Samsung ਕੰਪਨੀ ਨੇ W26 ਨਾਂ ਦਾ ਨਵਾਂ ਮਾਡਲ ਪੇਸ਼ ਕੀਤਾ ਹੈ ਜੋ ਇਸ ਵੇਲੇ ਚੀਨ 'ਚ ਉਪਲਬਧ ਹੈ। W26 'ਚ ਗਲੈਕਸੀ Z ਫੋਲਡ 7 ਦੇ ਜ਼ਿਆਦਾਤਰ ਹਾਰਡਵੇਅਰ ਮੌਜੂਦ ਹਨ, ਪਰ ਇਹ ਆਪਣੇ ਯੂਨੀਕ ਡਿਜ਼ਾਈਨ ਨਾਲ ਸਭ ਤੋਂ ਵੱਖਰਾ ਦਿਖਾਈ ਦੇ ਰਿਹਾ ਹੈ।
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸੈਮਸੰਗ ਨੇ ਆਪਣੇ ਪ੍ਰਸਿੱਧ ਫੋਲਡੇਬਲ ਡਿਵਾਈਸ ਗਲੈਕਸੀ Z ਫੋਲਡ 7 ਦਾ ਨਵਾਂ ਵਰਜ਼ਨ ਲਾਂਚ ਕਰ ਦਿੱਤਾ ਹੈ ਜੋ ਡਿਜ਼ਾਈਨ ਤੇ ਫੀਚਰਜ਼ ਦੋਹਾਂ ਨੂੰ ਨੈਕਸਟ ਲੈਵਲ 'ਤੇ ਲੈ ਜਾਂਦਾ ਹੈ। ਹਾਂ, ਕੰਪਨੀ ਨੇ W26 ਨਾਂ ਦਾ ਨਵਾਂ ਮਾਡਲ ਪੇਸ਼ ਕੀਤਾ ਹੈ ਜੋ ਇਸ ਵੇਲੇ ਚੀਨ 'ਚ ਉਪਲਬਧ ਹੈ। W26 'ਚ ਗਲੈਕਸੀ Z ਫੋਲਡ 7 ਦੇ ਜ਼ਿਆਦਾਤਰ ਹਾਰਡਵੇਅਰ ਮੌਜੂਦ ਹਨ, ਪਰ ਇਹ ਆਪਣੇ ਯੂਨੀਕ ਡਿਜ਼ਾਈਨ ਨਾਲ ਸਭ ਤੋਂ ਵੱਖਰਾ ਦਿਖਾਈ ਦੇ ਰਿਹਾ ਹੈ।
ਇਹ ਲਾਲ ਤੇ ਕਾਲੇ ਰੰਗ 'ਚ ਗੋਲਡਨ ਕਲਰ ਦੇ ਐਕਸੈਂਟ ਨਾਲ ਆਉਂਦਾ ਹੈ ਜੋ ਇਸਨੂੰ ਇਕ ਯੂਨੀਕ ਤੇ ਪ੍ਰੀਮੀਅਮ ਲੁੱਕ ਦਿੰਦਾ ਹੈ। ਆਪਣੀ ਸ਼ਾਨਦਾਰ ਲੁੱਕ ਦੇ ਬਾਵਜੂਦ ਇਸ ਡਿਵਾਈਸ ਦਾ ਵਜ਼ਨ ਸਿਰਫ 215 ਗ੍ਰਾਮ ਹੈ। W26 ਦੇ ਸਭ ਤੋਂ ਖਾਸ ਫੀਚਰਾਂ 'ਚ ਸੈਟੇਲਾਈਟ ਕਾਲਿੰਗ ਤੇ ਮੈਸੇਜਿੰਗ ਦਾ ਸਪੋਰਟ ਸ਼ਾਮਲ ਹੈ। ਇਹ ਫੀਚਰ ਇਸ ਵੇਲੇ ਗੈਲੈਕਸੀ Z ਫੋਲਡ 7 'ਚ ਨਹੀਂ ਮਿਲਦਾ। ਇਸ ਡਿਵਾਈਸ ਲਈ ਸੈਮਸੰਗ ਨੇ ਪੈਕੇਜਿੰਗ 'ਤੇ ਵੀ ਖਾਸ ਧਿਆਨ ਦਿੱਤਾ ਹੈ।
ਨਵਾਂ W26 ਇਕ ਯੂਨੀਕ ਬਾਕਸ 'ਚ ਆਉਂਦਾ ਹੈ ਜਿਸ ਵਿਚ ਕੇਵਲਰ ਕੇਸ, ਚਾਰਜਿੰਗ ਕੇਬਲ ਤੇ ਇਕ ਚਾਰਜਰ ਵੀ ਦਿੱਤਾ ਗਿਆ ਹੈ ਜੋ ਆਮ ਡਿਵਾਈਸ ਨਾਲ ਨਹੀਂ ਮਿਲਦਾ। ਪਰਫਾਰਮੈਂਸ ਦੇ ਮਾਮਲੇ 'ਚ ਵੀ ਇਹ W26 ਕਾਫੀ ਸ਼ਾਨਦਾਰ ਹੈ, ਜਿੱਥੇ 512GB ਅਤੇ 1TB ਸਟੋਰੇਜ ਮਾਡਲ ਅਤੇ 16GB RAM ਮਿਲਦੀ ਹੈ, ਜਦਕਿ ਗਲੈਕਸੀ Z ਫੋਲਡ 7 ਦੇ 512GB ਵਰਜਨ ਵਿਚ ਸਿਰਫ 12GB ਤਕ RAM ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਨਵੇਂ W26 'ਚ ਗਲੈਕਸੀ AI ਸਮਾਰਟ ਕਲੈਕਸ਼ਨ ਵਰਗੇ ਕੁਝ ਖਾਸ ਸਾਫਟਵੇਅਰ ਫੀਚਰ ਵੀ ਦਿੱਤੇ ਗਏ ਹਨ, ਜੋ ਯੂਜ਼ਰਜ਼ ਨੂੰ ਤਸਵੀਰਾਂ ਤੇ ਟੈਕਸਟ ਨੂੰ ਇਕ ਡੈਡਿਕੇਟਿਡ ਸਪੇਸ 'ਤੇ ਖਿੱਚ ਕੇ ਉਨ੍ਹਾਂ ਨੂੰ ਵਧੀਆ ਢੰਗ ਨਾਲ ਮੈਨੇਜ ਕਰਨ ਦੀ ਸਹੂਲਤ ਦਿੰਦੇ ਹਨ।
ਕੀਮਤ ਦੀ ਗੱਲ ਕਰੀਏ ਤਾਂ W26 ਦੇ 512GB ਮਾਡਲ ਦੀ ਕੀਮਤ CNY 16,999 ਜੋ ਕਿ ਲਗਪਗ 2,12,000 ਰੁਪਏ ਹੈ, ਅਤੇ 1TB ਮਾਡਲ ਦੀ ਕੀਮਤ CNY 18,999 ਜੋ ਕਿ ਲਗਪਗ 2,36,000 ਰੁਪਏ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਸੈਮਸੰਗ ਦੀ W ਸੀਰੀਜ਼ ਹੁਣ ਤਕ ਸਿਰਫ ਚੀਨ ਦੀ ਮਾਰਕੀਟ ਤਕ ਹੀ ਸੀਮਿਤ ਰਹੀ ਹੈ। ਇਹ ਡਿਵਾਈਸ ਉਥੇ ਦੇ ਲੋਕਾਂ ਦੀ ਪਸੰਦ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।