ਕੰਪਨੀ ਨੇ ਇਸ ਲਾਂਚ ਈਵੈਂਟ ਨੂੰ ਟੀਜ਼ ਕਰਦੇ ਹੋਏ 'when brilliance comes full circle, the next one is coming' ਟੈਗਲਾਈਨ ਦੀ ਵਰਤੋਂ ਕੀਤੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਕੰਪਨੀ ਦੀ Xperia 1 ਸੀਰੀਜ਼ ਦੇ ਅਗਲੇ ਵੱਡੇ ਅਪਗ੍ਰੇਡ ਦਾ ਇਸ਼ਾਰਾ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਸੋਨੀ ਜਲਦੀ ਹੀ ਆਪਣਾ ਨਵਾਂ ਫਲੈਗਸ਼ਿਪ 5G ਫ਼ੋਨ ਲਾਂਚ ਕਰਨ ਜਾ ਰਿਹਾ ਹੈ ਜਿਸ ਨੂੰ ਕੰਪਨੀ Xperia 1 VIII ਦੇ ਨਾਂ ਨਾਲ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਨਵਾਂ ਫ਼ੋਨ 13 ਮਈ ਨੂੰ ਜਾਪਾਨ ਦੇ ਸਮੇਂ ਅਨੁਸਾਰ ਸਵੇਰੇ 11 ਵਜੇ ਲਾਂਚ ਕੀਤਾ ਜਾਵੇਗਾ। ਇਸ ਈਵੈਂਟ 'ਚ ਸੋਨੀ ਆਪਣੇ ਨਵੇਂ ਸਮਾਰਟਫ਼ੋਨ ਦੇ ਨਾਲ A7r VI ਫੁੱਲ-ਫ੍ਰੇਮ ਕੈਮਰਾ ਅਤੇ ਨਵਾਂ 100-400mm f/4.5 GM ਲੈਂਜ਼ ਵੀ ਪੇਸ਼ ਕਰ ਸਕਦਾ ਹੈ।
ਕੰਪਨੀ ਨੇ ਇਸ ਲਾਂਚ ਈਵੈਂਟ ਨੂੰ ਟੀਜ਼ ਕਰਦੇ ਹੋਏ 'when brilliance comes full circle, the next one is coming' ਟੈਗਲਾਈਨ ਦੀ ਵਰਤੋਂ ਕੀਤੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਕੰਪਨੀ ਦੀ Xperia 1 ਸੀਰੀਜ਼ ਦੇ ਅਗਲੇ ਵੱਡੇ ਅਪਗ੍ਰੇਡ ਦਾ ਇਸ਼ਾਰਾ ਹੈ। Xperia 1 VIII ਮੌਜੂਦਾ ਫਲੈਗਸ਼ਿਪ ਮਾਡਲ ਨੂੰ ਰਿਪਲੇਸ ਕਰ ਸਕਦਾ ਹੈ ਅਤੇ ਕੰਪਨੀ ਦੇ ਪ੍ਰੀਮੀਅਮ ਸਮਾਰਟਫ਼ੋਨ ਲਾਈਨਅੱਪ ਵਿੱਚ ਹਲਚਲ ਮਚਾ ਸਕਦਾ ਹੈ।
ਰਿਪੋਰਟਾਂ ਅਨੁਸਾਰ, Xperia 1 VIII 'ਚ ਇਸ ਵਾਰ ਥੋੜ੍ਹਾ ਚੌੜਾ ਤੇ ਮੋਟਾ ਬੌਡੀ ਡਿਜ਼ਾਈਨ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਡਿਵਾਈਸ ਦੇ ਰੀਅਰ ਪੈਨਲ 'ਤੇ ਨਵਾਂ ਸਕੁਆਇਰ (Square) ਕੈਮਰਾ ਮੋਡਿਊਲ ਮਿਲ ਸਕਦਾ ਹੈ, ਜੋ ਇਸਦੇ ਡਿਜ਼ਾਈਨ ਨੂੰ ਪਹਿਲਾਂ ਨਾਲੋਂ ਵੱਖਰਾ ਬਣਾ ਦੇਵੇਗਾ। ਕੈਮਰਾ ਸਿਸਟਮ 'ਚ ਇਸ ਵਾਰ ਅਪਗ੍ਰੇਡਡ ਟੈਲੀਫ਼ੋਟੋ ਸੈਂਸਰ ਮਿਲ ਸਕਦਾ ਹੈ।
ਰਿਪੋਰਟਾਂ ਮੁਤਾਬਕ ਫ਼ੋਨ 'ਚ 16mm ਅਲਟਰਾ-ਵਾਈਡ ਕੈਮਰਾ ਅਤੇ 24mm ਪ੍ਰਾਇਮਰੀ ਵਾਈਡ-ਐਂਗਲ ਕੈਮਰਾ ਦਿੱਤਾ ਜਾ ਸਕਦਾ ਹੈ। Sony ਇਸ ਵਾਰ ਬੈਟਰੀ 'ਤੇ ਵੀ ਜ਼ਿਆਦਾ ਫੋਕਸ ਕਰ ਸਕਦਾ ਹੈ ਅਤੇ ਫ਼ੋਨ 'ਚ 2 ਦਿਨਾਂ ਦੀ ਬੈਟਰੀ ਲਾਈਫ ਮਿਲ ਸਕਦੀ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Xperia 1 VIII ਵਿੱਚ 6.5-ਇੰਚ ਦੀ OLED ਡਿਸਪਲੇਅ ਮਿਲ ਸਕਦੀ ਹੈ, ਜੋ 120Hz ਰਿਫ੍ਰੈਸ਼ ਰੇਟ, FHD+ ਰੈਜ਼ੋਲਿਊਸ਼ਨ ਤੇ HDR ਸਪੋਰਟ ਦੇ ਨਾਲ ਆ ਸਕਦੀ ਹੈ। ਪਰਫਾਰਮੈਂਸ ਲਈ ਫ਼ੋਨ 'ਚ Qualcomm ਦਾ Snapdragon 8 Elite Gen 5 ਪ੍ਰੋਸੈਸਰ ਮਿਲ ਸਕਦਾ ਹੈ।
ਨਾਲ ਹੀ, ਇਸ ਫ਼ੋਨ ਵਿੱਚ 12GB ਤੱਕ RAM ਮਿਲ ਸਕਦੀ ਹੈ। ਇਸ ਤੋਂ ਇਲਾਵਾ, ਫ਼ੋਨ ਇਸ ਵਾਰ ਕਈ ਨਵੇਂ ਕਲਰ ਆਪਸ਼ਨਜ਼ ਵਿੱਚ ਲਾਂਚ ਹੋ ਸਕਦਾ ਹੈ, ਜਿਨ੍ਹਾਂ ਵਿੱਚ Graphite Black, Iolite Silver, Garnet Red ਅਤੇ Native Gold ਸ਼ਾਮਲ ਹੋਣਗੇ।