਨੂੰ 4 ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਜ਼ ਨੂੰ ਕਾਲਿੰਗ ਜਾਂ SMS ਦੀ ਕੋਈ ਸਹੂਲਤ ਨਹੀਂ ਮਿਲਦੀ। ਪਰ ਇਸ ਪਲਾਨ ਵਿੱਚ ਉਪਲਬਧ ਡਾਟਾ ਦੇ ਜ਼ਰੀਏ,ਯੂਜ਼ਰ ਵ੍ਹਟਸਐਪ ਕਾਲ ਕਰ ਸਕਦੇ ਹਨ। ਇਸ ਪਲਾਨ 'ਚ ਯੂਜ਼ਰਜ਼ ਨੂੰ ਕੋਈ ਵੈਲੀਡਿਟੀ ਨਹੀਂ ਮਿਲਦੀ। ਇਹ ਪਲਾਨ ਉਦੋਂ ਤਕ ਚੱਲੇਗਾ ਜਦੋਂ ਤੱਕ ਤੁਹਾਡੇ ਫ਼ੋਨ ਦਾ ਮੁੱਖ ਪਲਾਨ ਜਾਰੀ ਰਹੇਗਾ। ਹਾਲਾਂਕਿ, 4 ਜੀਬੀ ਡੇਟਾ ਕੋਟਾ ਖਤਮ ਹੋਣ ਤੋਂ ਬਾਅਦ ਕੰਪਨੀ ਉਪਭੋਗਤਾਵਾਂ ਤੋਂ 50 ਪੈਸੇ ਪ੍ਰਤੀ ਐਮਬੀ ਚਾਰਜ ਕਰੇਗੀ।
ਜੀਓ 61 ਪਲਾਨ
ਜੀਓ ਦੇ ਇਸ ਪਲਾਨ ਦੀ ਕੀਮਤ 61 ਰੁਪਏ ਹੈ। ਏਅਰਟੈੱਲ ਦੀ ਤਰ੍ਹਾਂ ਇਹ ਵੀ ਡਾਟਾ ਵਾਊਚਰ ਹੈ ਜਿਸ ਰਾਹੀਂ ਕੰਪਨੀ ਯੂਜ਼ਰਜ਼ ਨੂੰ 4ਜੀ ਸਪੀਡ 'ਤੇ ਡਾਟਾ ਦਿੰਦੀ ਹੈ। ਪਰ ਇਸ ਪਲਾਨ 'ਚ ਯੂਜ਼ਰਜ਼ ਨੂੰ 6 ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ 'ਚ ਵੀ ਯੂਜ਼ਰਜ਼ ਨੂੰ ਕਾਲਿੰਗ ਜਾਂ SMS ਦੀ ਕੋਈ ਸਹੂਲਤ ਨਹੀਂ ਮਿਲਦੀ। ਪਰ ਪਲਾਨ ਵਿੱਚ ਉਪਲਬਧ ਡਾਟਾ ਜ਼ਰੀਏ, ਯੂਜ਼ਰ Whatsapp ਕਾਲ ਕਰ ਸਕਦੇ ਹਨ।ਇਸ ਪਲਾਨ 'ਚ ਵੀ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਵੈਲੀਡਿਟੀ ਨਹੀਂ ਮਿਲਦੀ। ਇਹ ਪਲਾਨ ਉਦੋਂ ਤੱਕ ਕੰਮ ਕਰੇਗਾ ਜਦੋਂ ਤੱਕ ਤੁਹਾਡੇ ਫ਼ੋਨ ਦਾ ਮੁੱਖ ਪਲਾਨ ਜਾਰੀ ਨਹੀਂ ਰਹਿੰਦਾ। 6 ਜੀਬੀ ਡਾਟਾ ਕੋਟਾ ਖਤਮ ਹੋਣ ਤੋਂ ਬਾਅਦ, ਫੋਨ ਵਿੱਚ ਇੰਟਰਨੈਟ ਦੀ ਸਪੀਡ 64 ਕੇਬੀਪੀਐਸ ਰਹਿ ਜਾਵੇਗੀ।