Sony ਦਾ ਮੋਬਾਈਲ ਫੋਨ ਤੋਂ ਛੋਟਾ ਏਸੀ ਲਾਂਚ, ਖ਼ੂਬੀਆਂ ਜਾਣ ਕੇ ਰਹਿ ਜਾਓਗੇ ਹੈਰਾਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼
ਸੋਨੀ ਦੀ ਵਿਅਰੇਬਲ ਏਸੀ ਦਾ ਨਾਮ Reon Pocket ਹੈ। ਇਹ ਇਕ ਐਪ ਕੰਟਰੋਲਡ ਵਿਅਰੇਬਲ ਏਅਰ ਕੰਡੀਸ਼ਨਰ ਹੈ, ਜਿਸਨੂੰ ਪਿਛਲੇ ਸਾਲ ਰਿਲੀਜ਼ ਕੀਤਾ ਗਿਆ ਸੀ। Reon Pocket 2 ਦੀ ਜਾਪਾਨ ’ਚ ਕੀਮਤ 138 ਡਾਲਰ (ਕਰੀਬ 14,850 ਰੁਪਏ) ਹੈ। ਹਾਲਾਂਕਿ ਭਾਰਤ ’ਚ ਇਹ ਨੇਕਬੈਂਡ ਏਸੀ ਕਦੋਂ ਲਾਂਚ ਕੀਤਾ ਜਾਵੇਗੀ, ਫਿਲਹਾਲ ਇਸਦੇ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।
Publish Date: Sat, 24 Apr 2021 03:22 PM (IST)
Updated Date: Sat, 24 Apr 2021 03:24 PM (IST)
ਨਵੀਂ ਦਿੱਲੀ, ਟੈਕ ਡੈਸਕ : ਟੈਕਨਾਲੋਜੀ ਦੀ ਦੁਨੀਆ ਕਈ ਤਰ੍ਹਾਂ ਦੇ ਅਜੂਬਿਆਂ ਨਾਲ ਭਰਪੂਰ ਹੈ। ਅਜਿਹੇ ’ਚ ਇਕ ਅਜੂਬਾ ਸੋਨੀ ਨੇ ਕਰ ਦਿਖਾਇਆ ਹੈ। ਹਾਲੇ ਤਕ ਅਸੀਂ ਪੋਰਟੇਬਲ ਅਤੇ ਵਿਅਰੇਬਲਸ ਡਿਵਾਈਸ ਦੀ ਗੱਲ ਕਰਦੇ ਸੀ ਪਰ ਹੁਣ ਸੋਨੀ ਨੇ ਵਿਅਰੇਬਲਸ ਏਸੀ ਲਾਂਚਿੰਗ ਦਾ ਰਿਕਾਰਡ ਬਣਾ ਦਿੱਤਾ ਹੈ। ਸੋਨੀ ਦਾ ਇਹ ਵਿਅਰੇਬਲ ਏਸੀ ਸਾਈਜ ’ਚ ਸਮਾਰਟਫੋਨ ਤੋਂ ਛੋਟਾ ਹੈ, ਜਿਸਨੂੰ ਕਿਤੇ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਸੋਨੀ ਦੀ ਵਿਅਰੇਬਲ ਏਸੀ ਦਾ ਨਾਮ Reon Pocket ਹੈ। ਇਹ ਇਕ ਐਪ ਕੰਟਰੋਲਡ ਵਿਅਰੇਬਲ ਏਅਰ ਕੰਡੀਸ਼ਨਰ ਹੈ, ਜਿਸਨੂੰ ਪਿਛਲੇ ਸਾਲ ਰਿਲੀਜ਼ ਕੀਤਾ ਗਿਆ ਸੀ। Reon Pocket 2 ਦੀ ਜਾਪਾਨ ’ਚ ਕੀਮਤ 138 ਡਾਲਰ (ਕਰੀਬ 14,850 ਰੁਪਏ) ਹੈ। ਹਾਲਾਂਕਿ ਭਾਰਤ ’ਚ ਇਹ ਨੇਕਬੈਂਡ ਏਸੀ ਕਦੋਂ ਲਾਂਚ ਕੀਤਾ ਜਾਵੇਗੀ, ਫਿਲਹਾਲ ਇਸਦੇ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।
The Verge ਦੀ ਰਿਪੋਰਟ ਅਨੁਸਾਰ ਸੋਨੀ ਦੇ ਵਿਅਰੇਬਲਸ ਏਸੀ ਦੀ ਜ਼ਿਆਦਾ ਡਿਟੇਲ ਮੌਜੂਦ ਨਹੀਂ ਹੈ। ਪਰ ਲੀਕ ਰਿਪੋਰਟ ਅਨੁਸਾਰ ਇਸਨੂੰ ਸਿੰਗਲ ਚਾਰਜ ’ਚ ਕਈ ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕੇਗਾ। Reon Pocket 2 ਆਪਣੇ ਅਸਲ ਮਾਡਲ ਤੋਂ ਡਿਜ਼ਾਈਨ ਦੇ ਸਮਾਨ ਹੈ। ਪਰ ਨਵੇਂ ਡਿਜ਼ਾਈਨ ਵਾਲਾ ਸੋਨੀ ਵਿਅਰੇਬਲ ਏਸੀ ਪਰਫਾਰਮੈਂਸ ’ਚ ਕਾਫੀ ਸ਼ਾਨਦਾਰ ਹੈ।
ਨੇਕਬੈਂਡ ਦੀ ਤਰ੍ਹਾਂ ਕਰ ਸਕੋਗੇ ਇਸਤੇਮਾਲ
ਇਹ ਹਲਕੀ ਐਕਸਸਾਈਜ ਲਈ ਬਿਲਕੁੱਲ ਫਿਟ ਹੈ। ਇਸਤੋਂ ਪਹਿਲਾਂ ਦੇ ਮਾਡਲ ਨੂੰ ਖ਼ਾਸ ਤਰ੍ਹਾਂ ਨਾਲ ਡਿਜ਼ਾਈਨ ਟੀ-ਸ਼ਰਟ ਦੇ ਨਾਲ ਪਾਉਣਾ ਹੁੰਦਾ ਸੀ। ਪਰ ਸੋਨੀ ਦੀ ਨਵੀਂ ਵਿਅਰੇਬਲ ਏਸੀ ਨੂੰ ਨੇਕਬੈਂਡ ਦੀ ਤਰ੍ਹਾਂ ਗਲੇ ’ਚ ਪਾਉਣਾ ਹੁੰਦਾ ਹੈ। ਇਸਦੇ ਨਿਰਮਾਣ ਲਈ ਸੋਨੀ ਨੇ ਸਪੋਰਟਸ ਵੀਅਰ ਬ੍ਰਾਂਡ ਜਿਵੇਂ Le Coq Sportif, Munsingwear ਨਾਲ ਸਾਂਝੇਦਾਰੀ ਕੀਤੀ ਹੈ।